
Haryana News: ਇਟਲੀ ਭੇਜਣ ਦੇ ਨਾਂ ਤੇ ਧੋਖੇਬਾਜ਼ ਏਜੰਟਾਂ ਨੇ ਪਹਿਲਾਂ ਲਏ 13 ਲੱਖ, ਫਿਰ ਲੀਬੀਆ 'ਚ ਬੰਧਕ ਬਣਾ ਮੰਗੇ 25 ਲੱਖ ਰੁਪਏ
Three agents tortured and killed the young man in Italy News in punjabi :ਹਰਿਆਣਾ ਦੇ ਜੀਂਦ ਤੋਂ ਨੌਕਰੀ ਦੀ ਭਾਲ ਲਈ ਇਟਲੀ ਜਾ ਰਹੇ ਨੌਜਵਾਨ ਨੂੰ ਲੀਬੀਆ ਵਿੱਚ ਏਜੰਟਾਂ ਨੇ ਤਸ਼ੱਦਦ ਕਰਕੇ ਮੌਤ ਦੇ ਘਾਟ ਉਤਾਰ ਦਿੱਤਾ। ਨੌਜਵਾਨ ਵਿਕਾਸ ਦੀ ਉਮਰ 28 ਸਾਲ ਸੀ। ਪ੍ਰਵਾਰ ਨੂੰ ਇਹ ਜਾਣਕਾਰੀ ਪਾਕਿਸਤਾਨੀ ਨੰਬਰ ਤੋਂ ਮਿਲੀ। ਮੰਗਲਵਾਰ ਨੂੰ ਪਰਿਵਾਰ ਇਸ ਮਾਮਲੇ ਨੂੰ ਲੈ ਕੇ ਐੱਸਪੀ ਨੂੰ ਮਿਲਿਆ। ਉਨ੍ਹਾਂ ਨੇ 3 ਏਜੰਟਾਂ ਸੰਦੀਪ ਉਰਫ਼ ਸੋਨੂੰ ਵਾਸੀ ਚੀਕਾ, ਦੇਵੇਂਦਰ ਵਾਸੀ ਕੈਥਲ, ਧੌਲਾ ਵਾਸੀ ਬਿਦਰਾਣਾ ਖ਼ਿਲਾਫ਼ ਸ਼ਿਕਾਇਤ ਦਿੱਤੀ ਹੈ।
ਇਹ ਵੀ ਪੜ੍ਹੋ: Ring in Vacuum Cleaner: ਵੈਕਿਊਮ ਕਲੀਨਰ 'ਚੋਂ ਮਿਲੀ 6.68 ਕਰੋੜ ਦੀ ਮੁੰਦਰੀ, ਉੱਡ ਗਏ ਹੋਸ਼
ਐਸਪੀ ਨੂੰ ਦਿੱਤੀ ਸ਼ਿਕਾਇਤ ਵਿੱਚ ਲੋਨ ਪਿੰਡ ਦੇ ਰਹਿਣ ਵਾਲੇ ਦੀਪਕ ਨੇ ਦੱਸਿਆ ਕਿ ਉਸ ਦਾ ਵੱਡਾ ਭਰਾ ਵਿਕਾਸ ਨੌਕਰੀ ਦੀ ਤਲਾਸ਼ ਵਿੱਚ ਸੀ। ਜਿਸ ਦੇ ਚਲਦੇ ਉਹ ਸੰਦੀਪ ਉਰਫ ਸੋਨੂੰ ਵਾਸੀ ਚੀਕਾ, ਦੇਵੇਂਦਰ ਵਾਸੀ ਕੈਥਲ, ਧੌਲਾ ਵਾਸੀ ਬਿਦਰਾਣਾ ਦੇ ਸੰਪਰਕ ਵਿਚ ਆਇਆ। ਉਨ੍ਹਾਂ ਨੇ ਉਸ ਦੇ ਭਰਾ ਨੂੰ ਇਟਲੀ ਭੇਜਣ ਅਤੇ ਨੌਕਰੀ ਦਿਵਾਉਣ ਦੀ ਗੱਲ ਕੀਤੀ। ਇਸ 'ਤੇ ਤਿੰਨਾਂ ਨੇ ਉਸ ਤੋਂ 13 ਲੱਖ ਰੁਪਏ ਮੰਗੇ।
ਇਹ ਵੀ ਪੜ੍ਹੋ: Aadhar Update Last Date: ਆਧਾਰ ਕਾਰਡ ਨੂੰ ਮੁਫ਼ਤ ਵਿਚ ਕਰੋ ਅੱਪਡੇਟ, ਤੁਹਾਡੇ ਕੋਲ ਸਿਰਫ਼ ਦੋ ਦਿਨ ਬਾਕੀ, ਜਾਣੋ ਕਿਵੇਂ?
ਜਿਸ ਤੋਂ ਬਾਅਦ ਦਸੰਬਰ 2022 ਵਿੱਚ ਇਨ੍ਹਾਂ ਤਿੰਨਾਂ ਏਜੰਟਾਂ ਨੇ ਉਸਦੇ ਭਰਾ ਨੂੰ ਬੁਲਾਇਆ। ਉਨ੍ਹਾਂ ਕਿਹਾ ਕਿ ਉਹ ਉਸ ਨੂੰ ਇਟਲੀ ਭੇਜ ਦੇਣਗੇ। ਅਗਲੇ ਹੀ ਦਿਨ ਉਸ ਦਾ ਭਰਾ ਉਨ੍ਹਾਂ ਕੋਲ ਗਿਆ ਅਤੇ ਉਸ ਨੂੰ ਇਟਲੀ ਭੇਜਣ ਦੇ ਨਾਂ 'ਤੇ ਕਈ ਦੇਸ਼ਾਂ ਵਿਚ ਲੈ ਗਿਆ। ਜਿਸ ਤੋਂ ਬਾਅਦ ਉਸ ਨੂੰ ਪਿਛਲੇ ਇਕ ਸਾਲ ਤੋਂ ਲੀਬੀਆ ਵਿਚ ਏਜੰਟਾਂ ਨੇ ਬੰਧਕ ਬਣਾ ਕੇ ਰੱਖਿਆ ਹੋਇਆ ਸੀ। ਉਨ੍ਹਾਂ ਨੇ ਵਾਰ-ਵਾਰ ਫੋਨ ਕਰਕੇ ਉਨ੍ਹਾਂ ਤੋਂ 25 ਲੱਖ ਰੁਪਏ ਦੀ ਮੰਗ ਵੀ ਕੀਤੀ। ਇਸ ਦੇ ਲਈ ਉਨ੍ਹਾਂ ਨੂੰ ਆਪਣੀ ਇੱਕ ਏਕੜ ਜ਼ਮੀਨ ਵੇਚਣੀ ਪਈ। ਦੋ ਦਿਨ ਪਹਿਲਾਂ ਵੀ ਉਸ ਨੂੰ ਉਸ ਦੇ ਭਰਾ ਦਾ ਫੋਨ ਆਇਆ ਸੀ ਕਿ ਉਹ ਉਸ ਨੂੰ ਇਟਲੀ ਲਈ ਬਾਹਰ ਨਹੀਂ ਕੱਢ ਰਹੇ, ਜਦਕਿ ਉਸ ਨੂੰ ਭੁੱਖਾ-ਪਿਆਸਾ ਹੀ ਰਹਿਣਾ ਪੈ ਰਿਹਾ।
ਜਿਸ ਤੋਂ ਬਾਅਦ 11 ਦਸੰਬਰ ਦੀ ਰਾਤ ਨੂੰ ਉਸ ਦੇ ਭਰਾ ਦਾ ਕਤਲ ਕਰ ਦਿੱਤਾ ਗਿਆ ਸੀ। ਉਸ ਨੂੰ ਉਥੇ ਹੀ ਦਫ਼ਨਾਇਆ ਗਿਆ। ਉਨ੍ਹਾਂ ਨੂੰ ਇਹ ਜਾਣਕਾਰੀ ਪਾਕਿਸਤਾਨੀ ਨੌਜਵਾਨ ਦੇ ਮੋਬਾਈਲ ਨੰਬਰ ਤੋਂ ਮਿਲੀ। ਇਸ ਵਿਚ ਉਸ ਦੇ ਭਰਾ ਦੀ ਲਾਸ਼ ਦੀ ਫੋਟੋ ਵੀ ਸ਼ਾਮਲ ਹੈ। ਪਰਿਵਾਰ ਨੇ ਐਸਪੀ ਨੂੰ ਅਪੀਲ ਕੀਤੀ ਕਿ ਤਿੰਨਾਂ ਮੁਲਜ਼ਮਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ।