Delhi News: ਦਿੱਲੀ ਹਾਈ ਕੋਰਟ ਦੀ ਜ਼ਮੀਨ 'ਤੇ 'ਆਪ' ਦਾ ਦਫ਼ਤਰ ਕਿਵੇਂ ਹੈ?' ਜਦੋਂ ਮਾਮਲਾ SC ਕੋਲ ਪਹੁੰਚਿਆ ਤਾਂ CJI ਵੀ ਰਹਿ ਗਏ ਹੈਰਾਨ

By : GAGANDEEP

Published : Feb 14, 2024, 8:50 am IST
Updated : Feb 14, 2024, 9:17 am IST
SHARE ARTICLE
office of 'AAP' on the land of Delhi High Court News in punjabi
office of 'AAP' on the land of Delhi High Court News in punjabi

Delhi News: ਮਾਮਲੇ ਦੀ ਸੁਣਵਾਈ ਦੌਰਾਨ ਸੀਜੇਆਈ ਡੀਵਾਈ ਚੰਦਰਚੂੜ ਨੇ ਕਿਹਾ ਕਿ ਕੋਈ ਵੀ ਕਾਨੂੰਨ ਨੂੰ ਆਪਣੇ ਹੱਥ ਵਿੱਚ ਨਹੀਂ ਲੈ ਸਕਦਾ।

Office of 'AAP' on the land of Delhi High Court News in punjabi: ਰਾਊਜ ਐਵੇਨਿਊ ਇਲਾਕੇ 'ਚ ਸਥਿਤ ਆਮ ਆਦਮੀ ਪਾਰਟੀ ਨੂੰ ਦਫ਼ਤਰ ਦਿਤੇ ਜਾਣ 'ਤੇ ਸੁਪਰੀਮ ਕੋਰਟ ਨੇ ਸਖ਼ਤ ਨਰਾਜ਼ਗੀ ਪ੍ਰਗਟਾਈ ਹੈ। ਮੰਗਲਵਾਰ ਨੂੰ ਸੁਪਰੀਮ ਕੋਰਟ ਨੇ ਹੈਰਾਨੀ ਪ੍ਰਗਟ ਕਰਦੇ ਹੋਏ ਕਿਹਾ ਕਿ ਇਹ ਹੈਰਾਨੀ ਦੀ ਗੱਲ ਹੈ ਕਿ ਦਿੱਲੀ ਹਾਈ ਕੋਰਟ ਦੀ ਜ਼ਮੀਨ 'ਤੇ ਇਕ ਸਿਆਸੀ ਪਾਰਟੀ ਦਾ ਦਫਤਰ ਚੱਲ ਰਿਹਾ ਹੈ। ਸੁਪਰੀਮ ਕੋਰਟ ਨੇ ਕਿਹਾ ਕਿ ਇਹ ਜ਼ਮੀਨ ਅਤੇ ਇਹ ਬੰਗਲਾ ਦਿੱਲੀ ਹਾਈ ਕੋਰਟ ਨੂੰ ਵਾਪਸ ਕੀਤਾ ਜਾਵੇ ਕਿਉਂਕਿ ਇਹ ਹਾਈ ਕੋਰਟ ਦੇ ਪੂਲ ਵਿਚ ਹੈ। ਦਿੱਲੀ ਸਰਕਾਰ ਦੇ ਮੁੱਖ ਸਕੱਤਰ, ਲੋਕ ਨਿਰਮਾਣ ਵਿਭਾਗ ਦੇ ਸਕੱਤਰ ਅਤੇ ਵਿੱਤ ਸਕੱਤਰ ਮਾਮਲੇ ਦੇ ਹੱਲ ਲਈ ਅਗਲੀ ਤਰੀਕ ਤੋਂ ਪਹਿਲਾਂ ਹਾਈ ਕੋਰਟ ਦੇ ਰਜਿਸਟਰਾਰ ਜਨਰਲ ਨਾਲ ਮੀਟਿੰਗ ਕਰਨਗੇ।

ਇਹ ਵੀ ਪੜ੍ਹੋ: Farmer Protest: MSP ਦੀ ਮੰਗ 'ਤੇ ਅੜੇ ਕਿਸਾਨ, ਜਾਣੋ 2022 'ਚ ਬਣੀ ਸਰਕਾਰੀ ਕਮੇਟੀ ਨੇ

