
ਗੁਜਰਾਤ ਯੂਨੀਵਰਸਿਟੀ ਦੇ ਸਟਡੀ ਅਬਰਾਡ ਪ੍ਰੋਗਰਾਮ (SAP) ਦੇ ਲਗਭੱਗ 300 ਵਿਦੇਸ਼ੀ ਵਿਦਿਆਰਥੀਆਂ ਨੂੰ ਇਕ ਹਲਫ਼ਨਾਮੇ 'ਤੇ ਸਾਇਨ ਕਰਨ ਲਈ ਕਿਹਾ ਗਿਆ ਹੈ...
ਅਹਿਮਦਾਬਾਦ : ਗੁਜਰਾਤ ਯੂਨੀਵਰਸਿਟੀ ਦੇ ਸਟਡੀ ਅਬਰਾਡ ਪ੍ਰੋਗਰਾਮ (SAP) ਦੇ ਲਗਭੱਗ 300 ਵਿਦੇਸ਼ੀ ਵਿਦਿਆਰਥੀਆਂ ਨੂੰ ਇਕ ਹਲਫ਼ਨਾਮੇ 'ਤੇ ਸਾਇਨ ਕਰਨ ਲਈ ਕਿਹਾ ਗਿਆ ਹੈ। ਇਸ ਹਲਫ਼ਨਾਮੇ ਵਿਚ ਲਿਖਿਆ ਹੈ ਕਿ ਉਹ ਯੂਨੀਵਰਸਿਟੀ ਅਧਿਕਾਰੀਆਂ ਦੀ ਇਜਾਜ਼ਤ ਤੋਂ ਬਿਨਾਂ ਮੀਡੀਆ ਜਾਂ ਪੁਲਿਸ ਨਾਲ ਸੰਪਰਕ ਨਹੀਂ ਕਰਣਗੇ। ਪੁਲਿਸ ਜਾਂ ਮੀਡੀਆ ਨਾਲ ਸੰਪਰਕ ਨਾ ਕਰਨ ਦਾ ਇਹ ਨਿਰਦੇਸ਼ ਅਜਿਹੇ ਸਮੇਂ ਵਿਚ ਆਇਆ ਹੈ, ਜਦੋਂ ਇਸ ਤੋਂ ਪਹਿਲਾਂ ਦੱਖਣ ਏਸ਼ੀਆਈ ਦੇਸ਼ਾਂ ਦੇ ਬਹੁਤ ਸਾਰੇ ਵਿਦਿਆਰਥੀਆਂ ਨੇ ‘ਗੰਦੀ ਥਾਵਾਂ 'ਤੇ ਠਹਿਰਾਏ ਜਾਣ’ ਦੀ ਸ਼ਿਕਾਇਤ ਕੀਤੀ ਸੀ।
Hostel
ਅਜਿਹੇ ਵਿਦਿਆਰਥੀਆਂ ਨੂੰ ਇਹ ਵੀ ਚਿਤਾਵਨੀ ਦਿਤੀ ਗਈ ਸੀ ਕਿ ਗੁਜਰਾਤ ਯੂਨੀਵਰਸਿਟੀ ਦੇ ਅਫ਼ਸਰਾਂ ਦੀ ਇਜਾਜ਼ਤ ਤੋਂ ਬਿਨਾਂ ਪੁਲਿਸ ਜਾਂ ਮੀਡੀਆ ਵਿਚ ਜਾਣਾ ਕੋਡ ਆਫ ਕੰਡਕਟ ਦੀ ਉਲੰਘਣਾ ਮੰਨਿਆ ਜਾਵੇਗਾ ਅਤੇ ਇਸਦੀ ਵਜ੍ਹਾ ਨਾਲ ਯੂਨੀਵਰਸਿਟੀ ਜਾਂ ਕਾਲਜ ਤੋਂ ਬਰਖਾਸਤ ਅਤੇ ਦੇਸ਼ ਤੋਂ ਡਿਪੋਰਟ ਕਰਨ ਦੀ ਕਾਰਵਾਈ ਹੋ ਸਕਦੀ ਹੈ। ਦੱਸ ਦਈਏ ਕਿ ਇਸ 300 ਵਿਦੇਸ਼ੀ ਵਿਦਿਆਰਥੀਆਂ ਵਿਚੋਂ 35 ਅਫ਼ਗਾਨਿਸਤਾਨ ਤੋਂ ਹਨ। ਸਤੰਬਰ ਵਿਚ ਇਨ੍ਹਾਂ ਨੂੰ ਉਨ੍ਹਾਂ ਦੀ ਮਰਜੀ ਦੇ ਖਿਲਾਫ਼ ਅਹਿਮਦਾਬਾਦ ਦੇ ਮੁਸਲਿਮ ਬਹੁਲ ਲਾਲ ਦਰਵਾਜਾ ਇਲਾਕੇ ਵਿਚ ਸ਼ਿਫ਼ਟ ਕਰ ਦਿਤਾ ਗਿਆ ਸੀ।
ਇਹ ਜਗ੍ਹਾ ਕੈਂਪਸ ਤੋਂ 10 ਕਿਲੋਮੀਰਟ ਦੂਰ ਹੈ। ਅਜਿਹਾ ਕਰਨ ਦੀ ਥਾਂ ਇਹਨਾਂ ਵਿਦਿਆਰਥੀਆਂ ਦੀ ‘ਖਾਣ - ਪੀਣ ਦੀ ਆਦਤ ਅਤੇ ਸਭਿਆਚਾਰ’ ਦੱਸੀ ਗਈ ਸੀ। ਸੈਪ ਕਾਰਡਿਨੇਟਰ ਨੀਰਜ ਗੁਪਤਾ ਨੇ ਦੱਸਿਆ, ‘(ਅਫ਼ਗਾਨ) ਵਿਦਿਆਰਥੀ ਜ਼ਿਆਦਾਤਰ ਲਾਲ ਦਰਵਾਜਾ ਇਲਾਕੇ ਵਿਚ ਰਹਿ ਰਹੇ ਹਨ। ਦਰਅਸਲ, ਉਹ ਸਾਰੇ ਮੁਸਲਿਮ ਹਨ। ਅਜਿਹੇ ਵਿਚ ਉਨ੍ਹਾਂ ਦੇ ਖਾਣ - ਪੀਣ ਦੀਆਂ ਆਦਤਾਂ, ਭਾਈਚਾਰੇ ਅਤੇ ਸਭਿਆਚਾਰ ਦੇ ਮੱਦੇਨਜ਼ਰ ਉਨ੍ਹਾਂ ਨੂੰ ਉਥੇ ਰੱਖਿਆ ਗਿਆ ਹੈ।
Non Veg
ਉਨ੍ਹਾਂ ਨੂੰ ਸ਼ਹਿਰ ਦੇ ਪੱਛਮੀ ਇਲਾਕੇ ਵਿਚ ਹੌਸਟਲ ਦੇਣ ਦੀ ਕੋਸ਼ਿਸ਼ ਕੀਤੀ ਗਈ ਪਰ ਵਿਦਿਆਰਥੀਆਂ ਅਤੇ ਗੁਆਂਢੀਆਂ ਤੋਂ ਉਨ੍ਹਾਂ ਦੇ ਨਾਨਵੈਜ ਖਾਣ ਦੀ ਆਦਤ ਨੂੰ ਲੈ ਕੇ ਸ਼ਿਕਾਇਤਾਂ ਮਿਲੀਆਂ। ਉਥੇ ਹੀ, ਇਸ ਵਿਦਿਆਰਥੀਆਂ ਨੇ ਇਹ ਸ਼ਿਕਾਇਤ ਦੀ ਕਿ ਉਨ੍ਹਾਂ ਨੂੰ ਅਸਾਨੀ ਨਾਲ ਨਾਨਵੈਜ ਖਾਣਾ ਨਹੀਂ ਮਿਲਦਾ। ਇਸ ਲਈ ਹੌਸਟਲ ਦੀ ਸਹੂਲਤ ਬੰਦ ਕਰ ਦਿਤੀ ਗਈ।’
ਲਾਲ ਦਰਵਾਜਾ ਇਲਾਕੇ ਵਿਚ ਰਹਿਣ ਵਾਲੇ ਇਕ ਅਫ਼ਗਾਨ ਵਿਦਿਆਰਥੀ ਦਾ ਕਹਿਣਾ ਹੈ ਕਿ ਸਾਰੇ ਅਫ਼ਗਾਨ ਬਾਸ਼ਿੰਦੇ ਨਾਨਵੈਜ ਖਾਣਾ ਨਹੀਂ ਖਾਂਦੇ। ਜੇਕਰ ਉਸ ਨੂੰ ਕਾਲਜ ਦੇ ਨਜ਼ਦੀਕ ਹੌਸਟਲ ਦਿਤਾ ਜਾਵੇਗਾ ਤਾਂ ਉਹ ਨਾਨਵੈਜ ਖਾਣਾ ਨਹੀਂ ਖਾਵੇਗਾ। ਦੱਸ ਦਈਏ ਕਿ ਇਹ ਵਿਦੇਸ਼ੀ ਵਿਦਿਆਰਥੀ ਮੂਲਰੂਪ ਨਾਲ ਸਾਰਕ ਅਤੇ ਅਫ਼ਰੀਕੀ ਦੇਸ਼ਾਂ ਨਾਲ ਤਾਲੁੱਕ ਰਖਦੇ ਹਨ।
ਉਹ ਇੰਡੀਅਨ ਕਾਉਂਸਿਲ ਆਫ਼ ਕਲਚਰਲ ਰਿਲੇਸ਼ਨਸ ਅਤੇ ਐਜੁਕੇਸ਼ਨਲ ਕੰਸਲਟੈਂਟਸ ਇੰਡੀਆ ਲਿਮਟਿਡ ਦੇ ਤਹਿਤ ਸਟਡੀ ਅਬਰਾਡ ਪ੍ਰੋਗਰਾਮ ਦੇ ਹਿੱਸੇ ਹਨ। ਇਹ 300 ਵਿਦਿਆਰਥੀ ਗੁਜਰਾਤ ਯੂਨੀਵਰਸਿਟੀ ਦੇ ਵੱਖ ਵੱਖ ਵਿਭਾਗਾਂ ਅਤੇ ਅਹਿਮਦਾਬਾਦ ਅਤੇ ਆਸਪਾਸ ਸਥਿਤ 9 ਸਬੰਧਤ ਕਾਲਜਾਂ ਵਿਚ ਪੜ੍ਹਦੇ ਹਨ।