
ਦਿੱਲੀ ਸੀਐਮ ਕੇਜਰੀਵਾਲ, ਡਿਪਟੀ ਸੀਐਮ ਮਨੀਸ਼ ਸਿਸੋਦਿਆ, ਮੰਤਰੀ ਗੋਪਾਲ ਰਾਏ ਅਤੇ ਸਤੇਂਦਰ ਜੈਨ
ਨਵੀਂ ਦਿੱਲੀ, ਦਿੱਲੀ ਸੀਐਮ ਕੇਜਰੀਵਾਲ, ਡਿਪਟੀ ਸੀਐਮ ਮਨੀਸ਼ ਸਿਸੋਦਿਆ, ਮੰਤਰੀ ਗੋਪਾਲ ਰਾਏ ਅਤੇ ਸਤੇਂਦਰ ਜੈਨ ਸੋਮਵਾਰ ਤੋਂ ਐਲਜੀ ਦਫਤਰ ਵਿਚ ਧਰਨੇ ਉੱਤੇ ਬੈਠੇ ਹਨ। ਉਥੇ ਹੀ ਬੁੱਧਵਾਰ ਤੋਂ ਭਾਜਪਾ ਵਿਧਾਇਕ ਅਤੇ ਆਪ ਬਾਗੀ ਐਮਐਲਏ ਕਪਿਲ ਮਿਸ਼ਰਾ ਸੀਐੱਮ ਘਰ ਉੱਤੇ ਧਰਨੇ ਦੇ ਰਹੇ ਹਨ। ਸੀਐੱਮ ਦਫ਼ਤਰ ਵਿਚ ਧਰਨਾ ਦੇ ਰਹੇ ਬੀਜੇਪੀ ਵਿਧਾਇਕ ਵਿਜੇਂਦਰ ਗੁਪਤਾ ਨੇ ਦੋਸ਼ ਲਗਾਇਆ ਹੈ ਕਿ ਕੇਜਰੀਵਾਲ ਨੇ ਆਫਿਸ ਦੇ ਟਾਇਲੇਟ ਨੂੰ ਤਾਲਾ ਲਗਵਾ ਦਿੱਤਾ ਹੈ।
Kejriwal locked the washroom
ਗੁਪਤਾ ਨੇ ਵੀਰਵਾਰ ਸਵੇਰੇ ਟਵੀਟ ਕਰ ਕਿ ਕਿਹਾ ਹੈ ਕਿ ਅਰਵਿੰਦ ਕੇਜਰੀਵਾਲ ਦੇ ਦਫ਼ਤਰ ਵਿਚ ਪਾਣੀ ਦੀ ਮੰਗ ਨੂੰ ਲੈ ਕੇ ਉਹ 20 ਘੰਟੇ ਤੋਂ ਬੈਠੇ ਹਨ, ਸਾਰੀ ਰਾਤ ਮੱਛਰਾਂ ਤੋਂ ਪਰੇਸ਼ਾਨ ਰਹੇ ਅਤੇ ਸੀਐਮ ਨੇ ਆਫਿਸ ਦੇ ਟਾਇਲੇਟ ਉੱਤੇ ਵੀ ਤਾਲਾ ਲਗਵਾ ਦਿੱਤਾ ਹੈ। ਗੁਪਤਾ ਨੇ ਲਿਖਿਆ ਹੈ ਕਿ ਆਮ ਆਦਮੀ ਪਾਰਟੀ ਦੀ ਡਰਾਮੇਬਾਜ਼ੀ ਨੂੰ ਬੇਨਕਾਬ ਕਰਨ ਲਈ ਸਾਡਾ ਧਰਨਾ ਜਾਰੀ ਰਹੇਗਾ।
Kejriwal locked the washroomਅਰਵਿੰਦ ਕੇਜਰੀਵਾਲ ਆਪਣੇ ਮੰਤਰੀਆਂ ਦੇ ਨਾਲ ਸੋਮਵਾਰ ਸ਼ਾਮ 5.30 ਵਜੇ ਉਪਰਾਜਪਾਲ ਨੂੰ ਮਿਲਣ ਪੁੱਜੇ ਸਨ ਅਤੇ ਮੰਗਾਂ ਪੂਰੀਆਂ ਨਾ ਹੋਣ 'ਤੇ ਉਥੇ ਹੀ ਧਰਨੇ ਉੱਤੇ ਬੈਠ ਗਏ। ਮੰਗਲਵਾਰ ਤੋਂ ਸਿਹਤ ਮੰਤਰੀ ਸਤੇਂਦਰ ਜੈਨ ਭੁੱਖ ਹੜਤਾਲ ਉੱਤੇ ਹਨ, ਬੁੱਧਵਾਰ ਨੂੰ ਮਨੀਸ਼ ਸਿਸੋਦੀਆ ਨੇ ਵੀ ਵਰਤ ਦਾ ਐਲਾਨ ਕੀਤਾ ਹੈ।
Kejriwal at LG's Residenceਅਰਵਿੰਦ ਕੇਜਰੀਵਾਲ ਅਤੇ ਉਨ੍ਹਾਂ ਦੇ ਸਾਥੀ ਮੰਤਰੀ ਨੇਤਾ ਉਪਰਾਜਪਾਲ ਅਨਿਲ ਬੈਜਲ ਨੂੰ ਆਈਏਐਸ ਅਧਿਕਾਰੀਆਂ ਦੀ ਹੜਤਾਲ ਤੁਰੰਤ ਖਤਮ ਕਰਵਾਉਣ, ਕੰਮ ਰੋਕਣ ਵਾਲੇ ਆਈਏਐਸ ਅਧਿਕਾਰੀਆਂ ਦੇ ਖਿਲਾਫ ਸਖ਼ਤ ਕਾਰਵਾਈ ਕਰਨ ਅਤੇ ਰਾਸ਼ਣ ਦੀ ਡੋਰ-ਸਟੈਪ-ਡਿਲੀਵਰੀ ਦੀ ਯੋਜਨਾ ਨੂੰ ਮਨਜ਼ੂਰ ਕਰਨ।