ਮਾਮਲੇ ਦੀ ਸੁਣਵਾਈ ਦੌਰਾਨ ਸੀਜੇਆਈ ਡੀਵਾਈ ਚੰਦਰਚੂੜ ਨੇ ਕਿਹਾ ਕਿ ਕੋਈ ਵੀ ਕਾਨੂੰਨ ਨੂੰ ਆਪਣੇ ਹੱਥ ਵਿੱਚ ਨਹੀਂ ਲੈ ਸਕਦਾ। ਇਸ ਲਈ ਕੋਈ ਵੀ ਸਿਆਸੀ ਪਾਰਟੀ ਇਸ 'ਤੇ ਕਿਵੇਂ ਬੈਠ ਸਕਦੀ ਹੈ? ਹਾਈਕੋਰਟ ਨੂੰ ਇਸ ਦਾ ਕਬਜ਼ਾ ਦਿਤਾ ਜਾਵੇ। ਇਸ ਤੋਂ ਬਾਅਦ ਹਾਈ ਕੋਰਟ ਇਸ ਜ਼ਮੀਨ ਅਤੇ ਬੰਗਲੇ ਦੀ ਵਰਤੋਂ ਕਿਸ ਲਈ ਕਰੇਗੀ? ਇਹ ਹਾਈ ਕੋਰਟ ਪ੍ਰਸ਼ਾਸਨ 'ਤੇ ਛੱਡ ਦੇਣਾ ਚਾਹੀਦਾ ਹੈ।

ਇਹ ਵੀ ਪੜ੍ਹੋ: Patiala News: ਪਟਿਆਲਾ 'ਚ ਲੜਕੀ ਦਾ ਕਤਲ, ਪਸ਼ੂ ਹਸਪਤਾਲ ਦੇ ਪਿੱਛੇ ਮਿਲੀ ਲਾਸ਼

CJI ਨੇ ਕਿਹਾ, ਦਿੱਲੀ ਸਰਕਾਰ ਦੇ ਮੁੱਖ ਸਕੱਤਰ, PWD ਸਕੱਤਰ ਅਤੇ ਵਿੱਤ ਸਕੱਤਰ ਨੂੰ ਅਗਲੀ ਤਰੀਕ ਤੋਂ ਪਹਿਲਾਂ ਹਾਈ ਕੋਰਟ ਦੇ ਰਜਿਸਟਰਾਰ ਜਨਰਲ ਨਾਲ ਮੀਟਿੰਗ ਕਰਨੀ ਚਾਹੀਦੀ ਹੈ ਤਾਂ ਜੋ ਸਾਰੇ ਵਿਵਾਦਿਤ ਅਤੇ ਲੰਬਿਤ ਮੁੱਦਿਆਂ ਦਾ ਹੱਲ ਯਕੀਨੀ ਬਣਾਇਆ ਜਾ ਸਕੇ। ਅਦਾਲਤ ਨੇ ਸਖ਼ਤ ਲਫ਼ਜ਼ਾਂ ਵਿਚ ਕਿਹਾ ਕਿ ਸਾਰੇ ਕਬਜ਼ੇ ਹਟਾਏ ਜਾਣਗੇ ਅਤੇ ਇਸ ਮਾਮਲੇ ਦੀ ਅਗਲੇਰੀ ਹਦਾਇਤ ਲਈ ਅਗਲੇ ਸੋਮਵਾਰ ਸੁਣਵਾਈ ਕੀਤੀ ਜਾਵੇਗੀ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਦੱਸ ਦਈਏ ਕਿ ਐਮੀਕਸ ਕਿਊਰੀ ਲਾਰਡ ਪਰਮੇਸ਼ਵਰ ਨੇ ਬੈਂਚ ਨੂੰ ਦਸਿਆ ਕਿ ਸਰਕਾਰ ਨੇ ਇਕ ਧਿਰ ਤੋਂ ਕਬਜ਼ਾ ਲੈ ਕੇ ਸਾਨੂੰ ਦੇਣਾ ਸੀ। ਜਦੋਂ ਅਧਿਕਾਰੀ ਕਬਜ਼ਾ ਲੈਣ ਗਏ ਤਾਂ ਉਨ੍ਹਾਂ ਨੂੰ ਦਸਿਆ ਗਿਆ ਕਿ ਕਬਜ਼ਾ ਆਮ ਆਦਮੀ ਪਾਰਟੀ ਦੇ ਹੱਥ ਹੈ। ਅਦਾਲਤ ਨੇ ਦੇਸ਼ ਭਰ ਵਿਚ ਨਿਆਂਇਕ ਢਾਂਚੇ ਨਾਲ ਸਬੰਧਤ ਇਕ ਮਾਮਲੇ ਦੀ ਸੁਣਵਾਈ ਕਰਦਿਆਂ ਇਸ ਮੁੱਦੇ ਦਾ ਨੋਟਿਸ ਲਿਆ ਹੈ।

(For more Punjabi news apart from Office of 'AAP' on the land of Delhi High Court News in punjabi , stay tuned to Rozana Spokesman

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement