Nangal News : ਨੰਗਲ ’ਚ 12ਵੀਂ ਵਿਚੋਂ ਨੰਬਰ ਘੱਟ ਆਉਣ 'ਤੇ ਨੌਜਵਾਨ ਨੇ ਕੀਤੀ ਖੁਦਕੁਸ਼ੀ

By : BALJINDERK

Published : May 14, 2024, 4:30 pm IST
Updated : May 14, 2024, 4:33 pm IST
SHARE ARTICLE
ਮ੍ਰਿਤਕ ਹਰਮਨਪ੍ਰੀਤ ਸਿੰਘ
ਮ੍ਰਿਤਕ ਹਰਮਨਪ੍ਰੀਤ ਸਿੰਘ

Nangal News : 61 ਫੀਸਦੀ ਨੰਬਰ ਘੱਟ ਲੱਗਣ ’ਤੇ ਘਰ ’ਚ ਲਿਆ ਫ਼ਾਹਾ 

ਨੰਗਲ : ਤਹਿਸੀਲ ਨੰਗਲ ਅਧੀਨ ਪੈਂਦੇ ਪਿੰਡ ਸੰਗਤਪੁਰ ਵਿਖੇ12ਵੀਂ ਜਮਾਤ 'ਚ ਪੜ੍ਹਦੇ ਇਕ ਨਿੱਜੀ ਸਕੂਲ ਦੇ ਵਿਦਿਆਰਥੀ ਨੇ ਘਰ 'ਚ ਫਾਹਾ ਲੈ ਕੇ ਆਪਣੀ ਜੀਵਨਲੀਲਾ ਸਮਾਪਤ ਕਰ ਲਈ ਹੈ। ਬੀਤੇ ਦਿਨ 12ਵੀਂ ਜਮਾਤ ਦਾ ਨਤੀਜਾ ਆਇਆ ਸੀ, ਉਸ ’ਚ ਹਰਮਨਪ੍ਰੀਤ ਸਿੰਘ ਦੇ 61 ਫੀਸਦੀ ਨੰਬਰ ਆਏ ਸੀ ਪਰ ਨੰਬਰ ਉਸਨੂੰ ਘੱਟ ਲੱਗਣ ਦੇ ਚਲਦਿਆਂ ਉਸਨੇ ਇਸ ਖੌਫ਼ਨਾਕ ਘਟਨਾ ਨੂੰ ਅੰਜਾਮ ਦਿੱਤਾ। 

ਇਹ ਵੀ ਪੜੋ:Kapurthala News : ਕਪੂਰਥਲਾ 'ਚ ਮਿਲੀ ਔਰਤ ਦੀ ਲਾਸ਼ ਦੀ ਮਾਮਲੇ ’ਚ 3 ਖ਼ਿਲਾਫ਼ ਮਾਮਲਾ ਦਰਜ

ਇਸ ਸਬੰਧੀ ਪਿੰਡ ਦੇ ਸਰਪੰਚ ਪਵਨ ਕੁਮਾਰ ਨੇ ਕਿਹਾ ਕਿ ਹਰਮਨਪ੍ਰੀਤ ਹਮੇਸ਼ਾ ਸਭ ਨੂੰ ਖਿੜੇ-ਮੱਥੇ ਮਿਲਦਾ ਸੀ ਤੇ ਪੜ੍ਹਾਈ 'ਚ ਵੀ ਚੰਗਾ ਸੀ। ਪਤਾ ਨਹੀਂ ਉਸਨੇ ਮਾੜੀ ਘਟਨਾ ਨੂੰ ਅੰਜਾਮ ਦਿੱਤਾ। ਪਿੰਡ ਦੇ ਸਰਪੰਚ ਨੇ ਕਿਹਾ ਕੀ ਉਕਤ ਨੌਜਵਾਨ ਬੀਤੇ ਦਿਨੀਂ ਆਪਣੇ ਆਧਾਰ ਕਾਰਡ ਬਾਰੇ ਵੀ ਪੁੱਛਣ ਆਇਆ ਸੀ। ਉਸਨੇ ਆਪਣੇ ਬਜ਼ੁਰਗ ਦਾਦੇ ਨੂੰ ਬਾੜੇ 'ਚ ਜਾਣ ਲਈ ਕਿਹਾ ਤੇ ਉਸ ਤੋਂ ਬਾਅਦ ਘਰ 'ਚ ਇਸ ਘਟਨਾ ਨੂੰ ਅੰਜਾਮ ਦਿੱਤਾ। ਮਾਤਾ ਦੇ ਵਾਰ-ਵਾਰ ਫੋਨ ਕਰਨ ਤੋਂ ਬਾਅਦ ਜਦੋਂ ਉਸਨੇ ਫੋਨ ਨਹੀਂ ਚੁੱਕੇ ਤਾਂ ਉਸਦੀ ਮਾਤਾ ਨੇ ਉਸ ਦੇ ਦੋਸਤਾਂ ਨੂੰ ਫੋਨ ਕੀਤੇ। ਦੱਸਿਆ ਜਾ ਰਿਹਾ ਕਿ ਹਰਮਨਪ੍ਰੀਤ ਦਾ ਪਿਤਾ ਵਿਦੇਸ਼ ’ਚ ਕੰਮ ਕਰਦਾ ਹੈ। ਹਰਮਨਪ੍ਰੀਤ ਸਿੰਘ ਦੀ ਇਕ ਭੈਣ ਵੀ ਹੈ। ਉਕਤ ਘਟਨਾ ਨੂੰ ਲੈ ਕੇ ਪੂਰੇ ਇਲਾਕੇ 'ਚ ਸੋਗ ਦੀ ਲਹਿਰ ਹੈ।
ਇਸ ਸਬੰਧੀ ਜਾਂਚ ਅਧਿਕਾਰੀ ਕੁਲਦੀਪ ਸਿੰਘ ਨੇ ਕਿਹਾ ਕਿ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਲਾਸ਼ ਨੂੰ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ।

(For more news apart from young man committed suicide after getting less marks in 12th in Nangal  News in Punjabi, stay tuned to Rozana Spokesman)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM

PM ਮੋਦੀ ਦੀ ਪੰਜਾਬ ਫੇਰੀ 'ਤੇ ਬਝੀਆਂ ਆਸਾਂ, ਸਪੀਕਰ ਸੰਧਵਾਂ ਨੇ PM ਮੋਦੀ ਨੂੰ ਲਿਖੀ ਚਿੱਠੀ

01 Feb 2026 3:19 PM

ਰੋਹਿਤ ਸ਼ੇੱਟੀ ਦੇ ਘਰ ਬਾਹਰ ਚੱਲੀਆਂ ਅੰਨ੍ਹੇਵਾਹ ਗੋਲੀਆਂ, ਫੈਲੀ ਦਹਿਸ਼ਤ, ਮੌਕੇ 'ਤੇ ਪਹੁੰਚੀ ਮੁੰਬਈ ਪੁਲਿਸ ਤੇ ਫੋਰੈਂਸਿਕ ਟੀਮ

01 Feb 2026 3:16 PM

'ਜ਼ਮੀਰ ਜਾਗਣ ਮਗਰੋਂ ਨਾ ਮੈਂ ਸਹੁਰਿਆਂ ਤੋਂ ਡਰੀ ਅਤੇ ਨਾ ਹੀ ਪੇਕਿਆਂ ਤੋਂ', ਕਿੰਨਾ ਔਖਾ ਸੀ ਪੰਜਾਬੀ ਗਾਇਕਾ ਸੁੱਖੀ ਬਰਾੜ ਦੀ ਜ਼ਿੰਦਗੀ ਦਾ ਸਫ਼ਰ ?

31 Jan 2026 3:27 PM
Advertisement