
ਪਲਾਸਟਿਕ ਕੂੜੇ ਦੇ ਨਿਪਟਾਰੇ ਲਈ ਰਾਸ਼ਟਰੀ ਭੌਤਿਕ ਪ੍ਰਯੋਗਸ਼ਾਲਾ ਨੇ ਅਨੋਖੀ ਤਰਕੀਬ ਦਾ ਇਸਤੇਮਾਲ ਕੀਤਾ ਹੈ। ਉਸ ਨੇ ਵਾਤਾਵਰਣ ਲਈ ਨੁਕਸਾਨਦਾਇਕ ਕੂੜੇ ਤੋਂ ਟਾਈਲ ਨਿਰਮਿਤ ...
ਨਵੀਂ ਦਿੱਲੀ (ਪੀਟੀਆਈ) :- ਪਲਾਸਟਿਕ ਕੂੜੇ ਦੇ ਨਿਪਟਾਰੇ ਲਈ ਰਾਸ਼ਟਰੀ ਭੌਤਿਕ ਪ੍ਰਯੋਗਸ਼ਾਲਾ ਨੇ ਅਨੋਖੀ ਤਰਕੀਬ ਦਾ ਇਸਤੇਮਾਲ ਕੀਤਾ ਹੈ। ਉਸ ਨੇ ਵਾਤਾਵਰਣ ਲਈ ਨੁਕਸਾਨਦਾਇਕ ਕੂੜੇ ਤੋਂ ਟਾਈਲ ਨਿਰਮਿਤ ਕਰਨ ਦੀ ਤਕਨੀਕ ਵਿਕਸਿਤ ਕੀਤੀ ਹੈ। ਇਸ ਤਕਨੀਕ ਨੂੰ ਚਾਰ ਕੰਪਨੀਆਂ ਖਰੀਦ ਚੁੱਕੀਆਂ ਹਨ ਅਤੇ ਉਹ ਛੇਤੀ ਆਮ ਜਨਤਾ ਲਈ ਪਲਾਸਟਿਕ ਦੀ ਟਾਈਲ ਵਿਕਰੀ ਕਰਨ ਦੀ ਤਿਆਰੀ 'ਚ ਹੈ। ਇਹਨਾਂ ਵਿਚ ਇਕ ਕੰਪਨੀ ਨੋਏਡਾ ਅਤੇ ਦੂਜੀ ਚੰਡੀਗੜ੍ਹ ਵਿਚ ਹੈ।
Plastic
ਭਾਰਤ ਵਿਚ ਪਲਾਸਟਿਕ ਉਦਯੋਗ 1,10,000 ਕਰੋੜ ਰੁਪਏ ਦਾ ਹੈ। ਹਰ ਸਾਲ 1.3 ਕਰੋੜ ਟਨ ਪਲਾਸਟਿਕ ਇੱਥੇ ਇਸਤੇਮਾਲ ਹੁੰਦਾ ਹੈ, ਜਦੋਂ ਕਿ 90 ਲੱਖ ਟਨ ਪਲਾਸਟਿਕ ਕੂੜੇ ਦੇ ਰੂਪ ਵਿਚ ਨਿਕਲਦਾ ਹੈ। ਸੰਯੁਕਤ ਰਾਸ਼ਟਰ ਵਾਤਾਵਰਣ ਪ੍ਰੋਗਰਾਮ ਦੀ ਇਕ ਰਿਪੋਰਟ ਦੇ ਮੁਤਾਬਕ ਜ਼ਿਆਦਾਤਰ ਪਲਾਸਟਿਕ ਦਾ ਸਾਮਾਨ ਇਕ ਵਾਰ ਇਸਤੇਮਾਲ ਤੋਂ ਬਾਅਦ ਸੁੱਟ ਦੇਣ ਲਈ ਬਣਾਇਆ ਜਾਂਦਾ ਹੈ। ਇਸ ਵਜ੍ਹਾ ਨਾਲ ਨਾ ਸਿਰਫ ਅਗਲੇ 10 ਤੋਂ 15 ਸਾਲ ਵਿਚ ਪਲਾਸਟਿਕ ਦਾ ਉਤਪਾਦਨ ਹੋਰ ਵੀ ਤੇਜੀ ਨਾਲ ਵਧੇਗਾ, ਸਗੋਂ ਕੂੜੇ ਦੀ ਮਾਤਰਾ ਵੀ ਖਤਰਨਾਕ ਪੱਧਰ 'ਤੇ ਪੁੱਜੇਗੀ।
Plastic Tiles
ਸੱਭ ਤੋਂ ਜ਼ਿਆਦਾ ਕੂੜਾ ਏਸ਼ੀਆ 'ਚ ਬਣਦਾ ਹੈ। ਸੀਐਸਆਈਆਰ ਰਾਸ਼ਟਰੀ ਭੌਤਿਕ ਪ੍ਰਯੋਗਸ਼ਾਲਾ ਦੇ ਨਿਦੇਸ਼ਕ ਦਿਨੇਸ਼ ਅਸਵਾਲ ਨੇ ਕਿਹਾ ਕਿ ਪਲਾਸਟਿਕ ਕੂੜੇ ਤੋਂ ਨਿੱਬੜਨਾ ਬਹੁਤ ਜ਼ਰੂਰੀ ਹੈ। ਹਾਲਾਂਕਿ ਹਰੇਕ ਪਲਾਸਟਿਕ ਕੂੜੇ ਦਾ ਪ੍ਰਬੰਧਨ ਨਹੀਂ ਹੋ ਸਕਦਾ। ਅਜਿਹੇ ਵਿਚ ਉਸ ਨੂੰ ਦੁਬਾਰਾ ਪ੍ਰਯੋਗ ਵਿਚ ਲਿਆਇਆ ਜਾ ਸਕਦਾ ਹੈ, ਜਿਸ ਦੇ ਲਈ ਸਾਡੀ ਪ੍ਰਯੋਗਸ਼ਾਲਾ ਨੇ ਮਸ਼ੀਨ ਤਿਆਰ ਕੀਤੀ ਹੈ। ਇਸ ਮਸ਼ੀਨ ਦੀ ਕੀਮਤ ਸਿਰਫ਼ 18 ਲੱਖ ਰੁਪਏ ਹੈ, ਜਿਸ ਨੂੰ ਅਹਿਮਦਾਬਾਦ, ਚੰਡੀਗੜ੍ਹ, ਨੋਏਡਾ ਅਤੇ ਵਾਈਜੈਕ ਸਮੇਤ ਚਾਰ ਸ਼ਹਿਰਾਂ ਵਿਚ ਕੰਪਨੀਆਂ ਨੇ ਖਰੀਦਿਆ ਅਤੇ ਸੈਟਅਪ ਲਗਾਉਣ ਜਾ ਰਹੀ ਹੈ।
United Nations Environment Programme
ਉਨ੍ਹਾਂ ਨੇ ਦੱਸਿਆ ਕਿ ਇਸ ਮਸ਼ੀਨ ਦੇ ਜ਼ਰੀਏ ਪਲਾਸਟਿਕ ਕੂੜੇ ਦਾ ਨਬੇੜਾ ਕਰ ਟਾਈਲ ਬਣਾਉਣ ਦਾ ਸੈਟਅਪ ਲਗਾਉਣ ਵਿਚ ਅਧਿਕਤਮ ਇਕ ਕਰੋੜ ਰੁਪਏ ਤੱਕ ਲੱਗਦਾ ਹੈ। ਪ੍ਰਯੋਗ ਦੇ ਤੌਰ 'ਤੇ ਪ੍ਰਯੋਗਸ਼ਾਲਾ ਤੋਂ ਬਾਹਰ ਫੁਟਪਾਥ 'ਤੇ ਪਲਾਸਟਿਕ ਦੇ ਟਾਈਲ ਲਗਾਏ ਗਏ ਸਨ, ਜੋ ਪੱਥਰ ਦੇ ਆਮ ਟਾਈਲ ਦੀ ਤੁਲਣਾ ਵਿਚ ਸਸਤੇ ਅਤੇ ਜ਼ਿਆਦਾ ਮਜਬੂਤ ਹਨ। ਵਾਤਾਵਰਣ ਵਿਚ ਮੌਜੂਦ ਪਲਾਸਟਿਕ ਗਲਣ ਵਿਚ ਕਈ ਸੌ ਸਾਲ ਲੱਗਦੇ ਹਨ। ਮੌਜੂਦਾ ਚਲਨ ਜੇਕਰ ਜਾਰੀ ਰਿਹਾ ਤਾਂ ਸਾਲ 2050 ਤੱਕ 12 ਅਰਬ ਟਨ ਕੂੜਾ ਜਮ੍ਹਾ ਹੋ ਜਾਵੇਗਾ।
CSIR National Physical Laboratory
ਇਕ ਵਾਰ ਇਸਤੇਮਾਲ ਵਾਲੀ ਪਲਾਸਟਿਕ ਦੀਆਂ ਚੀਜ਼ਾਂ ਜਿਨ੍ਹਾਂ ਨਾਲ ਸੱਭ ਤੋਂ ਜ਼ਿਆਦਾ ਕੂੜਾ ਬਣਦਾ ਹੈ, ਜੋ ਗਲਦਾ ਨਹੀਂ ਅਤੇ ਵਾਤਾਵਰਣ ਵਿਚ ਰਹਿ ਜਾਂਦਾ ਹੈ, ਉਨ੍ਹਾਂ ਵਿਚ ਸਿਗਰਟ ਦੇ ਹਿੱਸੇ, ਪਲਾਸਟਿਕ ਦੀ ਪਾਣੀ ਦੀਆਂ ਬੋਤਲਾਂ, ਬੋਤਲਾਂ ਦੇ ਢੱਕਣ, ਰੈਪਰ, ਬੈਗ, ਸਟਰਾਅ, ਕੰਟੇਨਰ ਸ਼ਾਮਲ ਹਨ। ਇਹ ਸਾਮਾਨ ਨਾ ਸਿਰਫ ਜਾਨਵਰਾਂ ਲਈ ਜਾਨਲੇਵਾ ਸਾਬਤ ਹੁੰਦੇ ਹਨ, ਸਗੋਂ ਵੱਡੀ ਮਾਤਰਾ ਵਿਚ ਜਮ੍ਹਾ ਹੋ ਕੇ ਪਾਣੀ ਦੇ ਸਰੋਤਾਂ ਨੂੰ ਜਾਮ ਕਰ ਇਹ ਹੜ੍ਹ ਸਥਿਤੀ ਨੂੰ ਭਿਆਨਕ ਬਣਾਉਂਦੇ ਹਨ।