
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਭਾਰਤ ਅਤੇ ਅਮਰੀਕਾ ਸਮੇਤ ਚਾਰ ਦੇਸ਼ਾਂ ਦੇ ਮਜ਼ਬੂਤ ਗਠਜੋੜ ਕੁਆਡ ਸੰਮੇਲਨ ਵਿਚ ਹਿੱਸਾ ਲੈਣ ਲਈ ਇਸੇ ਮਹੀਨੇ ਅਮਰੀਕਾ ਦੀ ਯਾਤਰਾ ’ਤੇ ਜਾਣਗੇ।
ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ (Prime Minister Narendra Modi) ਭਾਰਤ ਅਤੇ ਅਮਰੀਕਾ ਸਮੇਤ ਚਾਰ ਦੇਸ਼ਾਂ ਦੇ ਮਜ਼ਬੂਤ ਗਠਜੋੜ ਕੁਆਡ ਸੰਮੇਲਨ (Quad summit in Washington) ਵਿਚ ਹਿੱਸਾ ਲੈਣ ਲਈ ਇਸੇ ਮਹੀਨੇ ਅਮਰੀਕਾ ਦੀ ਯਾਤਰਾ ’ਤੇ ਜਾਣਗੇ। ਇਹ ਸੰਮੇਲਨ 24 ਸਤੰਬਰ ਨੂੰ ਹੋਵੇਗਾ ਤੇ ਅਜਿਹਾ ਪਹਿਲੀ ਵਾਰ ਹੋਵੇਗਾ ਕਿ ਕੁਆਡ ਦੇ ਚਾਰ ਦੇਸ਼ਾਂ ਦੇ ਮੁਖੀ ਆਹਮੋ-ਸਾਹਮਣੇ ਬੈਠ ਕੇ ਇਸ ਸੰਮੇਲਨ ਵਿਚ ਸ਼ਿਰਕਤ ਕਰਨਗੇ।
PM MODI
ਹੋਰ ਪੜ੍ਹੋ: ਜਲੰਧਰ ਬੱਸ ਅੱਡੇ ’ਤੇ 2 ਕਾਰਾਂ ਆਪਸ ’ਚ ਟਕਰਾਈਆਂ, ਜਾਨੀ ਨੁਕਸਾਨ ਤੋਂ ਬਚਾਅ
ਇਸ ਤੋਂ ਪਹਿਲਾਂ ਕੁਆਡ ਦੀਆਂ ਬੈਠਕਾਂ ਵਰਚੁਅਲ ਤਰੀਕੇ ਨਾਲ ਹੋਈਆਂ ਸਨ। ਪੀਐਮ ਮੋਦੀ ਤੋਂ ਇਲਾਵਾ ਅਮਰੀਕੀ ਰਾਸ਼ਟਰਪਤੀ ਜੋ ਬਾਇਡਨ (US President Joe Biden), ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਸਕਾਟ ਮਾਰਿਸਨ (Scott Morrison) ਅਤੇ ਜਪਾਨ ਦੇ ਪੀਐਮ ਯੋਸ਼ਿਹਦੇ ਸੁਗਾ (Yoshihide Suga) ਵੀ ਇਸ ਸੰਮੇਲਨ ਵਿਚ ਸ਼ਾਮਲ ਹੋਣਗੇ।
Joe Biden
ਹੋਰ ਪੜ੍ਹੋ: ਪੰਜਾਬ ਰੋਡਵੇਜ਼ ਦੇ ਕੱਚੇ ਮੁਲਾਜ਼ਮਾਂ ਦੀ ਪੰਜਾਬ ਸਰਕਾਰ ਨਾਲ ਮੀਟਿੰਗ ਅੱਜ
ਕੁਆਡ ਸੰਮੇਲਨ ਵਿਚ ਕੋਵਿਡ -19, ਹਿੰਦ ਪ੍ਰਸ਼ਾਂਤ ਮਹਾਸਾਗਰ ਖੇਤਰ, ਸਾਈਬਰ ਸਪੇਸ ਅਤੇ ਉੱਭਰ ਰਹੀਆਂ ਤਕਨਾਲੋਜੀਆਂ ਬਾਰੇ ਚਰਚਾ ਕੀਤੀ ਜਾਵੇਗੀ। ਭਾਰਤ, ਅਮਰੀਕਾ, ਆਸਟ੍ਰੇਲੀਆ ਅਤੇ ਜਾਪਾਨ ਵਿਚਾਲੇ ਇਹ ਅਹਿਮ ਬੈਠਕ ਵ੍ਹਾਈਟ ਹਾਊਸ ਵਿਚ ਹੋਵੇਗੀ। ਇਸ ਦੌਰਾਨ ਪਹਿਲੀ ਵਾਰ ਪੀਐਮ ਮੋਦੀ ਅਤੇ ਜੋ ਬਾਇਡਨ ਆਹਮੋ-ਸਾਹਮਣੇ ਮੁਲਾਕਾਤ ਕਰਨਗੇ।
Quad Leaders’ Summit
ਹੋਰ ਪੜ੍ਹੋ: 'ਮੈਂ ਹੁੰਦਾ ਤਾਂ ਕਿਸਾਨਾਂ ਦੇ ਮਾਰ-ਮਾਰ ਡੰਡੇ ਹੁਣ ਨੂੰ ਜੇਲ੍ਹਾਂ 'ਚ ਡੱਕਿਆ ਹੋਣਾ ਸੀ' - ਭਾਜਪਾ ਆਗੂ
ਕੋਰੋਨਾ ਕਾਲ ਦੌਰਾਨ ਪੀਐਮ ਮੋਦੀ ਦਾ ਇਹ ਦੂਜਾ ਵਿਦੇਸ਼ੀ ਦੌਰਾ ਹੈ। ਇਸ ਤੋਂ ਪਹਿਲਾਂ ਉਹ ਬੰਗਲਾਦੇਸ਼ ਗਏ ਸਨ। ਵ੍ਹਾਈਟ ਹਾਊਸ ਦੇ ਬੁਲਾਰੇ ਜੇਨ ਸਾਕੀ ਨੇ ਐਲਾਨ ਕੀਤਾ ਹੈ ਕਿ 24 ਸਤੰਬਰ ਨੂੰ ਕੁਆਡ ਲੀਡਰਜ਼ ਸਮਿਟ (Quad Leaders’ Summit on September 24) ਆਯੋਜਤ ਕੀਤੀ ਜਾਵੇਗੀ। ਰਾਸ਼ਟਰਪਤੀ ਜੋ ਬਾਇਡਨ ਇਸ ਦੀ ਮੇਜ਼ਬਾਨੀ ਕਰਨਗੇ।