
ਭਾਰਤੀ ਕਿਸਾਨ ਯੂਨੀਅਨ ਦੇ ਆਗੂ ਰਾਕੇਸ਼ ਟਿਕੈਤ ਨੇ ਕਿਹਾ ਕਿ ਸਰਕਾਰ ਕਿਸਾਨਾਂ ਨੂੰ ਕਿਸੇ ਨਾ ਕਿਸੇ ਤਰ੍ਹਾਂ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕਰੇਗੀ।
ਨਵੀਂ ਦਿੱਲੀ: ਗਾਜ਼ੀਪੁਰ ਬਾਰਡਰ ’ਤੇ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਭਾਰਤੀ ਕਿਸਾਨ ਯੂਨੀਅਨ ਦੇ ਆਗੂ ਰਾਕੇਸ਼ ਟਿਕੈਤ ਨੇ ਕਿਹਾ ਕਿ ਸਰਕਾਰ ਕਿਸਾਨਾਂ ਨੂੰ ਕਿਸੇ ਨਾ ਕਿਸੇ ਤਰ੍ਹਾਂ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕਰੇਗੀ। ਉਹਨਾਂ ਕਿਹਾ ਕਿ ਜਿਸ ਤਰ੍ਹਾਂ ਅਸੀਂ ਆਪਣੇ ਖੇਤ ਦੀ ਰਾਖੀ ਕਰਦੇ ਹਾਂ, ਉਸੇ ਤਰ੍ਹਾਂ ਇਸ ਮੋਰਚੇ ਦੀ ਵੀ ਪਹਿਰੇਦਾਰੀ ਕਰਨੀ ਹੋਵੇਗੀ। ਉਹਨਾਂ ਕਿਹਾ ਕਿ ਪਹਿਲਾਂ ਸਰਕਾਰਾਂ ਵਲੋਂ ਕਿਸਾਨਾਂ ਨੂੰ ਖਾਲਿਸਤਾਨੀ ਕਿਹਾ ਗਿਆ, ਫਿਰ ਪਾਕਿਸਤਾਨੀ ਦੱਸਿਆ ਗਿਆ। ਇਸ ਤੋਂ ਬਾਅਦ ਅੰਦੋਲਨ ਨੂੰ ਚਾਈਨਾ ਵਲੋਂ ਫੰਡਿਗ ਹੁੰਦਾ ਦੱਸਿਆ ਗਿਆ। ਇਸ ਤੋਂ ਇਲ਼ਾਵਾ ਕਿਸਾਨਾਂ ਨੂੰ ਮਵਾਲੀ ਵੀ ਕਿਹਾ ਗਿਆ।
Rakesh Tikait
ਹੋਰ ਪੜ੍ਹੋ: ਰਾਸ਼ਟਰੀ ਸੁਰੱਖਿਆ ਨੂੰ ਲੈ ਕੇ ਰਾਹੁਲ ਗਾਂਧੀ ਦਾ PM ਮੋਦੀ 'ਤੇ ਹਮਲਾ, 'ਮਿਸਟਰ 56 ਇੰਚ ਡਰ ਗਏ ਨੇ'
ਕਿਸਾਨ ਆਗੂ ਨੇ ਕਿਹਾ ਕਿ ਪ੍ਰਦਰਸ਼ਨ ਵਿਚ ਸ਼ਾਮਲ ਹੋਣ ਲਈ ਕਿਸਾਨ ਅਪਣਾ ਇੰਤਜ਼ਾਮ ਖੁਦ ਕਰਨ। ਉਹਨਾਂ ਕਿਸਾਨਾਂ ਨੂੰ ਕਿਹਾ ਕਿ ਅਪਣੇ ਕੱਪੜੇ ਅਤੇ ਟੈਂਟ ਆਦਿ ਦੀ ਵਿਵਸਥਾ ਖੁਦ ਕਰੋ। ਉਹਨਾਂ ਕਿਹਾ ਕਿ ਮੀਡੀਆ ਅਦਾਰਿਆਂ, ਕੈਮਰਿਆਂ ਅਤੇ ਕਲਮਾਂ ’ਤੇ ਸਰਕਾਰ ਪਹਿਰਾ ਦੇ ਰਹੀ ਹੈ। ਕੋਈ ਕੁਝ ਵੀ ਬੋਲਣ ਲਈ ਤਿਆਰ ਨਹੀਂ ਹੈ। ਇਸ ਲਈ ਖੁਦ ਹੀ ਲੜਨਾ ਪਵੇਗਾ, ਨਹੀਂ ਤਾਂ ਜ਼ਮੀਨ ਨਹੀਂ ਬਚੇਗੀ।
