ਪੁਸ਼ਪਸ ਐਕਸਪ੍ਰੈਸ ਦੇ ਯਾਤਰੀ ਉਸ ਸਮੇਂ ਹੈਰਾਨ ਰਹਿ ਗਏ ਜਦੋਂ ਟਰੇਨ ਉਲਟੀ ਦਿਸ਼ਾ ਵਿਚ ਦੌੜਨ ਲੱਗੀ।
ਲਖਨਊ: ਪੁਸ਼ਪਸ ਐਕਸਪ੍ਰੈਸ ਦੇ ਯਾਤਰੀ ਉਸ ਸਮੇਂ ਹੈਰਾਨ ਰਹਿ ਗਏ ਜਦੋਂ ਟਰੇਨ ਉਲਟੀ ਦਿਸ਼ਾ ਵਿਚ ਦੌੜਨ ਲੱਗੀ। ਟਰੇਨ ਗੋਵਿੰਦਪੁਰੀ ਤੋਂ ਉਲਟੀ ਕਾਨਪੁਰ ਵੱਲ ਜਾਣ ਲੱਗੀ। ਇਸ ਨਾਲ ਟਰੇਨ ਵਿਚ ਸਵਾਰ ਯਾਤਰੀਆਂ ਵਿਚ ਹਫ਼ੜਾ-ਦਫ਼ੜੀ ਮਚ ਗਈ। ਦਰਅਸਲ ਟ੍ਰੇਨ ਦਾ ਏਸੀ ਫੇਲ ਸੀ। ਇਸ ਨੂੰ ਲੈ ਕੇ ਯਾਤਰੀਆਂ ਨੇ ਹੰਗਾਮਾ ਕੀਤਾ। ਇਸ ਤੋਂ ਬਾਅਦ ਟਰੇਨ ਨੂੰ ਵਾਪਸ ਕਾਨਪੁਰ ਲਿਆਂਦਾ ਗਿਆ।
ਰਾਤ 12 ਵਜੇ ਤੱਕ ਟਰੇਨ ਕਾਨਪੁਰ ਤੋਂ ਰਵਾਨਾ ਹੋਈ ਸੀ। ਟਰੇਨ 12533 ਪੁਸ਼ਪਕ ਐਕਸਪ੍ਰੈਸ ਲਖਨਊ ਜੰਕਸ਼ਨ ਤੋਂ ਮੰਗਲਵਾਰ ਸ਼ਾਮ 7:45 ਵਜੇ ਦੀ ਥਾਂ ਰਾਤ 8:35 ਵਜੇ ਰਵਾਨਾ ਹੋਈ। ਲਖਨਊ ਜੰਕਸ਼ਨ ‘ਤੇ ਯਾਤਰੀ ਇਕ ਘੰਟੇ ਤੱਕ ਟਰੇਨ ਚੱਲਣ ਦਾ ਇੰਤਜ਼ਾਰ ਕਰਦੇ ਰਹੇ। ਲਖਨਊ ਤੋਂ ਦੇਰੀ ਨਾਲ ਰਵਾਨਾ ਹੋ ਕੇ ਟਰੇਨ ਕਾਨਪੁਰ ਪਹੁੰਚੀ।
ਕਾਨਪੁਰ ਤੋਂ ਟਰੇਨ ਰਾਤ 10:30 ਵਜੇ ਚੱਲੀ। ਉਸ ਸਮੇਂ ਟਰੇਨ ਦੀ ਥਰਡ ਏਸੀ ਦਾ ਇਕ ਬੋਗੀ ਕੰਮ ਨਹੀਂ ਕਰ ਰਿਹਾ ਸੀ। ਇਸ ਨੂੰ ਲੈ ਕੇ ਯਾਤਰੀਆਂ ਨੇ ਹੰਗਾਮਾ ਸ਼ੁਰੂ ਕਰ ਦਿੱਤਾ। ਇਸ ਤੋਂ ਬਾਅਦ ਟਰੇਨ ਗੋਵਿੰਦਪੁਰੀ ਤੋਂ ਵਾਪਸ ਕਾਨਪੁਰ ਲਿਆਂਦੀ ਗਈ। ਇੱਥੇ ਟਰੇਨ ਦੇ ਏਸੀ ਨੂੰ ਠੀਕ ਕਰਨ ਲਈ ਰੇਲਵੇ ਕਰਮਚਾਰੀ ਜੁੱਟੇ ਰਹੇ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।