
ਉਨ੍ਹਾਂ ਕਿਹਾ, ਇਹ ਮੁਹਿੰਮ ਦੇਸ਼ 'ਚ ਸਾਈਕਲਿੰਗ ਨੂੰ ਉਤਸ਼ਾਹਤ ਕਰਨ ਤੇ ਭਾਰਤ ਨੂੰ ਸਿਹਤਮੰਦ ਅਤੇ ਤੰਦਰੁਸਤ ਰੱਖਣ ਵਿਚ ਸਹਾਇਤਾ ਕਰੇਗੀ।
ਨਵੀਂ ਦਿੱਲੀ: ਕੇਂਦਰੀ ਖੇਡ ਮੰਤਰੀ ਅਨੁਰਾਗ ਠਾਕੁਰ, ਕੇਂਦਰੀ ਸਿਹਤ ਮੰਤਰੀ ਮਨਸੁਖ ਮੰਡਵੀਆ ਅਤੇ ਕਾਨੂੰਨ ਮੰਤਰੀ ਕਿਰਨ ਰਿਜਿਜੂ ਨੇ ਮੇਜਰ ਧਿਆਨ ਚੰਦ ਨੈਸ਼ਨਲ ਸਟੇਡੀਅਮ ਤੋਂ ਅਕਬਰ ਰੋਡ ਤੱਕ ਸਾਈਕਲ ਚਲਾ ਕੇ 'ਸਿਹਤ ਲਈ ਪੈਡਲ' (Pedal For Health) ਮੁਹਿੰਮ ਦੀ ਸ਼ੁਰੂਆਤ ਕੀਤੀ ਹੈ। ਇਹ ਮੁਹਿੰਮ ਆਜ਼ਾਦੀ ਦਿਹਾੜੇ ਦੇ ਤਹਿਤ ਆਯੋਜਿਤ ਕੀਤੀ ਗਈ ਹੈ।
ਹੋਰ ਪੜ੍ਹੋ: ਰਾਸ਼ਟਰੀ ਗੀਤ ਗਾਉਂਦਿਆਂ ਦੀ ਭੇਜੋ ਆਪਣੀ ਵੀਡੀਓ, 15 ਅਗਸਤ ਨੂੰ ਹੋਵੇਗਾ ਟੀਵੀ 'ਤੇ ਸਿੱਧਾ ਪ੍ਰਸਾਰਿਤ
Union Ministers launch 'Pedal For Health' campaign
ਆਜ਼ਾਦੀ ਦੇ 75 ਸਾਲ ਪੂਰੇ ਹੋਣ ਦੇ ਮੌਕੇ 'ਤੇ, ਭਾਰਤ ਸਰਕਾਰ ਆਜ਼ਾਦੀ ਦਾ ਤਿਉਹਾਰ ਵਿਸ਼ੇਸ਼ ਤਰੀਕੇ ਨਾਲ ਮਨਾ ਰਹੀ ਹੈ। ਇਸ ਦੇ ਤਹਿਤ ਕੇਂਦਰੀ ਖੇਡ ਮੰਤਰੀ ਅਨੁਰਾਗ ਠਾਕੁਰ (Union Sports Minister Anurag Thakur) ਅਤੇ ਖੇਡ ਰਾਜ ਮੰਤਰੀ ਨਿਸਿਥ ਪ੍ਰਮਾਣਿਕ ਨੇ ਸ਼ੁੱਕਰਵਾਰ ਨੂੰ ਫਿਟ ਇੰਡੀਆ ਫਰੀਡਮ ਰਨ 2.0 (Fit India Freedom Run 2.0) ਨੂੰ ਹਰੀ ਝੰਡੀ ਦਿਖਾਈ ਸੀ।
ਹੋਰ ਪੜ੍ਹੋ: ਅੱਜ ਵਿਆਹ ਦੇ ਬੰਧਨ 'ਚ ਬੱਝੇਗੀ ਅਨਿਲ ਕਪੂਰ ਦੀ ਧੀ Rhea Kapoor
#PedalForHealth
— Anurag Thakur (@ianuragthakur) August 14, 2021
Good Health is the basis for a Good Life!
Great ideas and happiness comes when we feel positive; we also spread it around us!
Today I cycled with my Ministerial colleagues Sh @mansukhmandviya ji & Sh @KirenRijiju ji as part of the #AmritMahotsav programs. pic.twitter.com/2mBTkhHDSD
ਸਿਹਤ ਮੰਤਰੀ ਨੇ ਟਵੀਟ ਕੀਤਾ, 'ਆਯੂਸ਼ਮਾਨ ਭਾਰਤ ਯੋਜਨਾ' ਦਾ ਸਮਰਥਨ ਕਰਨ ਅਤੇ 'ਆਜ਼ਾਦੀ ਦਾ ਅੰਮ੍ਰਿਤ ਮਹੋਤਸਵ' ਨੂੰ ਜਨਤਕ ਜਾਗਰੂਕਤਾ ਵਜੋਂ ਮਨਾਉਣ ਲਈ ਅਨੁਰਾਗ ਠਾਕੁਰ ਅਤੇ ਕਿਰਨ ਰਿਜਿਜੂ (Kiren Rijiju) ਨਾਲ 'ਪੈਡਲ ਫਾਰ ਹੈਲਥ' ਮੁਹਿੰਮ ਦੀ ਸ਼ੁਰੂਆਤ ਕੀਤੀ। ਇਹ ਮੁਹਿੰਮ ਦੇਸ਼ ਵਿਚ ਸਾਈਕਲਿੰਗ ਨੂੰ ਉਤਸ਼ਾਹਤ ਕਰਨ ਅਤੇ ਭਾਰਤ ਨੂੰ ਸਿਹਤਮੰਦ ਅਤੇ ਤੰਦਰੁਸਤ ਰੱਖਣ ਵਿਚ ਸਹਾਇਤਾ ਕਰੇਗੀ।
Union Ministers launch 'Pedal For Health' campaign
ਹੋਰ ਪੜ੍ਹੋ: PM ਮੋਦੀ ਦਾ ਵੱਡਾ ਐਲਾਨ- ਦੇਸ਼ ‘ਚ 14 ਅਗਸਤ ਦਾ ਦਿਨ ‘ਵੰਡ ਦਾ ਦੁਖਾਂਤ ਦਿਵਸ' ਵਜੋਂ ਮਨਾਇਆ ਜਾਵੇਗਾ
ਉਨ੍ਹਾਂ ਕਿਹਾ ਕਿ ਫਿਟ ਇੰਡੀਆ ਫਰੀਡਮ ਰਨ ਦੇ ਤਹਿਤ 2 ਅਕਤੂਬਰ ਤੱਕ ਦੇਸ਼ ਭਰ ਦੇ 744 ਜ਼ਿਲ੍ਹਿਆਂ, ਹਰੇਕ ਜ਼ਿਲ੍ਹੇ ਦੇ 75 ਪਿੰਡਾਂ ਅਤੇ 30,000 ਵਿਦਿਅਕ ਸੰਸਥਾਵਾਂ ਦਾ ਆਯੋਜਨ ਕੀਤਾ ਜਾਵੇਗਾ। ਫਿਟ ਇੰਡੀਆ ਫਰੀਡਮ ਰਨ ਰਾਹੀਂ 7.50 ਕਰੋੜ ਤੋਂ ਵੱਧ ਨੌਜਵਾਨਾਂ ਅਤੇ ਨਾਗਰਿਕਾਂ ਦੀ ਇਸ ਦੌੜ ਵਿਚ ਸ਼ਾਮਲ ਹੋਣ ਦੀ ਉਮੀਦ ਹੈ।