
-ਬੀਪੀਸੀਐਲ ਦੇ ਛੇ ਹਜ਼ਾਰ ਕਰੋੜ ਦੇ ਪ੍ਰਾਜੈਕਟ ਨੂੰ ਰਾਸ਼ਟਰ ਨੂੰ ਸਮਰਪਿਤ ਕੀਤਾ
ਕੋਚੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਕੇਰਲਾ ਦੇ ਕੋਚੀ ਵਿੱਚ ਜਨਤਕ ਖੇਤਰ ਦੇ ਕਈ ਪ੍ਰੋਜੈਕਟ ਲਾਂਚ ਕੀਤੇ । ਇਸ ਕ੍ਰਮ ਵਿੱਚ, ਪ੍ਰਧਾਨ ਮੰਤਰੀ ਨੇ ਬੀਪੀਸੀਐਲ ਦੇ 6,000 ਕਰੋੜ ਰੁਪਏ ਦੇ ਪ੍ਰੋਫਲਿਨ ਡੈਰੀਵੇਟਿਵ ਪੈਟਰੋ ਕੈਮੀਕਲ ਪ੍ਰਾਜੈਕਟ ਨੂੰ ਦੇਸ਼ ਨੂੰ ਸਮਰਪਿਤ ਕੀਤਾ। ਇੰਨਾ ਹੀ ਨਹੀਂ,ਪ੍ਰਧਾਨ ਮੰਤਰੀ ਮੋਦੀ ਨੇ ਕੋਚਿਨ ਪੋਰਟ 'ਤੇ 25 ਕਰੋੜ ਰੁਪਏ ਦੀ ਲਾਗਤ ਨਾਲ ਅੰਤਰਰਾਸ਼ਟਰੀ ਕਰੂਜ਼ ਟਰਮੀਨਲ ਸਾਗਰਿਕਾ ਅਤੇ ਕੋਚਿਨ ਪੋਰਟ ਦੇ ਪੁਨਰ ਨਿਰਮਾਣ ਪ੍ਰਾਜੈਕਟਾਂ ਦਾ ਨੀਂਹ ਪੱਥਰ ਵੀ ਰੱਖਿਆ ।
Pm Modiਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਮੋਦੀ ਨੇ ਤਾਮਿਲਨਾਡੂ ਵਿੱਚ ਚੇਨਈ ਮੈਟਰੋ ਰੇਲ ਦੇ ਫੇਜ਼ -1 ਦੇ ਵਿਸਥਾਰ ਦਾ ਉਦਘਾਟਨ ਕੀਤਾ । ਨਹਿਰੂ ਇੰਡੋਰ ਸਟੇਡੀਅਮ ਵਿੱਚ ਇੱਕ ਵਿਸ਼ਾਲ ਸਮਾਰੋਹ ਵਿੱਚ ਮੋਦੀ ਨੇ ਉੱਤਰ ਚੇਨਈ ਦੇ ਵਿਸਰਮਨਗਰ ਨੂੰ ਵਾੱਸ਼ਰਮਨਪੇਟ ਨਾਲ ਜੋੜਨ ਵਾਲੀ ਮੈਟਰੋ ਦੇ 9.01 ਕਿਲੋਮੀਟਰ ਲੰਬੇ ਭਾਗ ਦਾ ਉਦਘਾਟਨ ਕੀਤਾ । ਇਸ ਪ੍ਰਾਜੈਕਟ 'ਤੇ 3,770 ਕਰੋੜ ਰੁਪਏ ਦੀ ਲਾਗਤ ਆਈ ਹੈ । ਇੰਨਾ ਹੀ ਨਹੀਂ, ਪ੍ਰਧਾਨ ਮੰਤਰੀ ਨੇ ਚੇਨਈ ਬੀਚ ਐਟੀਪੱਟੂ ਦੀ ਚੌਥੀ ਲਾਈਨ ਅਤੇ ਵਿਲੁਪੁਰ ਦੀ ਮਾਇਲਾਦੁਥੁਰਾਈ ਤੰਜਾਵਰ / ਮਯੀਲਾਦੁਥੁਰਾਈ ਤਿਰੂਵਰ ਸਿੰਗਲ ਰੇਲ ਲਾਈਨ ਦਾ ਬਿਜਲੀਕਰਨ ਸ਼ੁਰੂ ਕੀਤਾ ।
PM Modiਪ੍ਰਧਾਨ ਮੰਤਰੀ ਮੋਦੀ ਨੇ ਐਤਵਾਰ ਨੂੰ ਆਈਆਈਟੀ ਮਦਰਾਸ ਵਿਖੇ ਡਿਸਕਵਰੀ ਕੈਂਪਸ ਦਾ ਨੀਂਹ ਪੱਥਰ ਵੀ ਰੱਖਿਆ । ਕੈਂਪਸ ਦੋ ਲੱਖ ਵਰਗ ਕਿਲੋਮੀਟਰ ਦੇ ਖੇਤਰ ਵਿੱਚ ਬਣਾਇਆ ਜਾਵੇਗਾ । ਇਸ ਦੇ ਪਹਿਲੇ ਪੜਾਅ 'ਤੇ 1000 ਕਰੋੜ ਰੁਪਏ ਖਰਚ ਆਉਣਗੇ । ਇਸ ਮੌਕੇ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਇਸ ਸਾਲ ਦਾ ਬਜਟ ਸੁਧਾਰਾਂ ਪ੍ਰਤੀ ਸਰਕਾਰ ਦੀ ਵਚਨਬੱਧਤਾ ਨੂੰ ਦਰਸਾਉਂਦਾ ਹੈ । ਅੱਜ ਦੁਨੀਆ ਭਾਰਤ ਵੱਲ ਬੜੇ ਵਿਸ਼ਵਾਸ ਅਤੇ ਉਤਸ਼ਾਹ ਨਾਲ ਵੇਖ ਰਹੀ ਹੈ । ਇਹ ਦਹਾਕਾ 130 ਕਰੋੜ ਦੇਸ਼ ਵਾਸੀਆਂ ਦੀ ਸਖਤ ਮਿਹਨਤ ਸਦਕਾ ਭਾਰਤ ਬਣਨ ਜਾ ਰਿਹਾ ਹੈ।