Sikh Relief ਕਿਸਾਨਾਂ ਦੀ ਸੇਵਾ ਲਈ ਦਿਨ-ਰਾਤ ਹਾਜ਼ਰ
Published : Mar 14, 2021, 2:05 pm IST
Updated : Mar 14, 2021, 3:31 pm IST
SHARE ARTICLE
charnjit singh surkhaab jasvinder singh
charnjit singh surkhaab jasvinder singh

ਕਿਸਾਨਾਂ ਨੂੰ ਸਿਹਤਯਾਬ ਰੱਖਣ ਲਈ ਕੀਤੇ ਜਾ ਰਹੇ ਨੇ ਉਪਰਾਲੇ

 ਨਵੀਂ ਦਿੱਲੀ(ਚਰਨਜੀਤ ਸੁਰਖਾਬ) Sikh Relief ਅਜਿਹੀ ਸੰਸਥਾ ਜਿਸ ਨੇ ਆਪਣੀ ਸੇਵਾ ਭਾਵਨਾ ਨਾਲ ਦੁਨੀਆਂ ਭਰ ਵਿਚ ਆਪਣੀ ਵਿਲੱਖਣ ਪਛਾਣ ਬਣਾਈ। ਕਿਸਾਨੀ ਮੋਰਚੇ ‘ਚ ਲਗਭਗ ਪਿਛਲੇ ਤਿੰਨ ਮਹੀਨਿਆਂ ਤੋਂ ਡਟੀ Sikh Relief ਦਿਨ ਰਾਤ ਕਿਸਾਨਾਂ ਦੀ ਸੇਵਾ ਵਿਚ ਤਤਪਰ ਹੈ। Sikh Relief ਦੀਆਂ ਸੇਵਾਵਾਂ ਵਿੱਚੋਂ ਸਭ ਤੋਂ ਅਹਿਮ ਸੇਵਾ ਮੈਡੀਕਲ ਦੀ ਹੈ। Sikh Relief  ਵੱਲੋਂ ਮੈਡੀਕਲ ਕੈਂਪ ਲਗਾ ਕੇ ਕਿਸਾਨਾਂ ਨੂੰ ਦਵਾਈਆਂ ਦੇ ਨਾਲ ਨਾਲ ਰੋਜ਼ਾਨਾਂ ਵਰਤੋਂ  ਦੀਆਂ ਚੀਜ਼ਾਂ  ਵੀ ਮੁਹਾਈਆਂ ਕਰਵਾ ਰਹੇ ਹਨ।

Charnjit singh surkhaab and FarmerCharnjit singh surkhaab and Farmer

Sikh Relief  ਨੇ  ਕਿਸਾਨਾਂ ਨੂੰ ਗਰਮੀਆਂ  ਵਿਚ ਮੱਖੀਆਂ ਮੱਛਰਾਂ ਤੋਂ ਬਚਾਉਣ ਲਈ ਟੈਂਟ ਬਣਾਏ ਗਏ ਇਸ ਟੈਂਟ ਵਿਚ ਹਰ ਮੰਜੇ ਤੇ ਮੱਛਰਦਾਨੀਆਂ ਲਗਾਈਆਂ ਗਈਆਂ ਹਨ  ਇਸਦੇ ਨਾਲ ਹੀ  ਪੱਖੇ ਅਤੇ ਕੈਮਰੇ ਵੀ ਲਗਾਏ ਗਏ ਹਨ ਤਾਂ ਜੋ ਕੋਈ ਵੀ ਅਣਸੁਖਾਵੀਂ ਘਟਨਾ ਨਾ ਵਾਪਰ ਸਕੇ।  ਸਪੋਕਸਮੈਨ ਦੇ ਪੱਤਰਕਾਰ  ਵੱਲੋਂ Sikh Relief  ਦੇ ਸੇਵਾਦਾਰ  ਜਸਵਿੰਦਰ ਸਿੰਘ ਨਾਲ ਗੱਲਬਾਤ ਕੀਤੀ ਗਈ। ਜਸਵਿੰਦਰ ਸਿੰਘ ਨੇ ਕਿਹਾ ਕਿ  ਜਿਥੇ ਟੈਂਟ ਲੱਗੇ ਹਨ ਉਥੇ ਪਹਿਲਾਂ ਜਿਮ ਲੱਗੀ ਹੋਈ ਸੀ । 24 ਜਨਵਰੀ  ਦੀ ਰਾਤ ਨੂੰ ਇਥੇ ਸੈਟਅਪ ਕਰਨਾ ਸ਼ੁਰੂ ਕਰ ਦਿੱਤਾ ਸੀ ਕਿਉਂਕਿ ਸੰਗਤ ਬਹੁਤ ਜਿਆਦਾ ਹੋਣੀ ਸੁਰੂ ਹੋ ਗਈ ਸੀ।

