
ਇਕ ਦਿਨ ਪਹਿਲਾਂ ਕੀਤਾ ਗਿਆ ਸੀ ਵੱਡਾ ਬਦਲਾਅ
ਨਵੀਂ ਦਿੱਲੀ: ਰਾਮਲਾਲ ਦੀ ਜਗ੍ਹਾ ਬੀਐਲ ਸੰਤੋਸ਼ ਨੂੰ ਭਾਜਪਾ ਦਾ ਸੰਗਠਨ ਜਨਰਲ ਸਕੱਤਰ ਬਣਾਇਆ ਗਿਆ ਹੈ। ਦਸ ਦਈਏ ਕਿ ਇਕ ਦਿਨ ਪਹਿਲਾਂ ਹੀ ਰਾਸ਼ਟਰੀ ਸਵੈ ਸੇਵਕ ਸੰਘ ਨੇ ਸੰਗਠਨ ਵਿਚ ਵੱਡਾ ਬਦਲਾਅ ਕਰਦੇ ਹੋਏ ਭਾਜਪਾ ਦੇ ਰਾਸ਼ਟਰੀ ਸੰਗਠਨ ਮਹਾਂਮੰਤਰੀ ਰਾਮਲਾਲ ਨੂੰ ਵਾਪਸ ਬੁਲਾ ਲਿਆ ਸੀ। ਰਾਮਲਾਲ ਨੂੰ ਆਰਐਸਐਸ ਦੇ ਅਖਿਲ ਭਾਰਤੀ ਸਹਿ ਪ੍ਰਮੁੱਖ ਦੀ ਵਾਗਡੋਰ ਸੌਂਪੀ ਗਈ। ਆਰਐਸਐਸ ਦੇ ਇਸ ਬਦਲਾਅ ਨੂੰ ਰਾਮਲਾਲ ਦੀ ਸੰਗਠਨ ਵਿਚ ਮੂਲ ਵਾਪਸੀ ਦੇ ਤੌਰ 'ਤੇ ਵੀ ਦੇਖਿਆ ਜਾ ਰਿਹਾ ਹੈ।
BL Santosh, Joint General Secretary Organisation has been appointed National General Secretary Organisation of Bharatiya Janata Party (BJP). pic.twitter.com/711zBlzh6I
— ANI (@ANI) July 14, 2019
ਅਸਲ ਵਿਚ ਰਾਮਲਾਲ ਭਾਜਪਾ ਦੇ ਰਾਸ਼ਟਰੀ ਸੰਗਠਨ ਮਹਾਂਮੰਤਰੀ ਦੇ ਆਹੁਦੇ ਤੋਂ ਹਟਣਾ ਚਾਹੁੰਦੇ ਸਨ ਅਤੇ ਉਹਨਾਂ ਨੇ ਇਹ ਇੱਛਾ ਪਾਰਟੀ ਤੋਂ ਹੀ ਜਤਾਈ ਸੀ। ਰਾਮਲਾਲ ਨੇ 30 ਸਤੰਬਰ 2017 ਨੂੰ ਪੀਐਮ ਮੋਦੀ ਦੇ ਨਾਮ ਇਕ ਖ਼ਤ ਲਿਖਿਆ ਸੀ। ਇਸ ਚਿੱਠੀ ਵਿਚ ਉਹਨਾਂ ਲਿਖਿਆ ਸੀ ਕਿ ਇਸ ਜ਼ਿੰਮੇਵਾਰੀ ਨੂੰ ਨਿਭਾਉਂਦੇ ਹੋਏ ਉਹਨਾਂ ਨੂੰ 11 ਸਾਲ ਬੀਤ ਗਏ ਹਨ। ਉਹਨਾਂ ਦੀ ਉਮਰ 65 ਸਾਲ ਹੋ ਚੁੱਕੀ ਹੈ।
ਇਸ ਲਈ ਉਹਨਾਂ ਨੂੰ ਬੇਨਤੀ ਕਰਦਾ ਹੈ ਕਿ ਸਬੰਧਿਤ ਅਧਿਕਾਰਿਕਾਂ ਨਾਲ ਕਿਸੇ ਹੋਰ ਨੂੰ ਇਹ ਕੰਮ ਸੌਂਪਿਆ ਜਾਵੇ ਤਾਂ ਜੋ ਤੇਜ਼ੀ ਨਾਲ ਕੰਮ ਹੋ ਸਕੇ। ਹਾਲ ਹੀ ਵਿਚ ਉਹਨਾਂ ਨੇ ਅਮਿਤ ਸ਼ਾਹ ਨੂੰ ਪੱਤਰ ਲਿਖ ਕੇ ਯਾਦ ਦਵਾਇਆ ਸੀ ਕਿ ਲੋਕ ਸਭਾ ਚੋਣਾਂ ਦੀਆਂ ਤਿਆਰੀਆਂ ਦੀ ਸ਼ੁਰੂਆਤ ਦੀ ਵਜ੍ਹਾ ਕਰ ਕੇ ਜ਼ਿੰਮੇਵਾਰੀ ਪਰਿਵਰਤਨ ਸਹੀ ਨਹੀਂ ਲੱਗਿਆ ਸੀ। ਹੁਣ ਚੋਣਾਂ ਖਤਮ ਹੋ ਚੁੱਕੀਆਂ ਹਨ ਅਤੇ ਸਾਰਿਆਂ ਦੀ ਮਿਹਨਤ ਨਾਲ ਪਾਰਟੀ ਨੂੰ ਜਿੱਤ ਵੀ ਮਿਲੀ ਹੈ।
ਹੁਣ ਇਹ ਬਦਲਾਅ ਕੀਤਾ ਜਾਵੇ ਅਤੇ ਇਸ ਦੇ ਲਈ ਇਹ ਸਮਾਂ ਵੀ ਸਹੀ ਹੈ। ਰਾਮ ਲਾਲ ਦੀ ਇਸ ਚਿੱਠੀ ਤੋਂ ਬਾਅਦ ਸਰਕਾਰ ਵੱਲੋਂ ਉਹਨਾਂ ਨੂੰ ਜ਼ਿੰਮੇਵਾਰੀ ਤੋਂ ਮੁਕਤ ਕਰ ਦਿੱਤਾ ਗਿਆ ਹੈ।