ਪਸਤੌਲ ਨਾਲ ਸੈਲਫ਼ੀ ਲੈਣੀ ਪਈ ਮਹਿੰਗੀ; ਅਚਾਨਕ ਚੱਲੀ ਗੋਲੀ, ਮੌਤ
Published : Apr 14, 2019, 4:21 pm IST
Updated : Apr 14, 2019, 4:21 pm IST
SHARE ARTICLE
Youth dead due to fire during taking selfie at Delhi
Youth dead due to fire during taking selfie at Delhi

ਪੁਲਿਸ ਨੇ ਦੇਸੀ ਕੱਟਾ ਅਤੇ ਵਾਰਦਾਤ 'ਚ ਵਰਤੀ ਹੋਈ ਗੱਡੀ ਨੂੰ ਜ਼ਬਤ ਕੀਤਾ

ਨਵੀਂ ਦਿੱਲੀ : ਦਿੱਲੀ ਦੇ ਰਣਜੀਤ ਨਗਰ ਫ਼ਲਾਈਓਵਰ 'ਤੇ ਸ਼ਨਿਚਰਵਾਰ ਰਾਤ 11:30 ਜਫ਼ਰਾਬਾਦ ਤੋਂ ਇੰਡੀਆ ਗੇਟ ਘੁੰਮਣ ਗਏ ਤਿੰਨ ਦੋਸਤਾਂ ਲਈ ਉਨ੍ਹਾਂ ਦਾ ਸੈਲਫ਼ੀ ਲੈਣ ਦਾ ਸ਼ੌਕ ਜਾਨਲੇਵਾ ਸਾਬਤ ਹੋਇਆ। 20 ਸਾਲਾ ਸਲਮਾਨ ਨਾਂ ਦੇ ਨੌਜਵਾਨ ਨੂੰ ਗੋਲੀ ਲੱਗਣ ਕਾਰਨ ਮੌਤ ਹੋ ਗਈ, ਜਦਕਿ ਗੋਲੀ ਮਾਰਨ ਦੇ ਦੋਸ਼ 'ਚ ਪੁਲਿਸ ਨੇ ਸੋਹੇਲ ਨਾਂ ਦੇ ਲੜਕੇ ਨੂੰ ਗ੍ਰਿਫ਼ਤਾਰ ਕਰ ਲਿਆ ਹੈ। 

DeathDeath

ਦਰਅਸਲ ਮਾਮਲਾ ਸ਼ਨਿਚਰਵਾਰ ਰਾਤ 11:30 ਵਜੇ ਦਾ ਹੈ। ਪੁਲਿਸ ਮੁਤਾਬਕ ਦਿੱਲੀ ਦੇ ਜਫ਼ਰਾਬਾਦ ਤੋਂ ਸਲਮਾਨ, ਸੌਹੇਲ ਅਤੇ ਆਮਿਰ ਨਾਂ ਦੇ ਤਿੰਨ ਦੋਸਤ ਆਪਣੀ ਟੋਇਟਾ ਕ੍ਰੇਟਾ ਗੱਡੀ ਤੋਂ ਇੰਡੀਆ ਗੇਟ ਘੁੰਮਣ ਗਏ ਸਨ। ਉਦੋਂ ਵਾਪਸ ਜਾਂਦਿਆਂ ਗੋਲੀ ਲੱਗਣ ਕਾਰਨ ਤਿੰਨਾਂ 'ਚੋਂ ਇਕ ਦੀ ਮੌਤ ਹੋ ਗਈ। ਪੁਲਿਸ ਨੇ ਦੱਸਿਆ ਕਿ ਘੁੰਮਣ ਤੋਂ ਬਾਅਦ ਤਿੰਨੇ ਨੌਜਵਾਨ ਆਪਣੀ ਗੱਡੀ 'ਚ ਵਾਪਸ ਜਾ ਰਹੇ ਸਨ। ਬਾਰਾਖੰਭਾ ਇਲਾਕੇ ਦੇ ਰੰਜੀਤ ਸਿੰਘ ਫ਼ਲਾਈਓਵਰ ਨੇੜੇ ਤਿੰਨੇ ਦੋਸਤ ਸੈਲਫ਼ੀ ਲੈਣ ਲਈ ਰੁਕੇ ਸਨ। ਇਸ ਤੋਂ ਪਹਿਲਾਂ ਕਿ ਉਹ ਸੈਲਫ਼ੀ ਲੈ ਪਾਉਂਦੇ ਗੱਡੀ ਅੰਦਰ ਗੋਲੀ ਚੱਲ ਗਈ ਅਤੇ ਸਿੱਧੇ ਸਲਮਾਨ ਦੀ ਖੋਪੜੀ 'ਚ ਜਾ ਕੇ ਲੱਗੀ। 

