
ਪੂਰੀ ਪ੍ਰਕਿਰਿਆ ਨੂੰ ਲੱਗ ਸਕਦੇ ਹਨ ਛੇ ਮਹੀਨੇਂ
ਨਵੀਂ ਦਿੱਲੀ : ਭਾਰਤੀ ਰੇਲਵੇ ਆਪਣੀਆਂ ਟਰੇਨਾਂ, ਸਟੇਸ਼ਨਾਂ ਅਤੇ ਰੂਟ ਦੇ ਪ੍ਰਾਈਵੇਟ ਕਰਨ ਦੀ ਪ੍ਰਕਿਰਿਆ ਤੇਜ਼ ਕਰ ਰਿਹਾ ਹੈ। 8-9 ਦਸੰਬਰ ਨੂੰ ਹੋਈ ਇਕ ਹਾਈ ਲੈਵਲ ਮੀਟਿੰਗ ਵਿਚ ਰੇਲ ਮੰਤਰੀ ਪੀਯੂਸ਼ ਗੋਇਲ ਨੇ ਰੇਲਵੇ ਅਧਿਕਾਰੀਆਂ ਨਾਲ ਪ੍ਰਾਈਵੇਟ ਆਪਰੇਟਰਾਂ ਦੇ ਲਈ 150 ਨਵੇਂ ਰੂਟਾਂ ਦੀ ਪਹਿਚਾਣ ਕਰ ਅਤੇ ਅੱਗੇ ਦਾ ਖਰੜਾ ਤਿਆਰ ਕਰਨ ਲਈ ਕਿਹਾ ਹੈ। ਇਨ੍ਹਾਂ ਰੂਟਾਂ 'ਤੇ ਦਰਤੂ, ਤੇਜਸ ਅਤੇ ਰਾਜਧਾਨੀ ਐਕਸਪ੍ਰੈਸ ਵਰਗੀ ਪ੍ਰੀਮੀਅਰ ਟਰੇਨਾਂ ਚੱਲਣਗੀਆਂ ਭਾਵ ਕਿ ਇਨ੍ਹਾਂ ਦਾ ਆਪਰੇਸ਼ਨ ਪ੍ਰਾਈਵੇਟ ਕੰਪਨੀਆਂ ਦੇਖਣਗੀਆਂ।
Photo
ਮੀਡੀਆ ਰਿਪੋਰਟਾਂ ਮੁਤਾਬਕ ਰੇਲਵੇ ਇਸ ਨੂੰ ਲੈ ਕੇ ਅਗਲੇ ਮਹੀਨੇ 150 ਟਰੇਨਾਂ ਦੀ ਬੋਲੀ ਵੀ ਸ਼ੁਰੂ ਕਰ ਦੇਵੇਗਾ। ਰੇਲਵੇ ਬੋਰਡ ਦੇ ਚੇਅਰਮੈਨ ਵਿਨੋਦ ਕੁਮਾਰ ਯਾਦਵ ਨੇ ਕਿਹਾ ਕਿ ਰੇਲਵੇ ਅਗਲੇ ਮਹੀਨੇਂ 150 ਟਰੇਨਾਂ ਦੀ ਬੋਲੀ ਦੀ ਪ੍ਰਕਿਰਿਆ ਸ਼ੁਰੂ ਕਰੇਗੀ।
Photo
ਉਨ੍ਹਾਂ ਨੇ ਦੱਸਿਆ ਕਿ ਦੇਸ਼ ਵਿਚ ਅਜਿਹਾ ਪਹਿਲੀ ਵਾਰ ਹੋ ਰਿਹਾ ਹੈ ਇਸ ਲਈ ਇਸ ਪ੍ਰਕਿਰਿਆ ਵਿਚ ਸਮਾਂ ਲੱਗ ਰਿਹਾ ਹੈ। ਪੂਰੀ ਪ੍ਰਕਿਰਿਆ ਪੜਾਵਾਂ ਵਿਚ ਹੋਣੀ ਹੈ। ਪਹਿਲਾਂ ਯੋਗਤਾ ਦੇ ਲਈ ਬੇਨਤੀਆਂ ਮੰਗਵਾਈਆਂ ਜਾਣਗੀਆਂ। ਜਿਸ ਵਿਚ ਬੋਲੀ ਲਗਾਉਣ ਵਾਲੀ ਕੰਪਨੀਆਂ ਆਫਣੀ ਯੋਗਤਾ ਭੇਜਣਗੀਆਂ। ਇਸ ਤੋਂ ਬਾਅਦ ਦੂਜੇ ਪੜਾਅ ਵਿਚ ਪ੍ਰਸਤਾਵ ਲਈ ਬੇਨਤੀ ਦੇਖੀ ਜਾਵੇਗੀ। ਇਹ ਸੱਭ ਕੁੱਝ ਹੋਣ ਵਿਚ ਛੇ ਮਹੀਨੇਂ ਲੱਗਣਗੇ।
file photo
ਸੂਤਰਾਂ ਮੁਤਾਬਕ ਇਨ੍ਹਾਂ ਰੂਟਾਂ ਉੱਤੇ 30 ਪ੍ਰਾਈਵੇਟ ਟਰੇਨਾਂ ਮੁੰਬਈ ਵਿਚ ਚਲਾਈ ਜਾ ਸਕਣਗੀਆਂ। ਇਹ ਟਰੇਨਾਂ ਵੈਸਟਰਨ ਅਤੇ ਸੈਂਟਰਲ ਰੇਲਵੇ ਦੇ ਰੂਟ ਦੀ ਹੋ ਸਕਦੀਆਂ ਹਨ। ਦੱਸ ਦਈਏ ਕਿ ਇਸ ਤੋਂ ਪਹਿਲਾਂ ਸੰਸਦ ਵਿਚ ਕੇਂਦਰੀ ਮੰਤਰੀ ਹਰਦੀਪ ਪੁਰੀ ਨੇ ਘਾਟੇ ਵਿਚ ਚੱਲ ਰਹੀ ਏਅਰ ਇੰਡੀਆ ਨੂੰ ਵੇਚਣ ਦੇ ਐਲਾਨ ਕੀਤਾ ਸੀ। ਉਨ੍ਹਾਂ ਦੱਸਿਆ ਸੀ ਕਿ ਸਰਕਾਰ ਇਸ ਕੰਪਨੀ ਵਿਚੋਂ ਆਪਣੀ ਪੂਰੀ ਹਿੱਸੇਦਾਰੀ ਵੇਚਣ ਦੇ ਲਈ ਬੋਲੀ ਦਸਤਾਵੇਜ਼ ਤਿਆਰ ਕਰ ਰਹੀ ਹੈ।