
ਇਸ ਦੇ ਨਾਲ ਹੀ ਯਾਤਰੀ ਨੇ ਇਸ ਸਮੱਸਿਆ ਦੇ ਹੱਲ ਬਾਰੇ ਵੀ ਪੁੱਛਿਆ ਹੈ।
IndiGo News: ਇੰਡੀਗੋ ਦੇ ਇਕ ਯਾਤਰੀ ਨੇ ਦਾਅਵਾ ਕੀਤਾ ਹੈ ਕਿ ਉਸ ਨੂੰ ਹਾਲ ਹੀ ਦੀ ਇਕ ਫਲਾਈਟ ਵਿਚ ਪਰੋਸੇ ਗਏ ਸੈਂਡਵਿਚ ਦੇ ਅੰਦਰ ਇਕ ਲੋਹੇ ਦਾ ਪੇਚ ਮਿਲਿਆ ਹੈ। ਉਸ ਨੇ ਸੈਂਡਵਿਚ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ ਹਨ। ਇਸ ਦੇ ਨਾਲ ਹੀ ਯਾਤਰੀ ਨੇ ਇਸ ਸਮੱਸਿਆ ਦੇ ਹੱਲ ਬਾਰੇ ਵੀ ਪੁੱਛਿਆ ਹੈ।
ਇੰਡੀਗੋ ਦੇ ਯਾਤਰੀ ਨੇ ਸੋਸ਼ਲ ਮੀਡੀਆ ਪਲੇਟਫਾਰਮ Reddit 'ਤੇ ਸੈਂਡਵਿਚ ਵਿਚ ਪੇਚ ਮਿਲਣ ਦੀ ਸ਼ਿਕਾਇਤ ਕੀਤੀ ਹੈ। Reddit ਯੂਜ਼ਰ ਨੇ ਲਿਖਿਆ ਕਿ ਉਸ ਨੂੰ 1 ਫਰਵਰੀ ਨੂੰ ਬੈਂਗਲੁਰੂ ਤੋਂ ਚੇਨਈ ਦੀ ਉਡਾਣ ਦੌਰਾਨ ਪਾਲਕ ਅਤੇ ਮੱਕੀ ਦਾ ਸੈਂਡਵਿਚ ਪਰੋਸਿਆ ਗਿਆ ਸੀ। ਉਸ ਨੇ ਸਫ਼ਰ ਦੌਰਾਨ ਜਹਾਜ਼ ਦੇ ਅੰਦਰ ਸੈਂਡਵਿਚ ਨਹੀਂ ਖਾਧਾ। ਬਾਅਦ ਵਿਚ ਜਦੋਂ ਉਸ ਨੇ ਅਪਣੀ ਮੰਜ਼ਿਲ ’ਤੇ ਪਹੁੰਚ ਕੇ ਪੈਕੇਟ ਖੋਲ੍ਹਿਆ ਤਾਂ ਸੈਂਡਵਿਚ ਵਿਚ ਪਿਆ ਪੇਚ ਦੇਖ ਕੇ ਉਹ ਦੰਗ ਰਹਿ ਗਿਆ।
ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।
ਯਾਤਰੀ ਨੇ ਕਿਹਾ ਕਿ ਉਸ ਨੇ ਏਅਰਲਾਈਨ ਨਾਲ ਸੰਪਰਕ ਕੀਤਾ ਪਰ ਇੰਡੀਗੋ ਨੇ ਕਥਿਤ ਤੌਰ 'ਤੇ ਕਿਹਾ ਕਿ ਉਸ ਦੀ ਸ਼ਿਕਾਇਤ ਸਹੀ ਨਹੀਂ ਸੀ ਕਿਉਂਕਿ ਉਸ ਨੇ ਫਲਾਈਟ ਤੋਂ ਬਾਅਦ ਸੈਂਡਵਿਚ ਖਾਧਾ ਸੀ। ਇਸ ਤੋਂ ਬਾਅਦ, ਉਸ ਨੇ ਸੋਸ਼ਲ ਮੀਡੀਆ ਪਲੇਟਫਾਰਮ ਰੈਡਿਟ 'ਤੇ ਇਸ ਦੀ ਫੋਟੋ ਸਾਂਝੀ ਕੀਤੀ ਅਤੇ ਇੰਡੀਗੋ ਨਾਲ ਸਮੱਸਿਆ ਨੂੰ ਹੱਲ ਕਰਨ ਦੇ ਤਰੀਕੇ ਬਾਰੇ ਸਲਾਹ ਮੰਗੀ। ਇਸ ਤੋਂ ਬਾਅਦ ਕਈ Reddit ਯੂਜ਼ਰਸ ਨੇ ਉਸ ਨੂੰ ਏਅਰਲਾਈਨ ਵਿਰੁਧ ਕਾਨੂੰਨੀ ਕਾਰਵਾਈ ਕਰਨ ਦੀ ਸਲਾਹ ਦਿਤੀ, ਜਦਕਿ ਕੁੱਝ ਨੇ ਉਸ ਨੂੰ ਇਸ ਬਾਰੇ FSSAI ਨੂੰ ਸ਼ਿਕਾਇਤ ਕਰਨ ਲਈ ਕਿਹਾ।
(For more Punjabi news apart from IndiGo passenger claims screw found in Sandwich, stay tuned to Rozana Spokesman)