
ਛਤੀਸਗੜ੍ਹ ਦੇ ਰਾਜਨਾਂਦ ਪਿੰਡ ਵਿਚ ਇਕ ਭਿਆਨਕ ਸੜਕ ਹਾਦਸੇ ਵਿਚ ਇਕ ਹੀ ਪਰਿਵਾਰ ਦੇ 9 ਲੋਕਾਂ ਦੀ ਮੌਤ ਹੋ...
ਨਵੀਂ ਦਿੱਲੀ (ਭਾਸ਼ਾ) : ਛਤੀਸਗੜ੍ਹ ਦੇ ਰਾਜਨਾਂਦ ਪਿੰਡ ਵਿਚ ਇਕ ਭਿਆਨਕ ਸੜਕ ਹਾਦਸੇ ਵਿਚ ਇਕ ਹੀ ਪਰਿਵਾਰ ਦੇ 9 ਲੋਕਾਂ ਦੀ ਮੌਤ ਹੋ ਗਈ। ਜਦੋਂ ਕਿ ਤਿੰਨ ਲੋਕ ਜ਼ਖ਼ਮੀ ਦੱਸੇ ਜਾ ਰਹੇ ਹਨ। ਉਥੇ ਹੀ ਸ਼ਨੀਵਾਰ ਸ਼ਾਮ ਯੂਪੀ ਦੇ ਰਾਇਬਰੇਲੀ ਵਿਚ ਮੁੰਡਣ ਸੰਸਕਾਰ ਕਰਾ ਕੇ ਵਾਪਸ ਆ ਰਹੇ ਲੋਕਾਂ ਨੂੰ ਇਕ ਤੇਜ਼ ਰਫਤਾਰ ਯਾਤਰੀ ਬੱਸ ਨੇ ਟੱਕਰ ਮਾਰ ਦਿਤੀ ਜਿਸ ਵਿਚ 7 ਲੋਕਾਂ ਦੀ ਮੌਤ ਹੋ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਛਤੀਸਗੜ੍ਹ ਦੇ ਭਿਲਾਈ ਦਾ ਰਹਿਣ ਵਾਲਾ ਇਹ ਪਰਿਵਾਰ ਮਾਤਾ ਬਾਲੇਸ਼ਵਰੀ ਦੇ ਦਰਸ਼ਨ ਕਰਨ ਡੋਂਗਰਗੜ ਤੋਂ ਵਾਪਸ ਆ ਰਿਹਾ ਸੀ ਉਦੋਂ ਉਨ੍ਹਾਂ ਦੀ ਕਾਰ ਅਚਾਨਕ ਬੇਕਾਬੂ ਹੋ ਕੇ ਇਕ ਟਰੱਕ ਨਾਲ ਜਾ ਟਕਰਾਈ।
Chhattisgarh Incident ਇਹ ਹਾਦਸਾ ਇੰਨਾ ਭਿਆਨਕ ਸੀ ਕਿ 9 ਲੋਕਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ ਜਦੋਂ ਕਿ ਤਿੰਨ ਲੋਕਾਂ ਨੂੰ ਨਜ਼ਦੀਕ ਦੇ ਹਸਪਤਾਲ ਵਿਚ ਭਰਤੀ ਕਰਾਇਆ ਗਿਆ ਹੈ। ਇਸ ਤੋਂ ਪਹਿਲਾਂ ਸ਼ਨੀਵਾਰ ਨੂੰ ਉੱਤਰ ਪ੍ਰਦੇਸ਼ ਦੇ ਰਾਇਬਰੇਲੀ ਜ਼ਿਲ੍ਹੇ ਦਾ ਇਕ ਪਰਿਵਾਰ ਮੁੰਡਣ ਸੰਸਕਾਰ ਕਰਵਾਉਣ ਤੋਂ ਬਾਅਦ ਫਤਹਿਪੁਰ ਤੋਂ ਵਾਪਸ ਆ ਰਿਹਾ ਸੀ ਉਦੋਂ ਇਕ ਤੇਜ਼ ਰਫ਼ਤਾਰ ਪ੍ਰਾਇਵੇਟ ਬਸ ਨੇ ਪਿਕਅੱਪ ਨੂੰ ਟੱਕਰ ਮਾਰ ਦਿਤੀ। ਟੱਕਰ ਇੰਨੀ ਜ਼ੋਰਦਾਰ ਸੀ ਕਿ ਪਿਕਅੱਪ ਦੇ ਪਰਖੱਚੇ ਉਡ ਗਏ, ਜਿਸ ਵਿਚ ਸਵਾਰ 5 ਲੋਕਾਂ ਦੀ ਮੌਕੇ ਉਤੇ ਹੀ ਮੌਤ ਹੋ ਗਈ। ਉਥੇ ਹੀ 2 ਲੋਕਾਂ ਨੇ ਹਸਪਤਾਲ ਵਿਚ ਦਮ ਤੋੜ ਦਿਤਾ।
Raebareli Incidentਜਦੋਂ ਕਿ ਦੋਵਾਂ ਵਾਹਨਾਂ ਦੇ ਇਸ ਹਾਦਸੇ ਵਿਚ 35 ਹੋਰ ਲੋਕ ਜਖ਼ਮੀ ਦੱਸੇ ਜਾ ਰਹੇ ਹਨ। 35 ਜ਼ਖ਼ਮੀ ਲੋਕਾਂ ਵਿਚੋਂ 12 ਲੋਕਾਂ ਦਾ ਇਲਾਜ ਰਾਇਬਰੇਲੀ ਦੇ ਸੀਐਚਸੀ, 9 ਲੋਕਾਂ ਦਾ ਐਨਟੀਪੀਸੀ ਅਤੇ 10 ਜਖ਼ਮੀਆਂ ਦਾ ਇਲਾਜ ਜ਼ਿਲ੍ਹਾ ਹਸਪਤਾਲ ਵਿਚ ਚੱਲ ਰਿਹਾ ਹੈ, ਜਦੋਂ ਕਿ 4 ਨੂੰ ਟਰਾਮਾ ਸੈਂਟਰ ਲਖਨਊ ਵਿਖੇ ਰੈਫ਼ਰ ਕੀਤਾ ਗਿਆ ਹੈ। ਰਾਇਬਰੇਲੀ ਦੇ ਉਚਾਹਾਰ ਵਿਚ ਹੋਈ ਇਸ ਸੜਕ ਦੁਰਘਟਨਾ ਉਤੇ ਸੋਗ ਵਿਅਕਤ ਕਰਦੇ ਹੋਏ ਮੁੱਖ ਮੰਤਰੀ ਯੋਗੀ ਅਦਿੱਤਆਨਾਥ ਨੇ ਲਾਸ਼ਾਂ ਦੇ ਪਰਿਵਾਰ ਵਾਲਿਆਂ ਨੂੰ 2 ਲੱਖ ਅਤੇ ਗੰਭੀਰ ਰੂਪ ਨਾਲ ਜਖ਼ਮੀਆਂ ਨੂੰ 50,000 ਰੁਪਏ ਦੀ ਆਰਥਿਕ ਸਹਾਇਤਾ ਦੇਣ ਦਾ ਐਲਾਨ ਕੀਤਾ ਹੈ।