ਜਾਣੋ ਪੂਰੀ ਜਾਣਕਾਰੀ
ਨਵੀਂ ਦਿੱਲੀ: ਸਰਕਾਰੀ ਨੌਕਰੀ ਦੀ ਤਲਾਸ਼ ਕਰ ਰਹੇ ਲੋਕਾਂ ਲਈ ਜੂਨੀਅਰ ਇੰਜੀਨੀਅਰ ਦੇ ਆਹੁਦਿਆਂ 'ਤੇ ਵੈਕੇਂਸੀਆਂ ਨਿਕਲੀਆਂ ਹਨ। ਉੱਤਰਾਖੰਡ ਸੁਬਾਰਡੀਨੇਟ ਸਰਵਿਸ ਸਲੈਕਸ਼ਨ ਕਮਿਸ਼ਨ ਨੇ ਜੂਨੀਅਰ ਇੰਜੀਨੀਅਰ ਦੇ ਆਹੁਦਿਆਂ 'ਤੇ ਨਿਯੁਕਤੀ ਕਰਨ ਲਈ ਨੌਕਰੀਆਂ ਕੱਢੀਆਂ ਹਨ। ਉੱਤਰਾਖੰਡ ਵਾਟਰ ਸ੍ਰੋਤ ਵਿਕਾਸ ਅਤੇ ਨਿਰਮਾਣ ਨਿਗਮ ਦੇ ਅੰਤਰਗਤ ਕੁੱਲ 100 ਆਹੁਦਿਆਂ 'ਤੇ ਸਿੱਧੀ ਭਰਤੀ ਕੀਤੀ ਜਾਵੇਗੀ।
Jobs 
ਇਹਨਾਂ ਆਹੁਦਿਆਂ 'ਤੇ ਅਪਲਾਈ ਕਰਨ ਦੀ ਪ੍ਰਕਿਰਿਆ 15 ਜੁਲਾਈ ਤੋਂ ਸ਼ੁਰੂ ਹੋ ਰਹੀ ਹੈ। ਅਪਲਾਈ ਕਰਨ ਦੀ ਆਖਰੀ ਤਰੀਕ 25 ਅਗਸਤ 2019 ਹੈ। ਪ੍ਰੀਖਿਆ ਫ਼ੀਸ ਜਮ੍ਹਾਂ ਕਰਾਉਣ ਦੀ ਆਖਰੀ ਤਰੀਕ 27 ਅਗਸਤ ਹੈ। ਉਮੀਦਰਵਾਰ ਕੋਲ ਮਾਨਤਾ ਪ੍ਰਾਪਤ ਯੂਨੀਵਰਸਿਟੀ ਅਤੇ ਸੰਸਥਾਨ ਤੋਂ ਸਿਵਿਲ ਇੰਜੀਨੀਅਰਿੰਗ ਵਿਚ ਤਿੰਨ ਸਾਲ ਦਾ ਡਿਪਲੋਮਾ ਹੋਣਾ ਚਾਹੀਦਾ। ਨਿਊਨਤਮ 21 ਸਾਲ ਅਤੇ ਵੱਧ ਤੋਂ ਵੱਧ 42 ਸਾਲ ਦੀ ਉਮਰ ਦੀ ਗਣਨਾ 1 ਜੁਲਾਈ 2019 ਦੇ ਆਧਾਰ 'ਤੇ ਕੀਤੀ ਜਾਵੇਗੀ।
ਐਸਸੀ, ਬੀਸੀ ਅਤੇ ਹੋਰ ਰਾਜਾਂ ਦੇ ਉਮੀਦਵਾਰਾਂ ਲਈ 300 ਰੁਪਏ ਹੋਵੇਗੀ ਅਤੇ ਉੱਤਰਾਖੰਡ ਦੇ ਐਸਸੀ, ਐਸਟੀ ਉਮੀਦਵਾਰਾਂ ਲਈ 150 ਰੁਪਏ ਹੈ। ਸੈਲਰੀ 44900 ਤੋਂ 42,400 ਰੁਪਏ ਹੋਵੇਗੀ। ਉਮੀਦਵਾਰਾਂ ਦੀ ਚੋਣ ਲਿਖਤੀ ਪ੍ਰੀਖਿਆ ਵਿਚ ਪ੍ਰਾਪਤ ਅੰਕਾਂ ਦੇ ਆਧਾਰ ਤੇ ਕੀਤੀ ਜਾਵੇਗੀ। ਲਿਖਿਤ ਪ੍ਰੀਖਿਆ ਦਸੰਬਰ 2019 ਵਿਚ ਆਯੋਜਿਤ ਕੀਤੀ ਜਾ ਸਕਦੀ ਹੈ।
                    
                