
ਕਵਿਤਾ ਕ੍ਰਿਸ਼ਨਨ ਨੇ ਹੋਰਨਾਂ ਸੂਬਿਆਂ ਦੇ ਲੋਕਾਂ ਨੂੰ ਅਪੀਲ
ਨਵੀਂ ਦਿੱਲੀ- ਕੇਂਦਰ ਸਰਕਾਰ ਨੇ ਭਾਵੇਂ ਕੁੱਝ ਦਿਨ ਪਹਿਲਾਂ ਜੰਮੂ-ਕਸ਼ਮੀਰ ਵਿਚੋਂ ਧਾਰਾ 370 ਹਟਾਏ ਜਾਣ ਦਾ ਫ਼ੈਸਲਾ ਸੁਣਾ ਦਿੱਤਾ ਹੈ ਪਰ ਇਸ ਨੂੰ ਲੈ ਕੇ ਚੱਲ ਰਿਹਾ ਵਿਰੋਧ ਹਾਲੇ ਖ਼ਤਮ ਨਹੀਂ ਹੋਇਆ। ਭਾਰਤੀ ਕਮਿਊਨਿਸਟ ਪਾਰਟੀ-ਮਾਲੇ ਦੀ ਆਗੂ ਅਤੇ ਸਮਾਜ ਸੇਵਿਕਾ ਕਵਿਤਾ ਕ੍ਰਿਸ਼ਨਨ ਨੇ ਧਾਰਾ 370 ਹਟਾਏ ਜਾਣ ਦਾ ਜਮ ਕੇ ਵਿਰੋਧ ਕੀਤਾ। ਉਨ੍ਹਾਂ ਮੋਦੀ ਸਰਕਾਰ ਦੇ ਇਸ ਫ਼ੈਸਲੇ ਨੂੰ ਭਾਰਤੀ ਸੰਵਿਧਾਨ 'ਤੇ ਹਮਲਾ ਕਰਾਰ ਦਿੱਤਾ।
ਜਿਸ ਦੇ ਲਈ ਸਰਕਾਰ ਨੇ ਲੋਕਾਂ ਦੀ ਰਾਇ ਵੀ ਨਹੀਂ ਜਾਣੀ। ਕਵਿਤਾ ਇੱਥੇ ਹੀ ਨਹੀਂ ਰੁਕੀ। ਉਨ੍ਹਾਂ ਇਹ ਵੀ ਆਖਿਆ ਕਿ ਜਿਸ ਤਰ੍ਹਾਂ ਨੋਟਬੰਦੀ ਕਰਨ ਨਾਲ ਕਾਲੇ ਧਨ ਦੀ ਸਮੱਸਿਆ ਦਾ ਹੱਲ ਨਹੀਂ ਹੋ ਸਕਿਆ। ਉਸੇ ਤਰ੍ਹਾਂ ਜੰਮੂ ਕਸ਼ਮੀਰ ਵਿਚੋਂ ਧਾਰਾ 370 ਹਟਾਉਣ ਨਾਲ ਵੀ ਕਿਸੇ ਸਮੱਸਿਆ ਦਾ ਹੱਲ ਨਹੀਂ ਹੋਣ ਵਾਲਾ ਬਲਕਿ ਇਹ ਮਾਮਲਾ ਹੋਰ ਜ਼ਿਆਦਾ ਉਲਝਣ ਦੀ ਦਿਸ਼ਾ ਵੱਲ ਵਧ ਗਿਆ।
Article 370
ਇਹ ਹਿਟਲਰ ਵਾਲਾ ਤਰੀਕਾ ਅਪਣਾਇਆ ਗਿਆ। ਕਵਿਤਾ ਨੇ ਇਹ ਵੀ ਆਖਿਆ ਕਿ ਲੋਕ ਇਹ ਨਾ ਸਮਝਣ ਕਿ ਇਹ ਮਹਿਜ਼ ਕਸ਼ਮੀਰੀਆਂ ਨਾਲ ਹੋ ਰਿਹਾ ਹੈ। ਸਾਨੂੰ ਇਸ ਨਾਲ ਕੀ ਲੈਣਾ ਦੇਣਾ ਪਰ ਲੋਕ ਇਹ ਨਾ ਭੁੱਲਣ ਕੱਲ੍ਹ ਨੂੰ ਤੁਹਾਡੀ ਵੀ ਵਾਰੀ ਆਉਣ ਵਾਲੀ ਹੈ। ਕੱਲ੍ਹ ਨੂੰ ਤੁਹਾਡੇ 'ਤੇ ਵੀ ਸਰਕਾਰ ਅਪਣੇ ਮਨਮਾਨੇ ਫ਼ੈਸਲੇ ਥੋਪੇਗੀ।
ਦੱਸ ਦਈਏ ਕਿ ਕਵਿਤਾ ਸਮਾਜ ਸੇਵੀ ਆਗੂ ਕਵਿਤਾ ਕ੍ਰਿਸ਼ਨਨ ਨੇ ਅਪਣੇ ਸਮਰਥਕਾਂ ਸਮੇਤ ਇਹ ਰੋਸ ਪ੍ਰਦਰਸ਼ਨ ਬੀਤੇ ਦਿਨੀਂ ਦਿੱਲੀ ਦੇ ਜੰਤਰ ਮੰਤਰ ਚੌਂਕ 'ਤੇ ਕੀਤਾ ਗਿਆ ਸੀ ਭਾਵੇਂ ਕਿ ਕੁੱਝ ਦੂਜੀਆਂ ਪਾਰਟੀਆਂ ਵੀ ਦਬੀ ਜ਼ੁਬਾਨ ਨਾਲ ਧਾਰਾ 370 ਦਾ ਵਿਰੋਧ ਕਰ ਰਹੀਆਂ ਹਨ ਪਰ ਕਵਿਤਾ ਕ੍ਰਿਸ਼ਨਨ ਵਾਂਗ ਖ਼ੁੱਲ੍ਹ ਕੇ ਵਿਰੋਧ ਕਰਨ ਵਾਲੇ ਬਹੁਤ ਘੱਟ ਨਜ਼ਰ ਆ ਰਹੇ ਹਨ।