Salman - File PhotoSalman - File Photo

ਸਲਮਾਨ ਨੂੰ ਸੌਹੇਲ ਅਤੇ ਆਮਿਰ ਨੇੜੇ ਦੇ ਐਲ.ਐਨ.ਜੇ.ਪੀ. ਹਸਪਤਾਲ ਲੈ ਕੇ ਗਏ, ਜਿੱਥੇ ਸਲਮਾਨ ਦੀ ਹਾਲਤ ਵੇਖ ਡਾਕਟਰਾਂ ਨੇ ਪੁਲਿਸ ਨੂੰ ਖ਼ਬਰ ਦਿੱਤੀ। ਪੁਲਿਸ ਨੇ ਮੌਕੇ 'ਤੇ ਹੀ ਸੌਹੇਲ ਨੂੰ ਗ੍ਰਿਫ਼ਤਾਰ ਕਰ ਲਿਆ, ਜਦਕਿ ਆਮਿਰ ਫ਼ਰਾਰ ਹੋ ਗਿਆ। ਪੁਲਿਸ ਨੇ ਸੌਹੇਲ ਕੋਲੋਂ ਦੇਸੀ ਕੱਟਾ ਅਤੇ ਵਾਰਦਾਤ 'ਚ ਵਰਤੀ ਹੋਈ ਗੱਡੀ ਨੂੰ ਜ਼ਬਤ ਕਰ ਲਿਆ ਹੈ।

DeathDeath

ਸੌਹੇਲ ਨੇ ਪੁਲਿਸ ਨੂੰ ਦੱਸਿਆ ਕਿ ਇਹ ਤਿੰਨੇ ਦੋਸਤ ਅਕਸਰ ਸੈਲਫ਼ੀ ਲੈਂਦੇ ਸਨ ਅਤੇ ਵੀਡੀਓ ਬਣਾ ਕੇ ਸੋਸ਼ਲ ਮੀਡੀਆ 'ਤੇ ਅਪਲੋਡ ਕਰਦੇ ਸਨ। ਉਸ ਦਿਨ ਵੀ ਉਨ੍ਹਾਂ ਦਾ ਕੁਝ ਅਜਿਹਾ ਹੀ ਪਲਾਨ ਸੀ, ਪਰ ਅਚਾਨਕ ਗੋਲੀ ਚੱਲ ਗਈ।

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM

Rana Balachauria Murder Case | Gangster Harpinder Singh Encounter :ਪੁਲਿਸ ਨੇ ਆਖਿਰ ਕਿਵੇਂ ਕੀਤਾ ਐਨਕਾਊਂਟਰ

18 Dec 2025 3:12 PM

Rana Balachauria Murder : ਕਬੱਡੀ ਖਿਡਾਰੀ ਦੇ ਸਿਰ ‘ਚ ਮਾਰੀਆਂ ਗੋਲ਼ੀਆਂ, ਸਿੱਧੂ ਮੂਸੇਵਾਲਾ ਕਤਲ ਨਾਲ਼ ਸੰਪਰਕ ਨਹੀਂ

17 Dec 2025 3:28 PM

28 ਸਾਲ ਦੀ ਕੁੜੀ ਨੇ ਅਕਾਲੀ ਦਲ ਦਾ ਖੋਲ੍ਹਿਆ ਖਾਤਾ, ਅਕਾਲੀ ਦਲ ਨੂੰ ਨਵੇਂ ਨੌਜਵਾਨਾਂ ਦੀ ਲੋੜ ?

17 Dec 2025 3:27 PM

ਡਿਪਰੈਸ਼ਨ 'ਚ ਚਲੇ ਗਏ ਰਾਜਾ ਵੜਿੰਗ, ਹਾਈ ਕਮਾਨ ਦੇ ਦਬਾਅ ਹੇਠ ਨੇ ਰਾਜਾ | The Spokesman Debate

16 Dec 2025 2:55 PM
Advertisement