Parliament Security Breach: ਦਰਸ਼ਕ ਗੈਲਰੀ ਵਿਚ ਛਾਲ ਮਾਰਨ ਵਾਲੇ ਦੋ ਨੌਜਵਾਨਾਂ ਦੀ ਹੋਈ ਪਛਾਣ; ਭਾਜਪਾ MP ਦੇ ਪਾਸ ’ਤੇ ਆਏ ਸੀ ਅੰਦਰ
Published : Dec 13, 2023, 4:10 pm IST
Updated : Dec 13, 2023, 4:57 pm IST
SHARE ARTICLE
Parliament Lok Sabha Visitor Gallery Security Breach Latest News in Punjabi
Parliament Lok Sabha Visitor Gallery Security Breach Latest News in Punjabi

ਇਹ ਨੌਜਵਾਨ ਮੈਸੂਰ ਤੋਂ ਭਾਜਪਾ ਸੰਸਦ ਮੈਂਬਰ ਪ੍ਰਤਾਪ ਸਿਮਹਾ ਵਲੋਂ ਜਾਰੀ ਕੀਤੇ ਗਏ ਪਾਸ ਰਾਹੀਂ ਸਦਨ ਵਿਚ ਦਾਖਲ ਹੋਏ।

Parliament Security Breach: ਸੰਸਦ ਦੀ ਦਰਸ਼ਕ ਗੈਲਰੀ ਵਿਚ ਛਾਲ ਮਾਰਨ ਵਾਲੇ ਦੋ ਨੌਜਵਾਨਾਂ ਬਾਰੇ ਅਹਿਮ ਜਾਣਕਾਰੀ ਸਾਹਮਣੇ ਆਈ ਹੈ। ਮੀਡੀਆ ਰੀਪੋਰਟਾਂ ਮੁਤਾਬਕ ਇਕ ਨੌਜਵਾਨ ਦਾ ਨਾਂਅ ਸਾਗਰ ਸ਼ਰਮਾ ਹੈ ਜਦਕਿ ਦੂਜੇ ਦਾ ਨਾਂਅ ਮਨੋਰੰਜਨ ਹੈ। ਮਨੋਰੰਜਨ ਕੰਪਿਊਟਰ ਵਿਦਿਆਰਥੀ ਹੈ ਅਤੇ ਮੈਸੂਰ ਦਾ ਰਹਿਣ ਵਾਲਾ ਹੈ। ਇਸ ਦੌਰਾਨ ਸਾਗਰ ਦੇ ਪਾਸ ਦੀ ਤਸਵੀਰ ਵੀ ਸਾਹਮਣੇ ਆਈ ਹੈ, ਇਹ ਨੌਜਵਾਨ ਮੈਸੂਰ ਤੋਂ ਭਾਜਪਾ ਸੰਸਦ ਮੈਂਬਰ ਪ੍ਰਤਾਪ ਸਿਮਹਾ ਵਲੋਂ ਜਾਰੀ ਕੀਤੇ ਗਏ ਪਾਸ ਰਾਹੀਂ ਸਦਨ ਵਿਚ ਦਾਖਲ ਹੋਏ।  

ਦੋਵਾਂ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਦਿੱਲੀ ਪੁਲਿਸ ਉਨ੍ਹਾਂ ਨੂੰ ਪਾਰਲੀਮੈਂਟ ਸਟਰੀਟ ਥਾਣੇ ਲੈ ਗਈ। ਸੁਰੱਖਿਆ 'ਚ ਢਿੱਲ ਦੀ ਸੂਚਨਾ ਮਿਲਦੇ ਹੀ ਦਿੱਲੀ ਪੁਲਿਸ ਕਮਿਸ਼ਨਰ ਸਜੇ ਅਰੋੜਾ ਸੰਸਦ ਭਵਨ ਪਹੁੰਚੇ। ਇਸ ਤੋਂ ਪਹਿਲਾਂ ਦਿੱਲੀ ਪੁਲਿਸ ਨੇ ਸੰਸਦ ਭਵਨ ਦੇ ਬਾਹਰੋਂ ਦੋ ਪ੍ਰਦਰਸ਼ਨਕਾਰੀਆਂ ਨੂੰ ਹਿਰਾਸਤ ਵਿਚ ਲਿਆ ਸੀ। ਇਨ੍ਹਾਂ ਵਿਚੋਂ ਇਕ ਨੀਲਮ ਨਾਂਅ ਦੀ ਔਰਤ ਹੈ, ਜਿਸ ਦੀ ਉਮਰ 42 ਸਾਲ ਹੈ। ਦੂਜੇ ਪ੍ਰਦਰਸ਼ਨਕਾਰੀ ਦੀ ਪਛਾਣ 25 ਸਾਲਾ ਅਮੋਲ ਸ਼ਿੰਦੇ ਵਜੋਂ ਹੋਈ ਹੈ। ਦੋਵਾਂ ਨੂੰ ਟਰਾਂਸਪੋਰਟ ਭਵਨ ਦੇ ਬਾਹਰੋਂ ਗ੍ਰਿਫ਼ਤਾਰ ਕੀਤਾ ਗਿਆ।

ਹਮਲੇ ਤੋਂ ਤੁਰੰਤ ਬਾਅਦ ਆਈਬੀ ਦੇ ਸੀਨੀਅਰ ਅਧਿਕਾਰੀਆਂ ਦੀ ਇਕ ਟੀਮ ਇਸ ਕੁਤਾਹੀ ਦੀ ਜਾਂਚ ਲਈ ਸੰਸਦ ਭਵਨ ਪਹੁੰਚੀ। ਸਬੂਤ ਇਕੱਠੇ ਕਰਨ ਲਈ ਆਈਬੀ ਤੋਂ ਇਲਾਵਾ ਐਫਐਸਐਲ ਦੀ ਟੀਮ ਵੀ ਸੰਸਦ ਪਹੁੰਚੀ ਹੈ। ਆਈਬੀ ਟੀਮ ਨੇ ਸਾਗਰ ਸ਼ਰਮਾ ਅਤੇ ਮਨਰੰਜਨ ਤੋਂ ਪੁਛਗਿਛ ਕੀਤੀ ਹੈ। ਇਹ ਦੋਵੇਂ ਸੰਸਦ ਦੀ ਦਰਸ਼ਕ ਗੈਲਰੀ ਤੋਂ ਸੰਸਦ ਮੈਂਬਰਾਂ ਦੇ ਬੈਂਚ 'ਤੇ ਚੜ੍ਹ ਗਏ ਸਨ।

ਇਸ ਦੌਰਾਨ ਸਦਨ ਵਿਚ ਮੌਜੂਦ ਸੰਸਦ ਮੈਂਬਰਾਂ ਨੇ ਨੌਜਵਾਨ ਨੂੰ ਫੜ ਕੇ ਕੁੱਟਿਆ, ਜਿਸ ਦਾ ਵੀਡੀਉ ਵੀ ਸਾਹਮਣੇ ਆਇਆ ਹੈ।

(For more news apart from Parliament Lok Sabha Visitor Gallery Security Breach Latest News in Punjabi, stay tuned to Rozana Spokesman)

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement