
ਦਿੱਲੀ ਦੇ ਪਬਲਿਕ ਸਕੂਲ ਦਾ ਹੈ ਵਿਦਿਆਰਥੀ
ਵਾਰਾਣਸੀ: ਨੈਸ਼ਨਲ ਟੈਸਟਿੰਗ ਏਜੰਸੀ ਦੁਆਰਾ ਦੇਸ਼ ਦੇ ਮੈਡੀਕਲ ਅਤੇ ਡੈਂਟਲ ਕਾਲਜਾਂ ਵਿਚ ਦਾਖ਼ਲੇ ਲਈ ਆਯੋਜਿਤ ਕੀਤੀ ਜਾਣ ਵਾਲੀ ਪਰੀਖਿਆ NEET ਅਤੇ ਦੇਸ਼ ਨਾਮਜ਼ਦ ਮੈਡੀਕਲ ਸੰਸਥਾ ਏਮਜ਼ ਦੀ ਪਰੀਖਿਆ ਵਿਚ ਵਾਰਾਣਸੀ ਦੇ ਅਕਸ਼ਤ ਕੌਸ਼ਿਕ ਨੇ ਤੀਜਾ ਸਥਾਨ ਪ੍ਰਾਪਤ ਕੀਤਾ ਹੈ। ਨੀਟ ਦੀ ਪਰੀਖਿਆ ਕੁਲ 720 ਅੰਕਾਂ ਦੀ ਹੁੰਦੀ ਹੈ ਜਿਸ ਵਿਚ ਅਕਸ਼ਤ ਨੂੰ 700 ਨੰਬਰ ਹਾਸਲ ਹੋਏ ਹਨ।
Exam
ਇਸ ਤੋਂ ਪਹਿਲਾਂ ਉਸ ਨੇ ਕੇਵੀਪੀਵਾਈ ਯਾਨੀ ਕਿਸ਼ੋਰ ਵਿਗਿਆਨਕ ਪ੍ਰੋਤਸਾਹਨ ਯੋਜਨਾ ਵਿਚ ਵੀ ਅਪਣੀ ਕਾਮਯਾਬੀ ਦੇ ਝੰਡੇ ਗੱਡੇ ਸਨ। ਕੇਵੀਪੀਵਾਈ ਸਾਇੰਸ ਅਤੇ ਰਿਸਰਚ ਦੇ ਖੇਤਰ ਵਿਚ ਵਿਦਿਆਰਥੀਆਂ ਨੂੰ ਪ੍ਰੋਤਸਾਹਿਤ ਕਰਨ 'ਤੇ ਭਾਰਤ ਸਰਕਾਰ ਵੱਲੋਂ ਦੀ ਜਾਣ ਵਾਲਾ ਵਜ਼ੀਫ਼ਾ ਹੈ। ਅਕਸ਼ਤ ਨੇ ਦਸਿਆ ਕਿ ਨੀਟ ਦੀ ਪਰੀਖਿਆ ਵਿਚ ਸਵਾਲ ਤਾਂ ਫਿਜ਼ੀਕਸ, ਕੈਮਿਸਟ੍ਰੀ ਅਤੇ ਬਾਇਓਲਾਜੀ ਤਿੰਨਾਂ ਵਿਚੋਂ ਹੀ ਆਉਂਦੇ ਹਨ..
