ਸੰਸਦ 'ਤੇ ਅਤਿਵਾਦੀ ਹਮਲੇ ਦੀ 17ਵੀਂ ਬਰਸੀ 'ਤੇ ਸ਼ਹੀਦਾਂ ਨੂੰ ਪੀਐਮ ਮੋਦੀ ਨੇ ਦਿਤੀ ਸ਼ਰਧਾਂਜਲੀ
Published : Dec 13, 2018, 11:52 am IST
Updated : Dec 13, 2018, 11:52 am IST
SHARE ARTICLE
Parliament attack
Parliament attack

ਸਾਲ 2001 ਵਿਚ ਅੱਜ ਦੇ ਦਿਨ ਮਤਲਬ 13 ਦਸੰਬਰ ਨੂੰ ਕੁੱਝ ਅਤਿਵਾਦੀਆਂ ਨੇ ਦੇਸ਼ ਦੇ ਸੰਸਦ ਭਵਨ 'ਤੇ ਹਮਲਾ ਬੋਲ ਦਿਤਾ ਸੀ। ਅੱਜ ਪੂਰਾ ਰਾਸ਼ਟਰ ਉਸ ਅਤਿਵਾਦੀ ਹਮਲੇ ਦੀ 17 ...

ਨਵੀਂ ਦਿੱਲੀ (ਭਾਸ਼ਾ) :- ਸਾਲ 2001 ਵਿਚ ਅੱਜ ਦੇ ਦਿਨ ਮਤਲਬ 13 ਦਸੰਬਰ ਨੂੰ ਕੁੱਝ ਅਤਿਵਾਦੀਆਂ ਨੇ ਦੇਸ਼ ਦੇ ਸੰਸਦ ਭਵਨ 'ਤੇ ਹਮਲਾ ਬੋਲ ਦਿਤਾ ਸੀ। ਅੱਜ ਪੂਰਾ ਰਾਸ਼ਟਰ ਉਸ ਅਤਿਵਾਦੀ ਹਮਲੇ ਦੀ 17 ਵੀਂ ਬਰਸੀ ਮਨਾ ਰਿਹਾ ਹੈ। ਇਸ ਹਮਲੇ ਵਿਚ ਸੰਸਦ ਭਵਨ ਦੇ ਗਾਰਡ, ਦਿੱਲੀ ਪੁਲਿਸ ਦੇ ਜਵਾਨ ਸਹਿਤ ਕੁਲ ਨੌਂ ਲੋਕ ਸ਼ਹੀਦ ਹੋਏ ਸਨ। ਸੰਸਦ ਦੇ ਤਤਕਾਲੀਨ ਸ਼ੀਤਕਾਲੀਨ ਸਤਰ ਦੇ ਦੌਰਾਨ ਲੋਕ ਸਭਾ ਅਤੇ ਰਾਜ ਸਭਾ ਮੈਬਰਾਂ ਨਾਲ ਸੰਸਦ ਭਵਨ ਭਰਿਆ ਹੋਇਆ ਸੀ। ਇਸ ਵਿਚ ਅਚਾਨਕ ਹੋਏ ਅਤਿਵਾਦੀ ਹਮਲੇ ਨੇ ਪੂਰੇ ਦੇਸ਼ ਨੂੰ ਸੱਨ ਕਰ ਦਿਤਾ ਸੀ।

SecuritySecurity

13 ਦਸੰਬਰ 2001 ਦੇ ਦਿਨ ਪਾਕਿਸਤਾਨ ਦੇ ਅਤਿਵਾਦੀ ਸੰਗਠਨ ਜੈਸ਼ - ਏ - ਮੁਹੰਮਦ ਦੇ 5 ਅਤਿਵਾਦੀਆਂ ਨੇ ਸੰਸਦ 'ਤੇ ਹਮਲੇ ਦੀ ਕੋਸ਼ਿਸ਼ ਕੀਤੀ। ਪੂਰੀ ਤਿਆਰੀ ਦੇ ਨਾਲ ਆਏ ਇਨ੍ਹਾਂ ਅਤਿਵਾਦੀਆਂ ਨੇ 45 ਮਿੰਟ ਤੱਕ ਤਾਬੜਤੋੜ ਗੋਲੀਆਂ ਚਲਾਈਆਂ ਸਨ। ਹਮਲੇ ਦੀ ਜਾਂਚ ਵਿਚ ਚਾਰ ਮੁੱਖ ਦੋਸ਼ੀ ਅਫਜਲ ਗੁਰੂ, ਸ਼ੌਕਤ ਹੁਸੈਨ, ਐਸਐਆਰ ਗਿਲਾਨੀ ਅਤੇ ਨਵਜੋਤ ਸਿੱਧੂ ਨੂੰ ਸ਼ਾਮਲ ਪਾਇਆ ਗਿਆ ਸੀ। 

SecuritySecurity

ਜਾਂਣਦੇ ਹਾਂ 13 ਦਸੰਬਰ 2001 ਦੀ ਪੂਰੀ ਘਟਨਾ ਬਾਰੇ ਕਿ ਕਿਵੇਂ ਹੋਇਆ ਸੀ ਹਮਲਾ। 13 ਦਸੰਬਰ, 2001 ਨੂੰ ਲਗਭੱਗ 11: 20 ਮਿੰਟ 'ਤੇ ਸੰਸਦ ਭਵਨ ਦੇ ਕੈਂਪਸ ਵਿਚ ਸਫੇਦ ਰੰਗ ਦੀ ਅੰਬੈਸਡਰ ਕਾਰ ਆਉਂਦੀ ਹੈ। ਇਸ ਕਾਰ ਦੀ ਰਫਤਾਰ ਤੇਜ ਸੀ ਅਤੇ ਕਾਰ ਉਪਰਾਸ਼ਟਰਪਤੀ ਦੇ ਕਾਫਿਲੇ ਵੱਲ ਤੇਜੀ ਨਾਲ ਵੱਧਦੀ ਜਾ ਰਹੀ ਸੀ। ਇਸ ਵਿਚ ਲੋਕ ਸਭਾ ਦੇ ਸੁਰੱਖਿਆ ਕਰਮਚਾਰੀ ਜਗਦੀਸ਼ ਯਾਦਵ ਨੂੰ ਸ਼ੱਕ ਹੋਇਆ ਅਤੇ ਉਹ ਕਾਰ ਦੇ ਪਿੱਛੇ ਭੱਜਦੇ ਹੋਏ ਉਸ ਨੂੰ ਰੁਕਣ ਦਾ ਇਸ਼ਾਰਾ ਕਰਣ ਲੱਗੇ।


ਜਗਦੀਸ਼ ਯਾਦਵ ਨੂੰ ਕਾਰ ਦੇ ਪਿੱਛੇ ਭੱਜਦੇ ਵੇਖ ਉਪ ਰਾਸ਼ਟਰਪਤੀ ਦੇ ਸੁਰੱਖਿਆ ਵਿਚ ਤੈਨਾਤ ਏਐਸਆਈ ਚੀਫ ਰਾਵ, ਨਾਮਕ ਕੁਝ ਅਤੇ ਸ਼ਿਆਮ ਸਿੰਘ ਵੀ ਉਸ ਕਾਰ ਨੂੰ ਰੋਕਣ ਲਈ ਉਸ ਦੀ ਤਰਫ ਝਪਟੇ। ਉਨ੍ਹਾਂ ਨੂੰ ਕਾਰ  ਵੱਲ ਆਉਂਦੇ ਵੇਖ ਅਤਿਵਾਦੀਆਂ ਨੇ ਕਾਰ ਨੂੰ ਸੰਸਦ ਦੀ ਗੇਟ ਨੰਬਰ ਇਕ ਦੀ ਤਰਫ ਘੁਮਾ ਦਿਤਾ ਜਿੱਥੇ ਉਪਰਾਸ਼ਟਰਪਤੀ ਦੀ ਕਾਰ ਨਾਲ ਉਨ੍ਹਾਂ ਦੀ ਕਾਰ ਟਕਰਾ ਗਈ। ਜਿਸ ਤੋਂ ਬਾਅਦ ਕਾਰ ਤੋਂ ਬਾਹਰ ਨਿਕਲ ਕੇ ਅਤਿਵਾਦੀਆਂ ਨੇ ਅੰਨ੍ਹੇਵਾਹ ਫਾਇਰਿੰਗ ਸ਼ੁਰੂ ਕਰ ਦਿਤੀ।