Rakesh Tikait
ਹੋਰ ਪੜ੍ਹੋ: ਟਿਕਰੀ ਬਾਰਡਰ 'ਤੇ ਸ਼ਹੀਦ ਹੋਈਆਂ ਬੀਬੀਆਂ ਦੇ ਪਰਿਵਾਰਾਂ ਨੂੰ ਪ੍ਰਸ਼ਾਸਨ ਨੇ ਵੰਡੇ 10-10 ਲੱਖ ਦੇ ਚੈੱਕ
ਉਹਨਾਂ ਕਿਹਾ ਕਿਸਾਨ ਟਰੈਕਟਰ ਨਾਲ ਮਜ਼ਬੂਤ ਹੈ ਪਰ ਅਸੀਂ ਇੰਟਰਨੈੱਟ ਅਤੇ ਮੀਡੀਆ ’ਤੇ ਐਕਟਿਵ ਨਹੀਂ ਹਾਂ, ਉਸ ਦਾ ਲਾਭ ਨਹੀਂ ਮਿਲ ਪਾ ਰਿਹਾ। ਉਹਨਾਂ ਕਿਹਾ ਕਿ ਸਾਨੂੰ ਫੇਸਬੁੱਕ ਅਤੇ ਟਵਿਟਰ ਨਾਲ ਮਜ਼ਬੂਰ ਹੋਣਾ ਹੋਵੇਗਾ। ਸਾਨੂੰ ਅਪਣਾ ਪ੍ਰਚਾਰ ਮਜ਼ਬੂਤ ਕਰਨਾ ਹੋਵੇਗਾ।
Rakesh Tikait
ਹੋਰ ਪੜ੍ਹੋ: CDS ਬਿਪਿਨ ਰਾਵਤ ਦਾ ਬਿਆਨ, 'ਭਾਰਤ ਦਾ ਨੰਬਰ 1 ਦੁਸ਼ਮਣ ਚੀਨ ਹੈ, ਪਾਕਿਸਤਾਨ ਨਹੀਂ'
ਉਹਨਾਂ ਕਿਹਾ ਕਿ ਯੂਪੀ ਗੇਟ 'ਤੇ ਚੱਲ ਰਹੇ ਅੰਦੋਲਨ 'ਚ ਹੁਣ ਕਿਸਾਨਾਂ ਨੂੰ ਵੱਖ-ਵੱਖ ਜ਼ਿੰਮੇਵਾਰੀਆਂ ਨਿਭਾਉਣੀਆਂ ਪੈਣਗੀਆਂ। ਪਾਣੀ, ਦੁੱਧ, ਲੰਗਰ, ਭੰਡਾਰੇ ਦੀ ਜ਼ਿੰਮੇਵਾਰੀ ਤੈਅ ਕਰਨੀ ਪਵੇਗੀ। ਮੰਨ ਲਓ ਕਿ ਇੱਥੇ ਕੋਈ ਚੋਰ ਆ ਜਾਵੇ, ਉਹਨਾਂ ਨਾਲ ਕੌਣ ਨਜਿੱਠੇਗਾ? ਇਸ ਦਾ ਜ਼ਿੰਮੇਵਾਰ ਕੌਣ ਹੋਵੇਗਾ? ਕਿਸੇ ਤਰ੍ਹਾਂ ਦੀ ਵਾਰਦਾਤ ਤੋਂ ਬਚਣ ਲਈ ਪਹਿਰਾ ਦੇਣ ਦੀ ਲੋੜ ਹੈ। ਇਸ ਦੇ ਨਾਲ ਹੀ ਮੋਰਚੇ ’ਤੇ ਆਉਣ ਵਾਲੇ ਵਿਅਕਤੀ ਦੀ ਜਾਣਕਾਰੀ ਲਈ ਜਾਵੇ, ਜੇਕਰ ਉਹ ਸ਼ੱਕੀ ਹੈ ਤਾਂ ਪੁਲਿਸ ਨੂੰ ਸੂਚਨਾ ਦਿਓ। ਰਾਕੇਸ਼ ਟਿਕੈਤ ਨੇ ਕਿਹਾ ਕਿ ਇਹ ਅੰਦੋਲਨ ਪਿਛਲੇ ਇਕ ਸਾਲ ਤੋਂ ਚੱਲ ਰਿਹਾ ਹੈ, ਜਿਸ ਤਰ੍ਹਾਂ ਅਸੀਂ ਆਪਣੇ ਖੇਤ ਦੀ ਰਾਖੀ ਕਰਦੇ ਹਾਂ, ਉਸੇ ਤਰ੍ਹਾਂ ਇਸ ਲਹਿਰ ਦੀ ਵੀ ਪਹਿਰੇਦਾਰੀ ਕਰਨੀ ਹੋਵੇਗੀ, ਨਹੀਂ ਤਾਂ ਕਿਸੇ ਦਿਨ ਕੁਝ ਵੀ ਹੋ ਸਕਦਾ ਹੈ।