ਬੀਐਚਯੂ ਦੇ ਸੰਸਕ੍ਰਿਤੀ ਵਿਭਾਗ ਵਿਚ ਮੁਸਲਿਮ ਪ੍ਰੋਫੈਸਰ ਦੀ ਨਿਯੁਕਤੀ ‘ਤੇ ਹੰਗਾਮਾ
Published : Nov 8, 2019, 2:20 pm IST
Updated : Nov 8, 2019, 2:20 pm IST
SHARE ARTICLE
Fresh row at BHU as students oppose appointment of Muslim professor
Fresh row at BHU as students oppose appointment of Muslim professor

ਧਰਨੇ ‘ਤੇ ਬੈਠੇ ਵਿਦਿਆਰਥੀ

ਵਾਰਾਣਸੀ: ਬਨਾਰਸ ਹਿੰਦੂ ਯੂਨੀਵਰਸਿਟੀ (ਬੀਐਚਯੂ) ਦੇ ਸੰਸਕ੍ਰਿਤ ਵਿਭਾਗ ਦੀ ਫੈਕਲਟੀ ਵਿਚ ਮੁਸਲਮਾਨ ਸਹਾਇਕ ਪ੍ਰੋਫੈਸਰ ਦੀ ਨਿਯੁਕਤੀ ਦੇ ਵਿਰੋਧ ਵਿਚ ਵਿਦਿਆਰਥੀ ਧਰਨੇ ‘ਤੇ ਹਨ। ਵਿਦਿਆਰਥੀਆਂ ਦੀ ਮੰਗ ਹੈ ਕਿ ਇਸ ਨਿਯੁਕਤੀ ਨੂੰ ਰੱਦ ਕੀਤਾ ਜਾਵੇ। ਇਕ ਰਿਪੋਰਟ ਮੁਤਾਬਕ ਇਸ ਮਾਮਲੇ ‘ਤੇ ਸਪੱਸ਼ਟੀਕਰਨ ਜਾਰੀ ਕਰਦੇ ਹੋਏ ਵੀਰਵਾਰ ਦੇਰ ਰਾਤ ਬੀਐਚਯੂ ਨੇ ਕਿਹਾ ਕਿ ਉਹਨਾਂ ਨੇ ਵਾਈਸ ਚਾਂਸਲਰ ਦੀ ਅਗਵਾਈ ਵਿਚ ਇਕ ਪਾਰਦਰਸ਼ੀ ਸਕ੍ਰੀਨਿੰਗ ਪ੍ਰਕਿਰਿਆ ਰਾਹੀਂ ਸਰਬਸੰਮਤੀ ਨਾਲ ਸਭ ਤੋਂ ਵੱਧ ਯੋਗ ਉਮੀਦਵਾਰ ਦੀ ਨਿਯੁਕਤੀ ਕੀਤੀ ਹੈ।

Fresh row at BHU as students oppose appointment of Muslim professorFresh row at BHU as students oppose appointment of Muslim professor

ਯੂਨੀਵਰਸਿਟੀ ਨੇ ਕਿਹਾ ਕਿ ਇਸ ਸੰਸਥਾ ਦੀ ਸਥਾਪਨਾ ਧਰਮ, ਜਾਤੀ, ਫਿਰਕੂ ਅਤੇ ਲਿੰਗ ਦੇ ਅਧਾਰ ‘ਤੇ ਬਿਨਾਂ ਕਿਸੇ ਭੇਦਭਾਵ ਦੇ ਰਾਸ਼ਟਰ ਨਿਰਮਾਣ ਦੇ ਉਦੇਸ਼ ਨਾਲ ਸਾਰਿਆਂ ਨੂੰ ਬਰਾਬਰ ਮੌਕੇ ਦੇਣ ਲਈ ਕੀਤੀ ਗਈ ਸੀ। ਯੂਨੀਵਰਸਿਟੀ ਦੇ ਸੰਸਕ੍ਰਿਤੀ ਵਿਭਾਗ ਦੀ ਫੈਕਲਟੀ ਵਿਚ ਮੁਸਲਮਾਨ ਸਹਾਇਕ ਪ੍ਰੋਫੈਸਰ ਦੇ ਤੌਰ ‘ਤੇ ਫਿਰੋਜ਼ ਖ਼ਾਨ ਦੀ ਨਿਯੁਕਤੀ ਦਾ ਵਿਦਿਆਰਥੀ ਵਿਰੋਧ ਕਰ ਰਹੇ ਹਨ। ਇਕ ਪ੍ਰਦਰਸ਼ਨਕਾਰੀ ਵਿਦਿਆਰਥਣ ਪੁਨੀਤ ਮਿਸ਼ਰਾ ਨੇ ਕਿਹਾ ਕਿ ਬੀਐਚਯੂ ਦੇ ਸੰਸਥਾਪਕ ਮਦਨ ਮੋਹਨ ਮਾਲਵੀਆ ਦੀਆਂ ਕਦਰਾਂ ਕੀਮਤਾਂ ਦੀ ਰਾਖੀ ਲਈ ਇਹ ਧਰਨਾ ਕੀਤਾ ਗਿਆ ਸੀ। ਉਹਨਾਂ ਨੇ ਕਿਹਾ ਕਿ

