ਜ਼ਿਆਦਾਤਰ ਬਜ਼ੁਰਗ ਔਰਤਾਂ ਡਰ ਕਰ ਕੇ ਪੁਲਿਸ ਨੂੰ ਸੂਚਿਤ ਨਹੀਂ ਕਰਦੀਆਂ
ਨਵੀਂ ਦਿੱਲੀ: ਇਕ ਨਵੇਂ ਸਰਵੇਖਣ ਅਨੁਸਾਰ ਭਾਰਤ ’ਚ ਲਗਭਗ 16 ਫ਼ੀ ਸਦੀ ਬਜ਼ੁਰਗ ਔਰਤਾਂ ਨਾਲ ਉਨ੍ਹਾਂ ਦੇ ਘਰਾਂ ’ਚ ਬੁਰਾ ਸਲੂਕ ਹੁੰਦਾ ਹੈ। ਇਨ੍ਹਾਂ ’ਚੋਂ ਜ਼ਿਆਦਾਤਰ ਮਾਮਲੇ ਸਰੀਰਕ ਹਿੰਸਾ ਦੇ ਹੁੰਦੇ ਹਨ ਅਤੇ ਉਸ ਤੋਂ ਬਾਅਦ ਬੇਇੱਜ਼ਤੀ ਅਤੇ ਮਨੋਵਿਗਿਆਨਕ ਤੌਰ ’ਤੇ ਤੰਗ-ਪ੍ਰੇਸ਼ਾਨ ਕਰਨ ਦੇ ਮਾਮਲੇ ਹੁੰਦੇ ਹਨ।
ਰੀਪੋਰਟ ’ਚ ਪ੍ਰਗਟਾਇਆ ਹੋਇਆ ਹੈ ਕਿ 16 ਫ਼ੀ ਸਦੀ ਬਜ਼ੁਰਗ ਔਰਤਾਂ ਨਾਲ ਬੁਰਾ ਵਤੀਰਾ ਕੀਤਾ ਗਿਆ। ਇਨ੍ਹਾਂ ’ਚੋਂ ਲਗਭਗ 50 ਫ਼ੀ ਸਦੀ ਔਰਤਾਂ ਨੂੰ ਸਰੀਰਕ ਹਿੰਸਾ ਦਾ ਸਾਹਮਣਾ ਕਰਨਾ ਪਿਆ ਜਦਕਿ 46 ਫ਼ੀ ਸਦੀ ਬਜ਼ੁਰਗ ਔਰਤਾਂ ਨੂੰ ਬੇਇੱਜ਼ਤੀ ਝਲਣੀ ਪਈ। 40 ਫ਼ੀ ਸਦੀ ਨੂੰ ਭਾਵਨਾਤਮਕ ਜਾਂ ਮਨੋਵਿਗਿਆਨਕ ਸੋਸ਼ਣ ਦਾ ਸਾਹਮਣਾ ਕਰਨਾ ਪਿਆ।
ਇਹ ਵੀ ਪੜ੍ਹੋ: ਕਾਂਗਰਸ ਅਤੇ ਭਾਜਪਾ ਨੇ ਡੱਡੂ ਮਾਜਰਾ ਵਿਖੇ ਕੂੜੇ ਦੇ ਢੇਰ ਨੂੰ ਕੁਰੱਪਸ਼ਨ ਦੇ ਢੇਰ 'ਚ ਬਦਲਿਆ, ਕੀਤਾ ਕਰੋੜਾਂ ਦਾ ਭ੍ਰਿਸ਼ਟਾਚਾਰ- ਮਲਵਿੰਦਰ ਕੰਗ
