Security Breach In Parliament: ਲੋਕ ਸਭਾ ਦੇ ਅੰਦਰ ਸੁਰੱਖਿਆ ’ਚ ਕੁਤਾਹੀ! 2 ਲੋਕਾਂ ਨੇ ਗੈਲਰੀ ਤੋਂ ਹੇਠਾਂ ਮਾਰੀ ਛਾਲ
Published : Dec 13, 2023, 1:41 pm IST
Updated : Dec 13, 2023, 3:50 pm IST
SHARE ARTICLE
Huge Security Breach In Parliament: 2 Men Jump Into Lok Sabha From Gallery
Huge Security Breach In Parliament: 2 Men Jump Into Lok Sabha From Gallery

ਕਥਿਤ ਤੌਰ 'ਤੇ ਗੈਸ ਛੱਡਣ ਵਾਲੀ ਸਮੱਗਰੀ ਸੁੱਟੀ

Security Breach In Parliament: ਸੰਸਦ ਭਵਨ ਦੀ ਸੁਰੱਖਿਆ 'ਚ ਵੱਡੀ ਕੁਤਾਹੀ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਅਨੁਸਾਰ ਲੋਕ ਸਭਾ ਵਿਚ ਦੋ ਅਣਪਛਾਤੇ ਵਿਅਕਤੀ ਦਾਖ਼ਲ ਹੋਏ, ਜਿਨ੍ਹਾਂ ਨੂੰ ਬਾਅਦ ਵਿਚ ਹਿਰਾਸਤ ਵਿਚ ਲੈ ਲਿਆ ਗਿਆ। ਇਸ ਘਟਨਾ ਤੋਂ ਬਾਅਦ ਲੋਕ ਸਭਾ ਦੀ ਕਾਰਵਾਈ ਫਿਲਹਾਲ ਲਈ ਮੁਲਤਵੀ ਕਰ ਦਿਤੀ ਗਈ ਹੈ।

Huge Security Breach In ParliamentHuge Security Breach In Parliament

ਇਸ ਦੌਰਾਨ ਦੋ ਵਿਅਕਤੀ ਦਰਸ਼ਕ ਗੈਲਰੀ ਤੋਂ ਛਾਲ ਮਾਰ ਕੇ ਸਦਨ ਦੇ ਅੰਦਰ ਆ ਗਏ। ਬਾਅਦ ਵਿਚ ਅੰਦਰ ਦਾਖਲ ਹੋਏ ਲੋਕਾਂ ਵਿਚੋਂ ਇਕ ਨੇ ਲੋਕ ਸਭਾ ਦੇ ਅੰਦਰ ਮੇਜ਼ ਉਤੇ ਇਧਰ ਉਧਰ ਛਾਲ ਮਾਰਨੀ ਸ਼ੁਰੂ ਕਰ ਦਿਤੀ। ਇਸ ਦੌਰਾਨ ਇਸ ਵਿਅਕਤੀ ਨੇ ਇਕ ਗੈਸ ਦਾ ਛਿੜਕਾਅ ਕੀਤਾ।

ਇਸ ਘਟਨਾ ਦਾ ਇਕ ਵੀਡੀਉ ਵੀ ਸਾਹਮਣੇ ਆਇਆ ਹੈ, ਜਿਸ ਵਿਚ ਇਕ ਵਿਅਕਤੀ ਹੱਥ ਵਿਚ ਕੋਈ ਚੀਜ਼ ਲੈ ਕੇ ਲੋਕ ਸਭਾ ਦੇ ਅੰਦਰ ਮੇਜ਼ ਉੱਤੇ ਛਾਲ ਮਾਰਦਾ ਨਜ਼ਰ ਆ ਰਿਹਾ ਹੈ। ਦੱਸ ਦੇਈਏ ਕਿ ਜੋ ਵੀਡੀਉ ਸਾਹਮਣੇ ਆਇਆ ਹੈ, ਉਸ 'ਚ ਦੇਖਿਆ ਜਾ ਰਿਹਾ ਹੈ ਕਿ ਉੱਥੇ ਮੌਜੂਦ ਸੰਸਦ ਮੈਂਬਰ ਵੀ ਲੋਕ ਸਭਾ 'ਚ ਦਾਖਲ ਹੋਏ ਇਸ ਵਿਅਕਤੀ ਨੂੰ ਫੜਨ ਦੀ ਕੋਸ਼ਿਸ਼ ਕਰਦੇ ਨਜ਼ਰ ਆ ਰਹੇ ਹਨ।

