ਕਰੂ ਮੈਂਬਰਾਂ ਨੇ ਕਾਰਪੇਟ ਤੱਕ ਆਏ ਪਾਣੀ ਨਾਲ ਭਰੇ ਖੇਤਰ ਨੂੰ ਕੰਬਲਾਂ ਅਤੇ ਕਾਗਜ਼ਾਂ ਨਾਲ ਢੱਕ ਦਿਤਾ ਤੇ ਯਾਤਰੀਆਂ ਦੀ ਸਹੂਲਤ ਲਈ ਪਰਫਿਊਮ ਦਾ ਛਿੜਕਾਅ ਵੀ ਕੀਤਾ।
ਨਵੀਂ ਦਿੱਲੀ : ਮੁਸਾਫ਼ਰਾਂ ਨੂੰ ਵੱਡੀ ਪਰੇਸ਼ਾਨੀ ਦਾ ਸਾਹਮਣਾ ਉਸ ਵੇਲ੍ਹੇ ਕਰਨਾ ਪਿਆ ਜਦ ਏਅਰ ਇੰਡੀਆ ਦੀ ਲੰਡਨ-ਦਿੱਲੀ ਜਾਣ ਵਾਲੀ ਉਡਾਨ ਦੌਰਾਨ ਟਾਇਲਟ ਦੇ ਗੰਦੇ ਪਾਣੀ ਦਾ ਵਹਾਅ ਕਿਫ਼ਾਇਤੀ ਕੈਬਿਨ ਦੇ ਕਾਰਪੇਟ ਤੱਕ ਆ ਗਿਆ। ਇਸ ਤੋਂ ਬਦਬੂ ਵੀ ਆ ਰਹੀ ਸੀ। ਜ਼ਿਕਰਯੋਗ ਹੈ ਕਿ ਏਅਰਲਾਈਨਜ਼ ਵਿਚ ਜਾਮ ਏਅਰਕ੍ਰਾਫਟ ਟਾਇਲਟ ਦੁਨੀਆਂ ਭਰ ਵਿਚ ਸਮੱਸਿਆ ਬਣ ਚੁੱਕਾ ਹੈ,
ਜਿਸ ਕਾਰਨ ਇਸ ਦੀ ਵਰਤੋਂ ਨੂੰ ਯਾਤਰੀਆਂ ਲਈ ਬੰਦ ਵੀ ਕਰ ਦਿਤਾ ਜਾਂਦਾ ਹੈ । ਯਾਤਰੀਆਂ ਨੂੰ ਪਰੇਸ਼ਾਨੀ ਨਾ ਹੋਵੇ ਇਸ ਲਈ ਕਰੂ ਮੈਂਬਰਾਂ ਨੇ ਇਕਾਨਮੀ ਸੈਕਸ਼ਨ ਦੇ ਸੱਭ ਤੋਂ ਵੱਧ ਪ੍ਰਭਾਵਿਤ ਹਿੱਸੇ ਨੂੰ ਦੂਜੀਆਂ ਸੀਟਾਂ 'ਤੇ ਬਦਲ ਦਿਤਾ। ਕਰੂ ਮੈਂਬਰਾਂ ਨੇ ਕਾਰਪੇਟ ਤੱਕ ਆਏ ਪਾਣੀ ਨਾਲ ਭਰੇ ਖੇਤਰ ਨੂੰ ਕੰਬਲਾਂ ਅਤੇ ਕਾਗਜ਼ਾਂ ਨਾਲ ਢੱਕ ਦਿਤਾ ਤੇ ਯਾਤਰੀਆਂ ਦੀ ਸਹੂਲਤ ਲਈ ਪਰਫਿਊਮ ਦਾ ਛਿੜਕਾਅ ਵੀ ਕੀਤਾ।
ਇਸ ਘਟਨਾ ਸਬੰਧੀ ਏਅਰ ਇੰਡੀਆ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਤੋਂ ਪਤਾ ਲਗਾ ਹੈ ਕਿ ਟਾਇਲਟ ਦੇ ਖੱਬੇ ਪਾਸੇ ਦੀ ਨਾਲੀ ਵਿਚ ਇਕ ਤੌਲੀਆ ਫਸਿਆ ਹੋਇਆ ਸੀ, ਜਿਸ ਕਾਰਨ ਪਾਣੀ ਦੀ ਨਿਕਾਸੀ ਨਹੀਂ ਹੋ ਸਕੀ ਅਤੇ ਪਾਣੀ ਵੱਗਦਾ ਹੋਇਆ ਬਾਹਰ ਆ ਗਿਆ। ਇਕ ਹੋਰ ਅਧਿਕਾਰੀ ਨੇ ਦੱਸਿਆ ਕਿ ਅਜਿਹਾ ਯਾਤਰੀਆਂ ਦੀ ਅਣਗਹਿਲੀ ਕਾਰਨ ਹੋਇਆ ਹੈ।
ਕੈਬਿਨ ਕਰੂ ਇਹ ਐਲਾਨ ਕਰ ਚੁੱਕਾ ਹੈ ਕਿ ਜੇਕਰ ਟਾਇਲਟ ਵਿਚ ਤੌਲੀਆ ਫਲਸ਼ ਕੀਤਾ ਜਾਵੇਗਾ ਤਾਂ ਨਾਲੀ ਜਾਮ ਹੋ ਜਾਵੇਗੀ। ਇਸ ਤੋਂ ਵੱਡੇ ਖ਼ਤਰੇ ਹੋ ਸਕਦੇ ਹਨ ਪਰ ਇਸ ਦੇ ਬਾਵਜੂਦ ਵੀ ਅਜਿਹਾ ਹੋਇਆ। ਏਆਈ 112 ਵਿਚ ਇਹ ਸਮੱਸਿਆ ਪੇਸ਼ ਆਈ। ਉਡਾਨ ਵਿਚ ਤਕਨੀਕੀ ਕਾਰਨਾਂ ਨਾਲ ਵੀ ਦੇਰੀ ਹੋਈ। ਏਅਰ ਇੰਡੀਆ ਰਾਹੀਂ ਸਫਰ ਕਰਨ ਵਾਲਿਆਂ ਦਾ ਕਹਿਣਾ ਹੈ ਕਿ
ਏਅਰਲਾਈਨਜ਼ਾਂ ਵਿਚ ਇਕ ਵੱਡੀ ਸਮੱਸਿਆ ਹੈ ਆਈਐਫਈ ਪ੍ਰਣਾਲੀ ਦਾ ਕੰਮ ਨਾ ਕਰਨਾ, ਜੋ ਕਿ ਲੰਮੀ ਉਡਾਨਾਂ ਲਈ ਜਿੰਮੇਵਾਰ ਹੁੰਦੀ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਇਹ ਸਮੱਸਿਆ ਤਾਂ ਹੋ ਰਹੀ ਹੈ ਜਦ ਜ਼ਿਆਦਾਤਰ ਏਅਲਾਈਨਜ਼ ਕੌਮਾਂਤਰੀ ਉਡਾਨਾਂ ਲਈ ਆਨਬੋਰਡ ਵਾਈਫਾਈ ਉਪਲਬਧ ਕਰਵਾ ਰਹੀ ਹੈ।