ਸਰਵੇਖਣ ’ਚ ਸ਼ਾਮਲ ਕੁਲ 40 ਫ਼ੀ ਸਦੀ ਔਰਤਾਂ ਨੇ ਅਪਣੇ ਪੁੱਤਰਾਂ ਨੂੰ ਦੋਸ਼ੀ ਠਹਿਰਾਇਆ ਜਦਕਿ 31 ਫ਼ੀ ਸਦੀ ਨੇ ਅਪਣੇ ਰਿਸ਼ਤੇਦਾਰਾਂ ਨੂੰ ਅਤੇ 27 ਫ਼ੀ ਸਦੀ ਨੇ ਅਪਣੀਆਂ ਨੂੰਹਾਂ ਨੂੰ ਬੁਰੇ ਸਲੂਕ ਲਈ ਜ਼ਿੰਮੇਵਾਰ ਦਸਿਆ। ਸੰਯੁਕਤ ਰਾਸ਼ਟਰ ਵਲੋਂ ਮਾਨਤਾ ਪ੍ਰਾਪਤ ‘ਵਿਸ਼ਵ ਬਜ਼ੁਰਗ ਦੁਰਵਿਹਾਰ ਜਾਗਰੂਕਤਾ ਦਿਵਸ’ ਵੀਰਵਾਰ ਨੂੰ ਮਨਾਇਆ ਜਾਵੇਗਾ। ਗ਼ੈਰ-ਸਰਕਾਰੀ ਸੰਗਠਨ ਹੈਲਪਏਜ ਇੰਡੀਆ ਦੀ ਰੀਪੋਰਟ ‘ਵੀਮੈਨ ਐਂਡ ਏਜਿੰਗ: ਇਨਵਿਜ਼ੀਬਲ ਆਰ ਇੰਪਾਵਰਡ?’ ਇਸ ਤੋਂ ਇਕ ਦਿਨ ਪਹਿਲਾਂ ਜਾਰੀ ਕੀਤੀ ਗਈ ਹੈ। ਇਸ ’ਚ ਮਈ ਤੋਂ ਜੂਨ ਤਕ ਇਕ ਮਹੀਨੇ ਦੌਰਾਨ 60-90 ਸਾਲਾਂ ਦੀ ਉਮਰ ਦੀਆਂ 7911 ਔਰਤਾਂ ਨੂੰ ਸਰਵੇਖਣ ’ਚ ਸ਼ਾਮਲ ਕੀਤਾ ਗਿਆ।
ਇਹ ਵੀ ਪੜ੍ਹੋ: ਗ੍ਰੀਸ ਦੇ ਸਮੁੰਦਰ 'ਚ ਡੁੱਬੀ ਕਿਸ਼ਤੀ, ਹੁਣ ਤੱਕ 59 ਲੋਕਾਂ ਦੀ ਹੋਈ ਮੌਤ, 32 ਲਾਸ਼ਾਂ ਬਰਾਮਦ
ਗ਼ੈਰ-ਲਾਭਕਾਰੀ ਸੰਗਠਨ ਨੇ ਵੱਖੋ-ਵੱਖ ਸਮਾਜਕ-ਆਰਥਕ ਸ਼੍ਰੇਣੀਆਂ ਨੂੰ ਸ਼ਾਮਲ ਕਰਦਿਆਂ 20 ਸੂਬਿਆਂ, ਦੋ ਕੇਂਦਰ ਸ਼ਾਸਤ ਪ੍ਰਦੇਸ਼ਾਂ ਅਤੇ ਪੰਜ ਮਹਾਨਗਰਾਂ ’ਚ ਪੇਂਡੂ ਅਤੇ ਸ਼ਹਿਰੀ ਖੇਤਰਾਂ ਦੀਆਂ ਔਰਤਾਂ ਦਾ ਸਰਵੇਖਣ ਕੀਤਾ। ਰੀਪੋਰਟ ’ਚ ਕਿਹਾ ਗਿਆ ਹੈ ਕਿ ਇਹ ਅੰਕੜੇ ਚਿੰਤਾਜਨਕ ਹਨ। ਇਸ ’ਚ ਇਹ ਵੀ ਕਿਹਾ ਗਿਆ ਹੈ ਕਿ ਇਸ ਤਰ੍ਹਾਂ ਦੇ ਬੁਰੇ ਸਲੂਕ ਦੇ ਬਾਵਜੂਦ ਜ਼ਿਆਦਾਤਰ ਬਜ਼ੁਰਗ ਔਰਤਾਂ ਡਰ ਕਰ ਕੇ ਪੁਲਿਸ ਇਸ ਦੀ ਸੂਚਨਾ ਨਹੀਂ ਦਿੰਦੀਆਂ। (ਪੀਟੀਆਈ)