Huge Security Breach In ParliamentHuge Security Breach In Parliament

ਕੁੱਝ ਸੰਸਦ ਮੈਂਬਰਾਂ ਦਾ ਕਹਿਣਾ ਹੈ ਕਿ ਸਦਨ ਵਿਚ ਕੁੱਦਣ ਵਾਲੇ ਲੋਕਾਂ ਨੇ ਕੋਈ ਪਦਾਰਥ ਛਿੜਕਿਆ ਜਿਸ ਕਾਰਨ ਗੈਸ ਫੈਲ ਗਈ। ਕਾਂਗਰਸੀ ਆਗੂ ਅਧੀਰ ਰੰਜਨ ਚੌਧਰੀ ਦਾ ਕਹਿਣਾ ਹੈ ਕਿ ਦੋ ਵਿਅਕਤੀ ਸਦਨ ਵਿਚ ਕੁੱਦ ਪਏ। ਸਮਾਜਵਾਦੀ ਪਾਰਟੀ ਦੇ ਸੰਸਦ ਮੈਂਬਰ ਐਸਟੀ ਹਸਨ ਨੇ ਦਸਿਆ ਕਿ ਦੋ ਲੋਕ ਦਰਸ਼ਕ ਗੈਲਰੀ ਤੋਂ ਲੋਕ ਸਭਾ ਚੈਂਬਰ ਵਿਚ ਛਾਲ ਮਾਰ ਕੇ ਅੰਦਰ ਵੜੇ ਅਤੇ ਅਪਣੀਆਂ ਜੁੱਤੀਆਂ ਵਿਚੋਂ ਕੋਈ ਚੀਜ਼ ਕੱਢ ਲਈ, ਜਿਸ ਕਾਰਨ ਗੈਸ ਫੈਲਣ ਲੱਗੀ।

ਉਨ੍ਹਾਂ ਕਿਹਾ, “ਇਹ ਗੈਸ ਕਿਹੜੀ ਸੀ, ਕੀ ਇਹ ਜ਼ਹਿਰੀਲੀ ਗੈਸ ਨਹੀਂ ਸੀ? ਅਸੀਂ ਸੰਸਦ ਦੀ ਸੁਰੱਖਿਆ ਵਿਚ ਬਹੁਤ ਗੰਭੀਰ ਖਾਮੀਆਂ ਦੇਖ ਰਹੇ ਹਾਂ। ਇਸ ਤਰ੍ਹਾਂ ਤਾਂ ਕੋਈ ਅਪਣੀ ਜੁੱਤੀ ਵਿਚ ਬੰਬ ਲੈ ਕੇ ਆ ਸਕਦਾ ਹੈ। ਹਸਨ ਨੇ ਕਿਹਾ ਕਿ ਅਜਿਹੀਆਂ ਸੁਰੱਖਿਆ ਖਾਮੀਆਂ 'ਤੇ ਹੋਰ ਧਿਆਨ ਦੇਣ ਦੀ ਲੋੜ ਹੈ।

Security Outside ParliamentSecurity Outside Parliament

ਜ਼ਿਕਰਯੋਗ ਹੈ ਕਿ ਅੱਜ ਸੰਸਦ 'ਤੇ ਹੋਏ ਅਤਿਵਾਦੀ ਹਮਲੇ ਦੀ 22ਵੀਂ ਬਰਸੀ ਹੈ। ਅਜਿਹੇ 'ਚ ਲੋਕ ਸਭਾ 'ਚ ਕਿਸੇ ਅਣਪਛਾਤੇ ਵਿਅਕਤੀ ਦੇ ਦਾਖਲ ਹੋਣ ਅਤੇ ਮੇਜ਼ 'ਤੇ ਛਾਲ ਮਾਰਨ ਦੀਆਂ ਤਸਵੀਰਾਂ ਸਾਹਮਣੇ ਆਉਣ ਤੋਂ ਬਾਅਦ ਸੁਰੱਖਿਆ ਨੂੰ ਲੈ ਕੇ ਕਈ ਸਵਾਲ ਖੜ੍ਹੇ ਹੋ ਰਹੇ ਹਨ।

Huge Security Breach In ParliamentHuge Security Breach In Parliament

ਖ਼ਾਸ ਗੱਲ ਇਹ ਹੈ ਕਿ ਕੋਈ ਵੀ ਸੰਸਦ ਮੈਂਬਰ ਜ਼ਖਮੀ ਨਹੀਂ ਹੋਇਆ ਹੈ। ਇਹ ਕੁਤਾਹੀ ਲੋਕ ਸਭਾ ਵਿਚ ਉਦੋਂ ਹੋਈ ਜਦੋਂ ਸਿਫ਼ਰ ਕਾਲ ਚੱਲ ਰਿਹਾ ਸੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਭਾਜਪਾ ਪ੍ਰਧਾਨ ਜੇਪੀ ਨੱਡਾ ਅੱਜ ਸੰਸਦ ਵਿਚ ਨਹੀਂ ਸਨ। ਉਹ ਮੱਧ ਪ੍ਰਦੇਸ਼ ਅਤੇ ਛੱਤੀਸਗੜ੍ਹ ਦੇ ਮੁੱਖ ਮੰਤਰੀਆਂ ਦੇ ਸਹੁੰ ਚੁੱਕ ਸਮਾਗਮਾਂ ਵਿਚ ਸ਼ਾਮਲ ਹੋਣ ਲਈ ਗਏ ਹਨ।

Huge Security Breach In ParliamentHuge Security Breach In Parliament

ਦੋ ਹੋਰ ਪ੍ਰਦਰਸ਼ਨਕਾਰੀਆਂ ਨੂੰ ਹਿਰਾਸਤ ਵਿਚ ਲਿਆ

ਇਸ ਦੌਰਾਨ ਦਿੱਲੀ ਪੁਲਿਸ ਨੇ ਟਰਾਂਸਪੋਰਟ ਭਵਨ ਦੇ ਸਾਹਮਣੇ ਦੋ ਪ੍ਰਦਰਸ਼ਨਕਾਰੀਆਂ, ਇਕ ਆਦਮੀ ਅਤੇ ਇਕ ਔਰਤ ਨੂੰ ਹਿਰਾਸਤ ਵਿਚ ਲਿਆ ਹੈ। ਇਨ੍ਹਾਂ ਦੀ ਪਛਾਣ ਨੀਲਮ ਪੁੱਤਰੀ ਕੌਰ ਸਿੰਘ ਵਾਸੀ ਲਾਲ ਚੌਕ ਬਾਜ਼ਾਰ ਹਿਸਾਰ, ਉਮਰ 42 ਸਾਲ ਅਤੇ ਅਮੋਲ ਸ਼ਿੰਦੇ ਪੁੱਤਰ ਧਨਰਾਜ ਸ਼ਿੰਦੇ ਵਾਸੀ ਲਾਤੂਰ, ਮਹਾਰਾਸ਼ਟਰ, ਉਮਰ 25 ਸਾਲ ਵਜੋਂ ਹੋਈ ਹੈ। ਇਹ ਲੋਕ ਰੰਗ-ਬਿਰੰਗੇ ਧੂੰਏਂ ਉਡਾ ਕੇ ਰੋਸ ਪ੍ਰਦਰਸ਼ਨ ਕਰ ਰਹੇ ਸਨ। ਇਹ ਸਾਰੀ ਘਟਨਾ ਸੰਸਦ ਦੇ ਬਾਹਰ ਵਾਪਰੀ।

(For more news apart from Huge Security Breach In Parliament: 2 Men Jump Into Lok Sabha From Gallery, stay tuned to Rozana Spokesman)

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement