
ਚੋਣ ਰੈਲੀ ਨੂੰ ਸੰਬੋਧਨ ਕਰਨ ਦੌਰਾਨ ਦਿੱਤਾ ਸੀ ਬਿਆਨ
ਨਵੀਂ ਦਿੱਲੀ : ਕਾਂਗਰਸ ਪਾਰਟੀ ਦੇ ਲੀਡਰ ਰਾਹੁਲ ਗਾਂਧੀ ਦੇ ਬਲਾਤਕਾਰ ਸਬੰਧੀ ਦਿੱਤੇ ਗਏ ਬਿਆਨ 'ਤੇ ਅੱਜ ਸ਼ੁੱਕਰਵਾਰ ਨੂੰ ਲੋਕ ਸਭਾ ਦੇ ਸਰਦ ਰੁੱਤ ਸੈਸ਼ਨ ਵਿਚ ਹੰਗਾਮਾ ਮੱਚ ਗਿਆ। ਇਸ 'ਤੇ ਕੇਂਦਰੀ ਮੰਤਰੀ ਸਮ੍ਰਿਤੀ ਈਰਾਨੀ ਨੇ ਕਿਹਾ ਕਿ ''ਆਪਣੇ ਬਿਆਨ 'ਤੇ ਰਾਹੁਲ ਗਾਂਧੀ ਮਾਫ਼ੀ ਮੰਗੇ''। ਈਰਾਨੀ ਨੇ ਕਿਹਾ ਕਿ ''ਰਾਹੁਲ ਗਾਂਧੀ ਨੇ ਦੇਸ਼ ਦੀ ਔਰਤਾਂ ਦਾ ਅਪਮਾਨ ਕੀਤਾ ਹੈ''। ਸਪੀਕਰ ਬਿਰਲਾ ਦੀ ਮੌਜ਼ੂਦਗੀ ਵਿਚ ਸਮ੍ਰਿਤੀ ਨੇ ਕਿਹਾ ''ਇਤਿਹਾਸ ਵਿਚ ਅਜਿਹਾ ਪਹਿਲੀ ਵਾਰ ਹੋਇਆ ਹੈ ਕਿ ਕੋਈ ਲੀਡਰ ਇਹ ਕਹਿ ਰਿਹਾ ਹੈ ਕਿ ਭਾਰਤੀ ਮਹਿਲਾਵਾਂ ਦੇ ਨਾਲ ਬਲਾਤਕਾਰ ਕੀਤਾ ਜਾਣਾ ਚਾਹੀਦਾ ਹੈ। ਕੀ ਰਾਹੁਲ ਗਾਂਧੀ ਦਾ ਦੇਸ਼ ਦੇ ਲੋਕਾਂ ਲਈ ਇਹੀ ਸੰਦੇਸ਼ ਹੈ ''?
file photo
ਦੱਸ ਦਈਏ ਕਿ ਰਾਹੁਲ ਗਾਂਧੀ ਨੇ ਝਾਰਖੰਡ ਵਿਚ ਚੋਣ ਰੈਲੀ ਦੇ ਦੌਰਾਨ ਕਿਹਾ ਸੀ ''ਮੇਕ ਇਨ ਇੰਡੀਆ ਬਣਿਆ ਰੇਪ ਇਨ ਇੰਡੀਆ''। ਉਨ੍ਹਾਂ ਕਿਹਾ ਕਿ ''ਹਰ ਦਿਨ ਦੇਸ਼ ਦੇ ਕੋਨੇ-ਕੋਨੇ ਤੋਂ ਔਰਤਾਂ ਨਾਲ ਬਲਾਤਕਾਰ ਦੀ ਖਬਰਾਂ ਆਉਂਦੀਆਂ ਹਨ। ਮੋਦੀ ਜੀ ਇਕ ਸ਼ਬਦ ਨਹੀਂ ਕਹਿੰਦੇ। ਮੋਦੀ ਜੀ ਨੇ ਕਿਹਾ ਸੀ ਕਿ ਬੇਟੀ ਬਚਾਓ ਪਰ ਉਨ੍ਹਾਂ ਇਹ ਨਹੀਂ ਕਿਹਾ ਕਿ ਬੇਟੀਆਂ ਨੂੰ ਆਪਣੇ ਵਿਧਾਇਕਾਂ ਤੋਂ ਬਚਾਉਣ ਦੀ ਜ਼ਰੂਰਤ ਹੈ''।
After everything fails, Rahul Gandhi is back to insulting and denigrating India! It is crass and insensitive to politicise a heinous crime like rape. But what else can we expect of Gandhi scion... pic.twitter.com/wHjPnck6hP
— BJP (@BJP4India) December 13, 2019
ਇਸ ਪੂਰੇ ਘਟਨਾਕ੍ਰਮ ਦਾ ਭਾਰਤੀ ਜਨਤਾ ਪਾਰਟੀ ਵੱਲੋਂ ਇਕ ਵੀਡੀਓ ਟਵੀਟ ਕੀਤਾ ਗਿਆ ਹੈ। ਇਸ ਵਿਚ ਰਾਹੁਲ ਗਾਂਧੀ ਕਹਿ ਰਹੇ ਹਨ ''ਦੇਖੋ ਜਿੱਥੇ ਵੀ ਤੁਸੀ ਦੇਖੋ ਦੇਸ਼ ਵਿਚ ਨਰਿੰਦਰ ਮੋਦੀ ਨੇ ਕਿਹਾ ਸੀ ਮੇਕ ਇਨ ਇੰਡੀਆ ਕਿਹਾ ਸੀ ਨਾ... ਤੁਸੀ ਜਿੱਥੇ ਵੀ ਦੇਖੋ..ਮੇਕ ਇਨ ਇੰਡੀਆ ਨਹੀਂ ਭਾਈ..ਰੇਪ ਇਨ ਇੰਡੀਆ..ਰੇਪ ਇਨ ਇੰਡੀਆ ਜਿੱਥੇ ਵੀ ਦੇਖੋ''।