AssemblyAssembly

ਅਤਿਵਾਦੀਆਂ ਦੀ ਗੋਲੀ ਦਾ ਸ਼ਿਕਾਰ ਸੱਭ ਤੋਂ ਪਹਿਲਾਂ ਉਹ ਚਾਰ ਸੁਰੱਖਿਆ ਗਾਰਡ ਬਣੇ ਜੋ ਉਨ੍ਹਾਂ ਦੀ ਕਾਰ ਰੋਕਣ ਦੀ ਕੋਸ਼ਿਸ਼ ਕਰ ਰਹੇ ਸਨ। ਇਸ ਵਿਚ ਅੰਨ੍ਹੇਵਾਹ ਫਾਇਰਿੰਗ ਕਰਦਾ ਇਕ ਅਤਿਵਾਦੀ ਭੱਜਦਾ ਹੋਇਆ ਸੰਸਦ ਭਵਨ ਦੇ ਗੇਟ ਨੰਬਰ 1 ਵੱਲ ਭੱਜਿਆ ਪਰ ਇਸ ਤੋਂ ਪਹਿਲਾਂ ਕਿ ਉਹ ਸੰਸਦ ਭਵਨ ਦੇ ਅੰਦਰ ਜਾ ਸਕਦਾ ਸੁਰੱਖਿਆ ਕਰਮੀਆਂ ਨੇ ਉਸ ਨੂੰ ਘੇਰ ਲਿਆ ਅਤੇ ਮਾਰ ਗਿਰਾਇਆ। ਇਕ ਹੋਰ ਅਤਿਵਾਦੀ ਗੇਟ ਨੰਬਰ 6 ਵੱਲ ਭੱਜਿਆ ਜਿਸ ਨੂੰ ਸੁਰੱਖਿਆਕਰਮੀਆਂ ਨੇ ਚਾਰੇ ਪਾਸੇ ਤੋਂ ਘੇਰ ਲਿਆ। ਘਿਰ ਚੁੱਕੇ ਅਤਿਵਾਦੀ ਨੇ ਅਪਣੇ ਆਪ ਨੂੰ ਉਡਾ ਲਿਆ।

SecuritySecurity

ਅਤਿਵਾਦੀ ਹਮਲੇ ਦੀ ਸੂਚਨਾ ਫੌਜ ਅਤੇ ਐਨਐਸਜੀ ਕਮਾਂਡੋ ਨੂੰ ਦਿਤੀ ਗਈ ਸੀ, ਨਾਲ ਹੀ ਦਿੱਲੀ ਪੁਲਿਸ ਦੀ ਸਪੈਸ਼ਲ ਸੇਲ ਨੇ ਵੀ ਮੋਰਚਾ ਸੰਭਾਲ ਲਿਆ ਸੀ। ਇਨ੍ਹਾਂ ਦੇ ਆਉਣ ਦੀ ਸੂਚਨਾ ਅਤਿਵਾਦੀਆਂ ਨੂੰ ਵੀ ਹੋ ਗਈ ਸੀ। ਉਨ੍ਹਾਂ ਨੇ ਗੇਟ ਨੰਬਰ 9 ਦੇ ਸੰਸਦ ਵਿਚ ਵੜਣ ਦੀ ਫਿਰ ਤੋਂ ਕੋਸ਼ਿਸ਼ ਕੀਤੀ। ਇਸ ਕੋਸ਼ਿਸ਼ ਦੇ ਤਹਿਤ ਉਹ ਗੋਲੀਆਂ ਬਰਸਾਉਂਦੇ ਹੋਏ ਸੰਸਦ ਭਵਨ ਦੇ ਗੇਟ ਨੰਬਰ 9 ਦੇ ਵੱਲ ਭੱਜੇ ਪਰ ਮੁਸਤੈਦ ਜਵਾਨਾਂ ਨੇ ਗੇਟ ਨੰਬਰ 9 ਦੇ ਪਹਿਲੇ ਹੀ ਉਨ੍ਹਾਂ ਨੂੰ ਘੇਰ ਲਿਆ।

ਦੋਨ੍ਹੋਂ ਵੱਲੋਂ ਗੋਲੀਬਾਰੀ ਜਾਰੀ ਸੀ ਅਤੇ ਕੁੱਝ ਹੀ ਦੇਰ ਵਿਚ ਸਾਰੇ ਅਤਿਵਾਦੀਆਂ ਨੂੰ ਮਾਰ ਗਿਰਾਇਆ ਗਿਆ। ਅਤਿਵਾਦੀਆਂ ਦਾ ਸਾਹਮਣਾ ਕਰਦੇ ਹੋਏ ਦਿੱਲੀ ਪੁਲਿਸ ਦੇ ਪੰਜ ਜਵਾਨ, ਸੀਆਰਪੀਐਫ ਦੀ ਇਕ ਮਹਿਲਾ ਕਾਂਸਟੇਬਲ ਅਤੇ ਸੰਸਦ ਦੇ ਦੋ ਗਾਰਡ ਸ਼ਹੀਦ ਹੋਏ ਅਤੇ 16 ਜਵਾਨ ਇਸ ਮੁੱਠਭੇੜ ਵਿਚ ਜਖ਼ਮੀ ਹੋਏ ਸਨ।