Fresh row at BHU as students oppose appointment of Muslim professorFresh row at BHU as students oppose appointment of Muslim professor

ਉਨ੍ਹਾਂ ਕਿਹਾ ਕਿ ਸੰਸਕ੍ਰਿਤ ਫੈਕਲਟੀ ਵਿਚ ਲਿਖਿਆ ਹੈ ਕਿ ਜੈਨ, ਬੋਧੀ ਅਤੇ ਆਰੀਆ ਸਮਾਜ ਨਾਲ ਸਬੰਧਤ ਲੋਕਾਂ ਨੂੰ ਛੱਡ ਕੇ ਕੋਈ ਵੀ ਗੈਰ-ਹਿੰਦੂ ਇਸ ਵਿਭਾਗ ਵਿਚ ਸ਼ਾਮਲ ਨਹੀਂ ਹੋ ਸਕਦਾ। ਮਿਸ਼ਰਾ ਨੇ ਕਿਹਾ, ‘ਅਸੀਂ ਉਹਨਾਂ (ਮੁਸਲਿਮ ਪ੍ਰੋਫੈਸਰ’) ਦਾ ਵਿਰੋਧ ਨਹੀਂ ਕਰ ਰਹੇ ਬਲਕਿ ਮਾਲਵੀਆ ਦੀਆਂ ਕਦਰਾਂ ਕੀਮਤਾਂ ਦਾ ਸਮਰਥਨ ਕਰ ਰਹੇ ਹਾਂ’। ਇਸ ਵਿਰੋਧ ਪ੍ਰਦਰਸ਼ਨ ਦੀ ਅਗਵਾਈ ਕਰ ਰਹੇ ਪੀਐਚਡੀ ਸਕੋਲਰ ਸ਼ੁਭਮ ਤਿਵਾਰੀ ਨੇ ਖ਼ਾਨ ਦੀ ਨਿਯੁਕਤੀ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਰਿਸ਼ਵਤ ਲੈਣ ਤੋਂ ਬਾਅਦ ਸੰਸਕ੍ਰਿਤੀ ਵਿਭਾਗ ਵਿਚ ਇਕ ਅਯੋਗ ਵਿਅਕਤੀ ਦੀ ਨਿਯੁਕਤੀ ਕੀਤੀ ਗਈ।

Banaras Hindu University   Banaras Hindu University

ਤਿਵਾਰੀ ਨੇ ਕਿਹਾ, ‘ਜਦੋਂ ਇਕ ਵਿਅਕਤੀ ਨਿਯੁਕਤ ਕੀਤਾ ਜਾਂਦਾ ਹੈ ਤਾਂ ਉਹ 65 ਸਾਲ ਦੀ ਉਮਰ ਤੱਕ ਪੜ੍ਹਾਉਂਦਾ ਹੈ। ਇੰਨੇ ਸਾਲਾਂ ਵਿਚ ਬਹੁਤ ਬੱਚੇ ਪੜ੍ਹਨ ਆਉਣਗੇ। ਉਹਨਾਂ ਬੱਚਿਆਂ ਦਾ ਭਵਿੱਖ ਬਰਬਾਦ ਹੋ ਜਾਵੇਗਾ’। ਵਿਭਾਗ ਦੇ ਅਸਿਸਟੈਂਟ ਪ੍ਰੋਫੈਸਰ ਰਾਮ ਨਾਰਾਇਣ ਨੇ ਮੁਸਲਿਮ ਵਿਅਕਤੀ ਦੀ ਨਿਯੁਕਤੀ ਵਿਚ ਚੋਣ ਪ੍ਰਕਿਰਿਆ ਦਾ ਪਾਲਣ ਨਾ ਕਰਨ ਲਈ ਵਿਦਿਆਰਥੀਆਂ ਦੇ ਅਰੋਪਾਂ ਨੂੰ ਖਾਰਜ ਕਰਦੇ ਹੋਏ ਕਿਹਾ, ‘ਨਿਯਮਾਂ ਮੁਤਾਬਕ ਚੋਣ ਹੋਈ ਹੈ’। ਬੀਐਚਯੂ ਨੇ ਕਿਹਾ ਕਿ ਵਿਦਿਆਰਥੀਆਂ ਨੇ ਸਕ੍ਰੀਨਿੰਗ ਕਮੇਟੀ ਦੀ ਬੈਠਕ ਵਿਚ ਰੁਕਾਵਟ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਹੈ। ਪ੍ਰਸ਼ਾਸਨ ਨੇ ਸਵੀਕਾਰ ਕੀਤਾ ਕਿ ਸੰਸਕ੍ਰਿਤੀ ਵਿਭਾਗ ਵਿਚ ਮੁਸਲਿਮ ਪ੍ਰੋਫੈਸਰ ਦੀ ਨਿਯੁਕਤੀ ਨੂੰ ਲੈ  ਕੇ ਧਰਨਾ ਦਿੱਤਾ ਗਿਆ।  

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement