ਦੋਸਤ ਦੀ ਬਰਥਡੇ ਪਾਰਟੀ ਤੋਂ ਵਾਪਸ ਜਾ ਰਹੇ 2 ਨੌਜਵਾਨਾਂ ਦੀ ਸੜਕ ਹਾਦਸੇ ‘ਚ ਮੌਤ
Published : Dec 5, 2018, 5:38 pm IST
Updated : Dec 5, 2018, 5:38 pm IST
SHARE ARTICLE
Accident
Accident

ਜਨਮ ਦਿਨ ਦੀ ਪਾਰਟੀ ਤੋਂ ਵਾਪਸ ਘਰ ਜਾ ਰਹੇ ਦੋ ਨੌਜਵਾਨ ਸੜਕ ਹਾਦਸੇ ਦਾ ਸ਼ਿਕਾਰ ਹੋ ਗਏ। ਹਾਦਸੇ ਵਿਚ ਦੋਵਾਂ ਨੌਜਵਾਨਾਂ ਦੀ ਮੌਤ...

ਅੰਮ੍ਰਿਤਸਰ (ਸਸਸ) : ਜਨਮ ਦਿਨ ਦੀ ਪਾਰਟੀ ਤੋਂ ਵਾਪਸ ਘਰ ਜਾ ਰਹੇ ਦੋ ਨੌਜਵਾਨ ਸੜਕ ਹਾਦਸੇ ਦਾ ਸ਼ਿਕਾਰ ਹੋ ਗਏ। ਹਾਦਸੇ ਵਿਚ ਦੋਵਾਂ ਨੌਜਵਾਨਾਂ ਦੀ ਮੌਤ ਹੋ ਗਈ। ਘਟਨਾ ਤੋਂ ਬਾਅਦ ਪੂਰੇ ਪਰਵਾਰ ਵਿਚ ਦੁੱਖ ਦਾ ਮਾਹੌਲ ਬਣਿਆ ਹੋਇਆ ਹੈ। ਹਾਦਸਾ ਪੰਜਾਬ ਦੇ ਪਟਿਆਲਾ ਵਿਚ ਭਾਦਸੋ ਰੋਡ ‘ਤੇ ਹੋਇਆ। ਦੋਵੇਂ ਨੌਜਵਾਨ ਆਇਲੈਟਸ ਕਰਨ ਤੋਂ ਬਾਅਦ ਵਿਦੇਸ਼ ਜਾਣ ਦੀ ਤਿਆਰੀ ਵਿਚ ਸਨ। ਤ੍ਰਿਪੜੀ ਥਾਣਾ ਪੁਲਿਸ ਨੇ ਮਾਮਲੇ ਵਿਚ 174 ਦੀ ਕਾਰਵਾਈ ਕੀਤੀ ਹੈ।

ਜਾਂਚ ਅਧਿਕਾਰੀ ਏਐਸਆਈ ਬਲਵਿੰਦਰ ਸਿੰਘ ਨੇ ਦੱਸਿਆ ਕਿ ਕਸ਼ਿਸ਼ ਬਾਂਸਲ (21) ਨਿਵਾਸੀ ਰਤਨ ਨਗਰ ਤ੍ਰਿਪੜੀ ਅਤੇ ਉਸ ਦਾ ਦੋਸਤ ਅਮਨਦੀਪ (21) ਨਿਵਾਸੀ ਜੋਗਿੰਦਰ ਨਗਰ ਬਡੂੰਗਰ ਦੋਵੇਂ ਰਾਤ ਲਗਭੱਗ ਸਾਢੇ 11 ਵਜੇ ਅਪਣੇ ਇਕ ਦੋਸਤ ਦਾ ਜਨਮ ਦਿਨ ਮਨਾ ਕੇ ਮੋਟਰਸਾਈਕਲ ਤੇ ਵਾਪਸ ਘਰ ਜਾ ਰਹੇ ਸਨ। ਰਸਤੇ ਵਿਚ ਭਾਦਸੋ ਰੋਡ ਉਤੇ ਅਚਾਨਕ ਮੋਟਰਸਾਈਕਲ ‘ਤੇ ਕਸ਼ਿਸ਼ ਬਾਂਸਲ ਦਾ ਸੰਤੁਲਨ ਵਿਗੜ ਗਿਆ ਅਤੇ ਮੋਟਰਸਾਈਕਲ ਡਿਵਾਇਡਰ ਨਾਲ ਟਕਰਾਇਆ।

ਦੋਵੇਂ ਦੋਸਤ ਮੋਟਰਸਾਈਕਲ ਤੋਂ ਭੁੜਕ ਕੇ ਜ਼ਮੀਨ ਉਤੇ ਜਾ ਡਿੱਗੇ ਅਤੇ ਸਿਰ ਵਿਚ ਗੰਭੀਰ ਸੱਟ ਲੱਗਣ ਨਾਲ ਕਸ਼ਿਸ਼ ਬਾਂਸਲ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਗੰਭੀਰ ਹਾਲਤ ਵਿਚ ਅਮਨਦੀਪ ਨੂੰ ਤੁਰਤ ਪਟਿਆਲਾ ਦੇ ਇਕ ਪ੍ਰਾਈਵੇਟ ਹਸਪਤਾਲ ਵਿਚ ਪਹੁੰਚਾਇਆ ਗਿਆ। ਉਥੇ ਕੁੱਝ ਦੇਰ ਬਾਅਦ ਉਸ ਨੇ ਦਮ ਤੋੜ ਦਿਤਾ। ਪੁਲਿਸ ਦੇ ਮੁਤਾਬਕ ਕਸ਼ਿਸ਼ ਬਾਂਸਲ ਮੰਡੀ ਗੋਬਿੰਦਗੜ ਦੇ ਰਿਮਿਟ ਕਾਲਜ ਤੋਂ ਬੀਬੀਏ ਕਰ ਰਿਹਾ ਸੀ। ਅਮਨਦੀਪ ਪ੍ਰਾਈਵੇਟ ਤੌਰ ‘ਤੇ ਅਕਾਉਂਟਸ ਦਾ ਕੰਮ ਕਰਦਾ ਸੀ। ਦੋਵਾਂ ਨੇ ਆਇਲੈਟਸ ਕਰ ਰੱਖਿਆ ਸੀ।

Location: India, Punjab, Amritsar

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM
Advertisement