
ਪਿਤਾ ਨੂੰ ਅਪਰਾਧ ਤੋਂ ਬਾਅਦ ਦੋਵਾਂ ਭਰਾਵਾਂ ਨੂੰ ਭੱਜਣ ਵਿਚ ਮਦਦ ਕਰਨ ਦੇ ਦੋਸ਼ ਵਿਚ ਹੋਈ ਕੈਦ ਅਤੇ ਜੁਰਮਾਨਾ
ਸੁਲਤਾਨਪੁਰ: ਉੱਤਰ ਪ੍ਰਦੇਸ਼ ਵਿਚ ਸੁਲਤਾਨਪੁਰ ਦੀ ਇਕ ਅਦਾਲਤ ਨੇ ਨਾਬਾਲਗ ਲੜਕੀ ਨਾਲ ਸਮੂਹਿਕ ਬਲਾਤਕਾਰ ਦੇ ਜੁਰਮ ਵਿਚ ਦੋ ਸਕੇ ਭਰਾਵਾਂ ਅਤੇ ਉਹਨਾਂ ਦੇ ਪਿਤਾ ਨੂੰ ਸਖ਼ਤ ਸਜ਼ਾ ਸੁਣਾਈ ਹੈ। ਵਿਸ਼ੇਸ਼ ਜੱਜ (ਪਾਕਸੋ ਐਕਟ/ਏਡੀਜੇ III) ਅਭੈ ਸ਼੍ਰੀਵਾਸਤਵ ਦੀ ਅਦਾਲਤ ਨੇ ਦੋਸ਼ੀ ਭਰਾਵਾਂ ਨੂੰ 20-20 ਸਾਲ ਦੀ ਸਖ਼ਤ ਕੈਦ ਦੀ ਸਜ਼ਾ ਸੁਣਾਈ ਅਤੇ ਉਹਨਾਂ 'ਤੇ 90,000-90,000 ਰੁਪਏ ਦਾ ਜੁਰਮਾਨਾ ਲਗਾਇਆ।
ਇਹ ਵੀ ਪੜ੍ਹੋ: ਸ਼੍ਰੋਮਣੀ ਅਕਾਲੀ ਦਲ ਨੇ ਕਰਨੈਲ ਸਿੰਘ ਪੰਜੋਲੀ ਨੂੰ 6 ਸਾਲਾਂ ਲਈ ਮੁੱਢਲੀ ਮੈਂਬਰਸ਼ਿਪ ਤੋਂ ਕੀਤਾ ਬਰਖ਼ਾਸਤ
ਅਦਾਲਤ ਨੇ ਉਹਨਾਂ ਦੇ ਪਿਤਾ ਨੂੰ ਅਪਰਾਧ ਤੋਂ ਬਾਅਦ ਦੋਵਾਂ ਨੂੰ ਭੱਜਣ ਵਿਚ ਮਦਦ ਕਰਨ ਦੇ ਦੋਸ਼ ਵਿਚ ਪੰਜ ਸਾਲ ਦੀ ਸਖ਼ਤ ਕੈਦ ਅਤੇ 10,000 ਰੁਪਏ ਜੁਰਮਾਨਾ ਲਗਾਇਆ ਹੈ। ਵਿਸ਼ੇਸ਼ ਸਰਕਾਰੀ ਵਕੀਲ ਅਭਿਸ਼ੇਕ ਤ੍ਰਿਪਾਠੀ ਨੇ ਦੱਸਿਆ ਕਿ ਪਿਪਰਪੁਰ ਥਾਣਾ ਖੇਤਰ ਦੇ ਨੇਵਾਧੀਆ ਪਿੰਡ ਦੇ ਜਿਤੇਂਦਰ ਸ਼ੁਕਲਾ ਖਿਲਾਫ 24 ਮਾਰਚ 2015 ਦੀ ਘਟਨਾ ਦੱਸਦੇ ਹੋਏ ਇਸੇ ਖੇਤਰ ਦੇ ਨਿਵਾਸੀ ਨੇ ਮਾਮਲਾ ਦਰਜ ਕਰਵਾਇਆ ਸੀ।
ਇਹ ਵੀ ਪੜ੍ਹੋ: ਵਿਦੇਸ਼ 'ਚ ਸੈਮੀਨਾਰ ਦਾ ਲਾਲਚ ਦੇ ਕੇ ਸਾਈਬਰ ਠੱਗ ਨੇ ਨਾਮਵਰ ਡਾਕਟਰਾਂ ਤੋਂ ਠੱਗੇ 5 ਕਰੋੜ ਰੁਪਏ
ਇਲਜ਼ਾਮ ਅਨੁਸਾਰ ਘਟਨਾ ਵਾਲੇ ਦਿਨ ਮੁਦਈ ਦੀ ਨਾਬਾਲਿਗ ਧੀ ਭਦਰ ਵਿਖੇ ਸਥਿਤ ਇਕ ਇੰਟਰ ਕਾਲਜ ਵਿਚ ਪ੍ਰੀਖਿਆ ਦੇਣ ਗਈ ਸੀ ਪਰ ਜਦੋਂ ਉਹ ਪ੍ਰੀਖਿਆ ਦਾ ਸਮਾਂ ਲੰਘ ਜਾਣ ਦੇ ਬਾਵਜੂਦ ਘਰ ਨਹੀਂ ਪਹੁੰਚੀ ਤਾਂ ਰਿਸ਼ਤੇਦਾਰਾਂ ਨੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ। ਕਾਫੀ ਸਮਾਂ ਲੱਭਣ 'ਤੇ ਪਤਾ ਲੱਗਿਆ ਕਿ ਉਸ ਦਾ ਸਾਈਕਲ ਪੰਕਚਰ ਹੋਣ ਤੋਂ ਬਾਅਦ ਭੱਦਰ ਚੌਰਾਹਾ ਸਥਿਤ ਇਕ ਦੁਕਾਨ 'ਤੇ ਖੜ੍ਹਾ ਸੀ ਅਤੇ ਜਤਿੰਦਰ ਸ਼ੁਕਲਾ ਉਸ ਨੂੰ ਆਪਣੇ ਨਾਲ ਲੈ ਗਿਆ ਸੀ।
ਇਹ ਵੀ ਪੜ੍ਹੋ: ਬਹੁ-ਕਰੋੜੀ ਟੈਂਡਰ ਘੁਟਾਲਾ : ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਨੂੰ ਨਹੀਂ ਮਿਲੀ ਰਾਹਤ
ਮੁਦਈ ਦੀ ਤਹਿਰੀਕ ’ਤੇ ਜਤਿੰਦਰ ਸ਼ੁਕਲਾ ਖ਼ਿਲਾਫ਼ ਉਸ ਨੂੰ ਅਗਵਾ ਕਰਨ ਦਾ ਕੇਸ ਦਰਜ ਕੀਤਾ ਗਿਆ ਸੀ ਅਤੇ ਬਾਅਦ ਵਿਚ ਜਾਂਚ ਮਗਰੋਂ ਪੀੜਤ ਨੂੰ ਬਰਾਮਦ ਕਰ ਲਿਆ ਗਿਆ ਸੀ। ਪੀੜਤਾ ਨੇ ਦੱਸਿਆ ਕਿ ਜਤਿੰਦਰ ਸ਼ੁਕਲਾ ਅਤੇ ਉਸ ਦੇ ਭਰਾ ਹਰੀ ਪ੍ਰਕਾਸ਼ ਸ਼ੁਕਲਾ ਨੇ ਉਸ ਨੂੰ ਨਾਲ ਲੈ ਕੇ ਉਸ ਨਾਲ ਬਲਾਤਕਾਰ ਕੀਤਾ ਅਤੇ ਉਹਨਾਂ ਦੇ ਪਿਤਾ ਸੀਯਾਰਾਮ ਸ਼ੁਕਲਾ ਨੇ ਇਸ ਘਟਨਾ ਵਿਚ ਆਪਣੇ ਦੋਸ਼ੀ ਪੁੱਤਰਾਂ ਦਾ ਸਾਥ ਦਿੱਤਾ।
ਇਹ ਵੀ ਪੜ੍ਹੋ: ਮੋਟਰਸਾਈਕਲ ਦਾ ਸੰਤੁਲਨ ਵਿਗੜਨ ਕਾਰਨ ਵਾਪਰਿਆ ਹਾਦਸਾ, ਚਾਰ ਭੈਣਾਂ ਦੇ ਇਕਲੌਤੇ ਭਰਾ ਦੀ ਮੌਤ
ਪੁਲਿਸ ਨੇ ਪਿਉ-ਪੁੱਤਰਾਂ ਖ਼ਿਲਾਫ਼ ਉਪਲਬਧ ਸਬੂਤਾਂ ਦੇ ਆਧਾਰ 'ਤੇ ਸਮੂਹਿਕ ਬਲਾਤਕਾਰ ਅਤੇ ਪਾਕਸੋ ਐਕਟ ਸਮੇਤ ਹੋਰ ਧਾਰਾਵਾਂ ਤਹਿਤ ਚਾਰਜਸ਼ੀਟ ਦਾਖ਼ਲ ਕੀਤੀ। ਅਦਾਲਤ ਨੇ ਦੋਵਾਂ ਦੋਸ਼ੀਆਂ ਨੂੰ ਅਪਰਾਧ ਤੋਂ ਬਾਅਦ ਭੱਜਣ ਵਿਚ ਮਦਦ ਕਰਨ ਦੇ ਦੋਸ਼ ਵਿਚ ਪਿਤਾ ਨੂੰ 5 ਸਾਲ ਦੀ ਸਖ਼ਤ ਕੈਦ ਅਤੇ 10,000 ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ। ਅਦਾਲਤ ਨੇ ਪੀੜਤ ਧਿਰ ਨੂੰ ਜੁਰਮਾਨੇ ਦੀ ਰਕਮ ਵਿਚੋਂ ਇਕ ਲੱਖ ਰੁਪਏ ਮੁਆਵਜ਼ੇ ਵਜੋਂ ਦੇਣ ਦਾ ਹੁਕਮ ਦਿੱਤਾ ਹੈ।