charnjit singh surkhaab jasvinder singhcharnjit singh surkhaab jasvinder singh

ਉਥੇ ਕਿਸਾਨ ਨੇ ਗੱਲਬਾਤ ਕਰਦਿਆਂ ਕਿਹਾ ਕਿ ਅਸੀਂ ਕਿਸਾਨਾਂ ਦੇ ਪੁੱਤਰ ਹਾਂ ਅਸੀਂ ਗਰਮੀ ਠੰਡ ਵਿਚ ਕੰਮ ਕੀਤਾ ਇਹ ਨਹੀਂ ਹੈ ਕਿ ਅਸੀਂ ਗਰਮੀ ਨੂੰ ਵੇਖ ਕੇ ਭੱਜ ਜਾਵਾਂਗੇ। ਅਸੀਂ ਲੋਕਾਂ  ਲਈ ਗਰਮੀਆਂ ਤੋਂ ਬਚਣ ਲਈ ਪੱਖਿਆਂ ਦਾ ਪ੍ਰਬੰਧ ਕੀਤਾ।  ਉਹਨਾਂ ਕਿਹਾ ਕਿ ਜੇ ਹੋਰ ਵੀ ਪ੍ਰਬੰਧ ਕਰਨੇ ਪਏ ਤਾਂ ਅਸੀਂ ਉਹ ਵੀ ਕਰਾਂਗੇ ਅਸੀਂ ਲੋਕਾਂ ਦੀ ਸੇਵਾ ਵਿਚ ਹਾਜ਼ਰ ਹਾਂ।  ਉਹਨਾਂ ਕਿਹਾ ਕਿ ਸੰਗਤਾਂ ਦੇ ਸਹਿਯੋਗ ਨਾਲ ਸਾਰਾ ਕੁਝ ਸੰਭਵ ਹੈ।

Charnjit singh surkhaab and FarmerCharnjit singh surkhaab and Farmer

ਕਪੂਰਥਲਾ ਦੇ ਕਿਸਾਨ ਨੇ ਗੱਲਬਾਤ ਦੌਰਾਨ ਕਿਹਾ ਕਿ ਅਸੀਂ ਜਿਮੀਦਾਰ ਹਾਂ  ਪਿੰਡ ਖੇਤਾਂ ਨੂੰ ਪਾਣੀਆਂ ਲਗਾਉਂਦਿਆਂ ਵੀ ਮੱਛਰ ,ਗਰਮੀ ਦਾ ਸਾਹਮਣਾ ਕਰਨਾ ਪੈਂਦਾ  ਸੀ ਇਹ ਤਾਂ ਫਿਰ ਸਾਡੇ ਹੱਕਾਂ ਦਾ ਲੜਾਈ ਹੈ ਅਸੀਂ ਆਪਣੇ ਹੱਕਾਂ ਨੂੰ ਲਏ ਬਗੈਰ ਇਥੋਂ ਜਾਣ ਵਾਲੇ ਨਹੀਂ ਹਾਂ। ਅਸੀਂ ਜਿੱਤ ਕੇ ਜਾਵਾਂਗੇ। ਕਿਸਾਨ ਗੁਰਦੇਵ ਸਿੰਘ  ਨੇ ਕਿਹਾ ਕਿ  ਸਰਕਾਰ ਚਾਹੁੰਦੀ ਹੈ ਕਿ ਅਸੀਂ ਉਠ ਕੇ ਚਲੇ ਜਾਈਏ ਪਰ ਅਸੀਂ ਨਹੀਂ ਜਾਵਾਂਗੇ ਉਹਨਾਂ ਕਿਹਾ ਕਿ ਅਸੀਂ ਵਾਰੀਆਂ ਪਾਈਆਂ ਹੋਈਆਂ ਹਨ 10ਬੰਦੇ ਆਉਣਗੇ ਜਦੋਂ ਦੂਜੇ 10 ਬੰਦੇ ਆਉਣਗੇ ਫਿਰ ਪਹਿਲਾਂ ਵਾਲੇ  10 ਬੰਦੇ ਘਰ  ਚਲੇ ਜਾਣਗੇ।

Charnjit singh surkhaab and FarmerCharnjit singh surkhaab and Farmer

ਇਸ ਨਾਲ ਘਰ ਦਾ ਵੀ  ਸਰੀ ਜਾਂਦਾ ਇਥੋਂ ਦਾ ਵੀ ਸਰੀ ਜਾਂਦਾ। ਉਹਨਾਂ ਕਿਹਾ ਕਿ ਵਾਢੀਆਂ ਦਾ ਵੀ ਪੂਰਾ ਪ੍ਰਬੰਧ ਕਰ ਲਿਆ ਜੋ ਵੀਰ ਇਥੇ ਸੰਘਰਸ਼ ਵਿਚ ਹਨ ਉਹਨਾਂ  ਦੇ ਪਿੰਡ ਵਾਲੇ ਵੀਰ ਆਪੇ ਵਾਢੀ ਕਰਨਗੇ ਤੇ ਫਸਲ ਵੇਚ ਕੇ ਆਉਣਗੇ। ਉਹਨਾਂ ਕਿਹਾ ਕਿ ਸਰਕਾਰ ਦੇ ਸਿਰ ਤੇ ਜੂੰਅ ਨਹੀਂ ਸਰਕ ਰਹੀ ਪਰ ਅਸੀਂ ਜਿੱਤ ਕੇ ਜਾਵਾਂਗੇ।  ਅੰਦੋਲਨ ਵਿਚ ਬੈਠੇ ਕਿਸਾਨਾਂ  ਨੇ ਐਲਾਨ ਕੀਤਾ ਕਿ ਅਸੀਂ ਬੀਜੇਪੀ  ਦੇ ਨੁੰਮਾਦਿਆਂ ਨੂੰ  ਵੋਟਾਂ ਵਿਚ ਜਿਤਣ ਨਹੀਂ ਦੇਵਾਂਗੇ। ਉਹਨਾ ਕਿਹਾ ਕਿ ਮੋਦੀ ਕੋਲ 2024 ਦਾ ਸਮਾਂ ਹੈ ਸਾਡੇ ਕੋਲ ਜਿਹਨਾਂ ਚਿਰ ਜਿੰਦਗੀ ਹੈ ਉਹਨਾਂ ਸਮਾਂ ਹੈ।  ਅਸੀਂ ਜਿੱਤੇ ਬਗੈਰ ਨਹੀਂ ਜਾਵਾਂਗੇ 

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement