
ਈਸਾਈਆਂ ਦੇ ਧਰਮਗੁਰੁ ਪੋਪ ਫ੍ਰਾਂਸਿਸ ਨੇ ਨਾਬਾਲਿਗਾਂ ਦੇ ਯੋਨ ਸ਼ੋਸ਼ਣ ਦੇ ਇਲਜ਼ਾਮ ਵਿਚ ਚਿਲੀ ਦੇ ਦੋ ਬਿਸ਼ਪਾਂ ਨੂੰ ਗਿਰਜਾ ਘਰ ਵਿਚ ਪਾਦਰੀ ਅਹੁਦੇ ਤੋਂ ਹਟਾ ਦਿੱਤਾ...
ਨਵੀਂ ਦਿੱਲੀ : (ਪੀਟੀਆਈ) ਈਸਾਈਆਂ ਦੇ ਧਰਮਗੁਰੁ ਪੋਪ ਫ੍ਰਾਂਸਿਸ ਨੇ ਨਾਬਾਲਿਗਾਂ ਦੇ ਯੋਨ ਸ਼ੋਸ਼ਣ ਦੇ ਇਲਜ਼ਾਮ ਵਿਚ ਚਿਲੀ ਦੇ ਦੋ ਬਿਸ਼ਪਾਂ ਨੂੰ ਗਿਰਜਾ ਘਰ ਵਿਚ ਪਾਦਰੀ ਅਹੁਦੇ ਤੋਂ ਹਟਾ ਦਿੱਤਾ ਹੈ। ਪੋਪ ਅਤੇ ਚਿਲੀ ਦੇ ਰਾਸ਼ਟਰਪਤੀ 'ਚ ਮੁਲਾਕਾਤ ਤੋਂ ਬਾਅਦ ਵੈਟਿਕਨ ਨੇ ਸ਼ਨਿਚਰਵਾਰ ਨੂੰ ਇਕ ਬਿਆਨ ਵਿਚ ਇਹ ਜਾਣਕਾਰੀ ਦਿਤੀ। ਬਿਆਨ ਵਿਚ ਕਿਹਾ ਗਿਆ ਕਿ ਸਾਬਕਾ ਆਰਕਬਿਸ਼ਪ ਫ੍ਰਾਂਸਿਸਕੋ ਜੋਸ ਕਾਕਸ ਹੁਨੀਅਸ ਅਤੇ ਸਾਬਕਾ ਬਿਸ਼ਪ ਮਾਰਕਾਂ ਐਂਟੋਨੀਓ ਫਰਨਾਂਡਿਜ ਨੂੰ ਬਰਖਾਸਤ ਕਰਨ ਦੇ ਫੈਸਲੇ ਦੇ ਖਿਲਾਫ ਅਪੀਲ ਨਹੀਂ ਕੀਤੀ ਜਾ ਸਕਦੀ ਹੈ।
Pope Francis Defrocked Two More Chilean Priests
ਦੋਹਾਂ ਨੂੰ ਨਾਬਾਲਗਾਂ ਨਾਲ ਸ਼ੋਸ਼ਨ ਕਰਨ ਦੇ ਨਤੀਜੇ ਵਜੋਂ ਗਿਰਜਾ ਘਰ ਵਿਚ ਪਾਦਰੀ ਦੀ ਭੂਮਿਕਾ ਨਿਭਾਉਣ ਤੋਂ ਹਟਾ ਦਿੱਤਾ ਗਿਆ ਹੈ। ਜ਼ਿਕਰਯੋਗ ਹੈ ਕਿ ਗਿਰਜਾ ਘਰ ਵਿਚ ਪਾਦਰੀ ਦੇ ਅਹੁਦੇ ਤੋਂ ਹਟਾਉਣਾ ਕਿਸੇ ਵੀ ਪਾਦਰੀ ਲਈ ਸੱਭ ਤੋਂ ਸਖ਼ਤ ਸਜ਼ਾ ਹੁੰਦੀ ਹੈ। ਇਸ ਦਾ ਮਤਲਬ ਹੈ ਕਿ ਅਪਰਾਧੀ ਕਿਸੇ ਧਾਰਮਿਕ ਗਤੀਵਿਧੀ ਵਿਚ, ਇਥੇ ਤੱਕ ਕਿ ਨਿਜੀ ਤੌਰ 'ਤੇ ਵੀ ਸ਼ਾਮਿਲ ਨਹੀਂ ਹੋ ਸਕਦਾ। ਚਿਲੀ ਵਿਚ ਪਾਦਰੀਆਂ ਵਲੋਂ ਨਾਬਾਲਗਾਂ ਦੇ ਯੋਨ ਸ਼ੋਸ਼ਣ ਦੇ ਅਣਗਿਣਤ ਮਾਮਲੇ ਸਾਹਮਣੇ ਆਏ ਹਨ ਜਿਸ ਦੇ ਨਾਲ ਕੈਥੋਲੀਕ ਗਿਰਜਾ ਘਰ ਵਿਚ ਸੰਕਟ ਆਉਂਦਾ ਲੱਗ ਰਿਹਾ ਹੈ।
Pope Francis
ਪੋਪ ਨੇ ਸ਼ਨਿਚਰਵਾਰ ਨੂੰ ਚਿਲੀ ਦੇ ਰਾਸ਼ਟਰਪਤੀ ਸਬੈਸਟਿਅਨ ਪਿਨੇਰਾ ਨਾਲ ਵੈਟਿਕਨ ਵਿਚ ਮੁਲਾਕਾਤ ਕੀਤੀ ਅਤੇ ਚਿਲੀ ਵਿਚ ਮੁਸ਼ਕਲ ਹਾਲਤ 'ਤੇ ਚਰਚਾ ਕੀਤੀ। ਵੈਟਿਕਨ ਨੇ ਇਕ ਬਿਆਨ ਵਿਚ ਕਿਹਾ ਕਿ ਉਨ੍ਹਾਂ ਨੇ ਨਾਬਾਲਗਾਂ ਦੇ ਨਾਲ ਗਲਤ ਵਿਹਾਰ ਦੀ ਦੁੱਖਦ ਘਟਨਾਵਾਂ 'ਤੇ ਚਰਚਾ ਕੀਤੀ ਅਤੇ ਅਜਿਹੇ ਅਪਰਾਧਾਂ ਨੂੰ ਹੋਣ ਤੋਂ ਰੋਕਣ ਅਤੇ ਇਨ੍ਹਾਂ ਵਿਰੁਧ ਲੜਨ ਵਿਚ ਮੁਮਕਿਨ ਕੋਸ਼ਿਸ਼ਾਂ 'ਤੇ ਜ਼ੋਰ ਦਿੱਤਾ। ਦੱਖਣ ਅਮਰੀਕੀ ਦੇਸ਼ ਵਿਚ ਸਾਲ 1960 ਤੋਂ ਲੈ ਕੇ ਹੁਣ ਤੱਕ ਕੁਲ 167 ਬਿਸ਼ਪ, ਪਾਦਰੀ ਅਤੇ ਗਿਰਜਾ ਘਰ ਦੇ ਮੈਂਬਰ ਯੋਨ ਸ਼ੋਸ਼ਨ ਦੀ ਜਾਂਚ ਦੇ ਘੇਰੇ ਵਿਚ ਹਨ।