Books
..ਪਰ ਸਫ਼ਲਤਾ ਹਾਸਲ ਕਰਨ ਲਈ ਬਾਇਓਲਾਜੀ 'ਤੇ ਸਭ ਤੋਂ ਜ਼ਿਆਦਾ ਧਿਆਨ ਦੇਣ ਦੀ ਜ਼ਰੂਰਤ ਹੁੰਦੀ ਹੈ ਕਿਉਂ ਕਿ ਨੀਟ ਵਿਚ 50 ਫ਼ੀਸਦ ਸਵਾਲ ਇਸ ਵਿਸ਼ੇ 'ਚੋਂ ਹੀ ਪੁੱਛੇ ਜਾਂਦੇ ਹਨ। ਅਕਸ਼ੈ ਦਾ ਕਹਿਣਾ ਹੈ ਕਿ ਜੇ 360 ਅੰਕ ਦੀ ਬਾਇਓਲਾਜੀ ਵਿਚੋਂ ਚੰਗੇ ਨੰਬਰ ਹਾਸਲ ਹੁੰਦੇ ਹਨ ਤਾਂ ਪਾਸ ਹੋਣ ਦਾ ਮੌਕਾ ਮਿਲ ਜਾਂਦਾ ਹੈ। ਉਹਨਾਂ ਦੀ ਰਾਇ ਵਿਚ ਇਹਨਾਂ ਤਿੰਨਾਂ ਹਿੱਸਿਆਂ ਦੀ ਤਿਆਰੀ ਲਈ ਆਧਾਰ ਐਨਸੀਈਆਰਟੀ ਨੂੰ ਹੀ ਬਣਾਉਣਾ ਚਾਹੀਦਾ ਹੈ।
Exam Room
ਅਕਸ਼ਤ ਦਾ ਮੰਨਣਾ ਹੈ ਕਿ ਮੈਡੀਕਲ ਦੀ ਪਰੀਖਿਆ ਦੀ ਤਿਆਰੀ ਕਰਨ ਵਾਲੇ ਵਿਦਿਆਰਥੀਆਂ ਲਈ ਫ਼ਿਜ਼ੀਕਸ ਹਮੇਸ਼ਾ ਤੋਂ ਹੀ ਮੁਸ਼ਕਲ ਚੁਣੌਤੀ ਰਿਹਾ ਹੈ। ਅਜਿਹੇ ਵਿਚ ਸਮੇਂ ਦਾ ਵੀ ਧਿਆਨ ਰੱਖਣਾ ਪੈਂਦਾ ਹੈ। ਵਿਸ਼ਿਆਂ ਨੂੰ ਸਮੇਂ ਮੁਤਾਬਕ ਵੰਡ ਲੈਣਾ ਚਾਹੀਦਾ ਹੈ। ਜੇ ਇਕ ਵਿਸ਼ੇ 'ਤੇ ਜ਼ਿਆਦਾ ਸਮਾਂ ਲਗਾ ਦਿੱਤਾ ਤਾਂ ਦੂਜੇ ਵਿਸ਼ੇ ਵਿਚ ਕਮਜ਼ੋਰ ਪੈ ਸਕਦੇ ਹਾਂ। ਜ਼ਿਆਦਾਤਰ ਵਿਦਿਆਰਥੀ ਇਸ ਦੇ ਚੱਕਰ ਵਿਚ ਅਪਣਾ ਸਮਾਂ ਬਰਬਾਦ ਕਰ ਦਿੰਦੇ ਹਨ।
ਦਸ ਦਈਏ ਕਿ ਅਕਸ਼ਤ ਕੌਸ਼ਿਕ ਇਸ ਸਾਲ ਦਿੱਲੀ ਪਬਲਿਕ ਸਕੂਲ ਦੇ 12ਵੀਂ ਪਰੀਖਿਆ ਪਾਸ ਕੀਤੀ ਹੈ। 12ਵੀਂ ਬੋਰਡ ਦੀ ਪਰੀਖਿਆ ਵਿਚ ਉਹਨਾਂ ਨੇ 96.4 ਫ਼ੀਸਦੀ ਅੰਕ ਪ੍ਰਾਪਤ ਹਾਸਲ ਕੀਤੇ ਹਨ। ਅਕਸ਼ਤ ਦੇ ਮਾਤਾ ਪਿਤਾ ਵੀ ਡਾਕਟਰ ਹਨ। ਉਹਨਾਂ ਦੇ ਪਿਤਾ ਡਾ. ਏਕੇ ਕੌਸ਼ਿਕ ਸਰਜਨ ਹਨ ਅਤੇ ਮਾਂ ਡਾ. ਕਿਰਣ ਕੌਸ਼ਿਕ ਸਤਰੀ ਰੋਗ ਵਿਗਿਆਨੀ ਹੈ।