
ਚੀਨ ਵਿਚ ਹਾਲਾਤ ਹੋਰ ਵੀ ਗੰਭੀਰ ਬਣੇ ਹੋਏ ਹਨ।
ਨਵੀਂ ਦਿੱਲੀ: ਸੋਸ਼ਲ ਮੀਡੀਆ 'ਤੇ ਯੂਪੀ ਦੇ ਇਕ ਰਿਪੋਰਟਰ ਦੀ ਮਾਰਕੁੱਟ ਦੀ ਵੀਡੀਉ ਜਨਤਕ ਹੋ ਰਹੀ ਹੈ। ਵੀਡੀਉ ਵਿਚ ਅਮਿਤ ਸ਼ਰਮਾ ਨਾਮ ਦੇ ਸਟ੍ਰਿੰਗਰ ਨੂੰ ਰੇਲਵੇ ਪੁਲਿਸ ਨੇ ਬਹੁਤ ਕੁੱਟਿਆ। ਪਹਿਲਾਂ ਉਸ ਤੋਂ ਮੋਬਾਈਲ ਖੋਹਿਆ ਗਿਆ, ਕੁੱਟਮਾਰ ਕੀਤੀ ਗਈ ਅਤੇ ਫਿਰ ਪੂਰੀ ਰਾਤ ਜੇਲ੍ਹ ਵਿਚ ਰੱਖਿਆ ਗਿਆ। ਇਸ ਪੱਤਰਕਾਰ ਦਾ ਕਸੂਰ ਸਿਰਫ਼ ਇੰਨਾ ਹੀ ਸੀ ਕਿ ਉਹ ਟ੍ਰੈਕ ਸ਼ਾਟਿੰਗ ਦੌਰਾਨ ਮਾਲਗੱਡੀ ਦੇ ਦੋ ਡੱਬੇ ਪਟਰੀ ਤੋਂ ਉਤਰਨ ਤੋਂ ਬਾਅਦ ਦੇ ਦ੍ਰਿਸ਼ਾਂ ਦੀ ਰਿਪੋਰਟ ਕਰ ਰਿਹਾ ਸੀ।
Journalist
ਵੀਡੀਉ ਸਾਹਮਣੇ ਆਉਣ ਤੋਂ ਬਾਅਦ ਭਾਰਤ ਵਿਚ ਪੱਤਰਕਾਰਾਂ ਦੀ ਸੁਤੰਤਰਤਾ 'ਤੇ ਸਵਾਲ ਖੜ੍ਹੇ ਹੋ ਗਏ ਹਨ। ਇਸ ਤੋਂ ਕੁੱਝ ਦਿਨ ਪਹਿਲਾਂ ਹੀ ਮੈਕਿਸਕੋ ਦੀ ਇਕ ਔਰਤ ਪੱਤਰਕਾਰ ਦੀ ਹੱਤਿਆ ਕਰ ਦਿੱਤੀ ਗਈ ਸੀ। ਭਾਰਤ ਅਤੇ ਮੈਕਿਸਕੋ ਵਿਚ ਪੱਤਰਕਾਰਾਂ ਨਾਲ ਅਜਿਹੇ ਅਪਰਾਧ ਪਹਿਲੀ ਵਾਰ ਨਹੀਂ ਹੋਏ। ਬਲਕਿ ਇਸ ਤੋਂ ਪਹਿਲਾਂ ਵੀ ਕਈ ਵਾਰ ਪੱਤਰਕਾਰ ਅਪਣੀ ਸੁਤੰਤਰਤਾ 'ਤੇ ਅਜਿਹੇ ਲੋਕਾਂ ਦੇ ਸ਼ਿਕਾਰ ਹੋਏ ਹਨ।
#WATCH Shamli: GRP personnel thrash a journalist who was covering the goods train derailment near Dhimanpura tonight. He says, "They were in plain clothes. One hit my camera&it fell down. When I picked it up they hit&abused me. I was locked up, stripped&they urinated in my mouth" pic.twitter.com/nS4hiyFF1G
— ANI UP (@ANINewsUP) June 11, 2019
ਮੈਕਿਸਕੋ ਪੱਤਰਕਾਰਾਂ ਲਈ ਸੱਭ ਤੋਂ ਖ਼ਤਰਨਾਕ ਜਗ੍ਹਾ ਹੈ। ਹੁਣ ਤਕ ਦੇਸ਼ ਵਿਚ 100 ਤੋਂ ਜ਼ਿਆਦਾ ਪੱਤਰਕਾਰਾਂ ਦੀ ਹੱਤਿਆ ਹੋ ਚੁੱਕੀ ਹੈ। ਇਹਨਾਂ ਵਧਦੇ ਮਾਮਲਿਆਂ ਨੂੰ ਦੇਖਦੇ ਹੋਏ ਵਰਲਡ ਪ੍ਰੈਸ ਫ੍ਰੀਡਮ ਇੰਡੈਕਸ ਨੇ ਇਕ ਗ੍ਰਾਫ਼ ਜਾਰੀ ਕੀਤਾ ਹੈ। ਇਸ ਗ੍ਰਾਫ਼ ਵਿਚ ਪੱਤਰਕਾਰਾਂ ਲਈ ਸੱਭ ਤੋਂ ਖ਼ਤਰਨਾਕ ਥਾਵਾਂ ਬਾਰੇ ਦਸਿਆ ਗਿਆ ਹੈ। ਇਸ ਗ੍ਰਾਫ਼ ਮੁਤਾਬਕ ਪੱਤਰਕਾਰਾਂ ਲਈ ਸਭ ਤੋਂ ਖ਼ਤਰਨਾਕ ਥਾਂ ਚੀਨ, ਸੋਮਾਲਿਆ ਅਤੇ ਕਿਊਬਾ ਹੈ।
ਸੱਭ ਤੋਂ ਵਧੀਆ ਅਤੇ ਸੁਰੱਖਿਅਤ ਥਾਂ ਨਾਰਵੇ ਦਸਿਆ ਗਿਆ ਹੈ। ਇਸ ਗ੍ਰਾਫ਼ ਵਿਚ ਭਾਰਤ ਨੂੰ ਪੱਤਰਕਾਰਾਂ ਲਈ ਮੁਸ਼ਕਲ ਵਾਲਾ ਦੇਸ਼ ਮੰਨਿਆ ਜਾ ਰਿਹਾ ਹੈ। ਭਾਰਤ ਵਿਚ ਪੱਤਰਕਾਰਾਂ ਦੀ ਸੁਤੰਤਰਤਾ ਖ਼ਤਰੇ ਵਿਚ ਹੈ ਅਤੇ ਬੁਰਾ ਹਾਲ ਚੀਨ ਅਤੇ ਸੋਮਾਲਿਆ ਵਰਗੇ ਦੇਸ਼ਾਂ ਵਿਚ ਹੈ। ਇਹ ਅੰਕੜੇ 12 ਜੂਨ ਤਕ ਦੇ ਹਨ। 12 ਜੂਨ 2019 ਤਕ ਦੁਨੀਆ ਵਿਚ 16 ਪੱਤਰਕਾਰਾਂ ਦੀ ਹੱਤਿਆ ਹੋ ਚੁੱਕੀ ਹੈ।