ਹਮਲੇ ਦੀ ਸਾਜਿਸ਼ ਰਚਣ ਵਾਲੇ ਮੁੱਖ ਦੋਸ਼ੀ ਅਫਜਲ ਗੁਰੂ ਨੂੰ ਦਿੱਲੀ ਪੁਲਿਸ ਨੇ 15 ਦਸੰਬਰ 2001 ਨੂੰ ਗਿਰਫਤਾਰ ਕੀਤਾ। ਸੰਸਦ ਉੱਤੇ ਹਮਲੇ ਦੀ ਸਾਜਿਸ਼ ਰਚਣ ਦੇ ਇਲਜ਼ਾਮ ਵਿਚ ਸੁਪ੍ਰੀਮ ਕੋਰਟ ਨੇ 4 ਅਗਸਤ, 2005 ਨੂੰ ਉਸ ਨੂੰ ਫ਼ਾਂਸੀ ਦੀ ਸਜ਼ਾ ਸੁਣਾਈ ਸੀ। ਉਸ ਨੇ ਰਾਸ਼ਟਰਪਤੀ ਦੇ ਸਾਹਮਣੇ ਦਯਾ ਪਟੀਸ਼ਨ ਦਰਜ਼ ਕੀਤੀ ਸੀ। ਇਸ ਮੰਗ ਨੂੰ 3 ਫਰਵਰੀ, 2013 ਨੂੰ ਰਾਸ਼ਟਰਪਤੀ ਨੇ ਖ਼ਾਰਿਜ ਕੀਤਾ ਅਤੇ 9 ਫਰਵਰੀ, 2013 ਨੂੰ ਅਫ਼ਜਲ ਗੁਰੂ ਨੂੰ ਦਿੱਲੀ ਦੀ ਤੀਹਾ‌ੜ ਜੇਲ੍ਹ ਵਿਚ ਫ਼ਾਂਸੀ ਦਿਤੀ ਗਈ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Brother Died hearing Brother Death news: ਤਿੰਨ ਸਕੇ ਭਰਾਵਾਂ ਨੂੰ ਪਿਆ ਦਿਲ ਦਾ ਦੌਰਾ

11 Aug 2025 3:14 PM

Giani Harpreet Singh Speech LIVE-ਪ੍ਰਧਾਨ ਬਣਨ ਮਗਰੋ ਹਰਪ੍ਰੀਤ ਸਿੰਘ ਦਾ ਸਿੱਖਾਂ ਲਈ ਵੱਡਾ ਐਲਾਨ| Akali Dal News

11 Aug 2025 3:14 PM

Kulgam Encounter: ਸ਼ਹੀਦ ਜਵਾਨ Pritpal Singh ਦੀ ਮ੍ਰਿਤਕ ਦੇਹ ਪਿੰਡ ਪਹੁੰਚਣ ਤੇ ਭੁੱਬਾਂ ਮਾਰ ਮਾਰ ਰੋਇਆ ਸਾਰਾ ਪਿੰਡ

10 Aug 2025 3:08 PM

Kulgam Encounter : ਫੌਜੀ ਸਨਮਾਨਾਂ ਨਾਲ਼ ਸ਼ਹੀਦ ਪ੍ਰਿਤਪਾਲ ਸਿੰਘ ਦਾ ਹੋਇਆ ਅੰਤਿਮ ਸਸਕਾਰ

10 Aug 2025 3:07 PM

Shaheed Udham singh grandson Story : 'ਮੈਨੂੰ ਚਪੜਾਸੀ ਦੀ ਹੀ ਨੌਕਰੀ ਦੇ ਦਿਓ, ਕੈਪਟਨ ਨੇ ਨੌਕਰੀ ਦੇਣ ਦਾ ਐਲਾਨ...

09 Aug 2025 12:37 PM
Advertisement