
ਗੁਜਰਾਤ ਦੇ ਮੇਹਿਸਾਣਾ ਜਿਲ੍ਹੇ ਵਿਚ ਇਕ ਮਹਿਲਾ ਨੇ ਅਪਣੇ ਪਤੀ ਅਤੇ ਸੱਸ ਦੇ ਵਿਰੁਧ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣਾ ਅਤੇ ਘਰੇਲੂ ਹਿੰਸਾ ਦਾ ਮਾਮਲਾ ਦਰਜ ਕਰਾਇਆ...
ਅਹਿਮਦਾਬਾਦ : ਗੁਜਰਾਤ ਦੇ ਮੇਹਿਸਾਣਾ ਜਿਲ੍ਹੇ ਵਿਚ ਇਕ ਮਹਿਲਾ ਨੇ ਅਪਣੇ ਪਤੀ ਅਤੇ ਸੱਸ ਦੇ ਵਿਰੁਧ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣਾ ਅਤੇ ਘਰੇਲੂ ਹਿੰਸਾ ਦਾ ਮਾਮਲਾ ਦਰਜ ਕਰਾਇਆ ਹੈ। ਮਹਿਲਾ ਨੇ ਅਪਣੀ ਸ਼ਿਕਾਇਤ ਵਿਚ ਕਿਹਾ ਹੈ ਕਿ ਉਹ ਸਵਾਮੀਨਾਰਾਇਣ ਸੰਪ੍ਰਦਾਏ ਦੇ ਵਿਚਾਰਾਂ ਨੂੰ ਮੰਨਦੀ ਹੈ ਅਤੇ ਉਸ ਦੇ ਪਤੀ ਨੇ ਜਬਰਨ ਉਸ ਨੂੰ ਪਿਆਜ ਅਤੇ ਲਸਣ ਨਾਲ ਬਣਿਆ ਹੋਇਆ ਖਾਣਾ ਖਾਣ ਨੂੰ ਮਜਬੂਰ ਕੀਤਾ। ਮਹਿਲਾ ਦਾ ਇਲਜ਼ਾਮ ਹੈ ਕਿ ਖਾਣਾ ਖਾਣ ਤੋਂ ਮਨਾ ਕਰਨ 'ਤੇ ਉਸ ਦੇ ਪਤੀ ਅਤੇ ਸੱਸ ਨੇ ਉਸ ਦੀ ਕੁੱਟ ਮਾਰ ਵੀ ਕੀਤੀ।
Onion Garlic
ਗਾਂਧੀਨਗਰ ਪੁਲਿਸ ਨੂੰ ਦਿਤੀ ਗਈ ਸ਼ਿਕਾਇਤ ਵਿਚ ਮਹਿਲਾ ਨੇ ਕਿਹਾ ਕਿ ਉਹ ਸਵਾਮੀਨਾਰਾਇਣ ਸੰਪ੍ਰਦਾਏ ਦੇ ਨਿਯਮਾਂ ਨੂੰ ਮੰਨਦੀ ਹੈ। ਸੰਤੇਜ ਪੁਲਿਸ ਨੂੰ ਦਿਤੀ ਗਈ ਸ਼ਿਕਾਇਤ ਵਿਚ ਮਹਿਲਾ ਨੇ ਕਿਹਾ ਕਿ ਚਾਰ ਸਾਲ ਪਹਿਲਾਂ ਉਸ ਨੇ ਅਪਣੇ ਭਰਾ ਦੇ ਇਕ ਦੋਸਤ ਨਾਲ ਵਿਆਹ ਕੀਤਾ ਸੀ। ਉਸ ਦਾ ਪਤੀ ਇਕ ਪਾਨ ਦੀ ਦੁਕਾਨ ਚਲਾਉਂਦਾ ਹੈ ਅਤੇ ਉਹ ਅਪਣੇ ਆਪ ਇਕ ਨਿਜੀ ਕੰਪਨੀ ਵਿਚ ਕੰਮ ਕਰਦੀ ਹੈ। ਕੁੱਝ ਦਿਨ ਪਹਿਲਾਂ ਉਸ ਦੇ ਪਤੀ ਅਤੇ ਸੱਸ ਨੇ ਉਸ ਨੂੰ ਲਸਣ - ਪਿਆਜ ਨਾਲ ਬਣਿਆ ਹੋਇਆ ਖਾਣਾ ਖਾਣ ਲਈ ਮਜਬੂਰ ਕੀਤਾ ਅਤੇ ਜਦੋਂ ਮਹਿਲਾ ਨੇ ਇਸ ਦੇ ਲਈ ਇਨਕਾਰ ਕੀਤਾ ਤਾਂ ਪਤੀ ਨੇ ਉਸ ਦੀ ਮਾਰ ਕੁਟਾਈ ਵੀ ਕੀਤੀ।
FIR
ਇਸ ਤੋਂ ਬਾਅਦ ਪਤੀ ਨੇ ਮਹਿਲਾ ਨੂੰ ਉਸ ਦੀ ਮਾਂ ਨਾਲ ਗੱਲ ਕਰਨ ਤੋਂ ਮਨਾ ਵੀ ਕਰ ਦਿਤਾ। ਮਹਿਲਾ ਦੀ ਇਸ ਸ਼ਿਕਾਇਤ ਉਤੇ ਕਾਰਵਾਈ ਕਰਦੇ ਹੋਏ ਗੁਜਰਾਤ ਪੁਲਿਸ ਨੇ ਹੁਣ ਇਸ ਸਬੰਧ ਵਿਚ ਐਫ਼ਆਈਆਰ ਦਰਜ ਕੀਤੀ ਹੈ। ਪੁਲਿਸ ਦਾ ਕਹਿਣਾ ਹੈ ਕਿ ਮਹਿਲਾ ਦੇ ਪਤੀ ਅਤੇ ਸੱਸ ਦੇ ਖਿਲਾਫ਼ ਘਰੇਲੂ ਹਿੰਸਾ, ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਣ ਅਤੇ ਮਾਰ ਕੁੱਟ ਕਰਨ ਦੇ ਮਾਮਲਿਆਂ ਵਿਚ ਕੇਸ ਦਰਜ ਕੀਤਾ ਗਿਆ ਹੈ ਅਤੇ ਹੁਣ ਇਸ ਪੂਰੀ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ।