
ਇੱਕ ਮਹਿਲਾ ਨੇ ਟੂਰਿਸਟ ਬੀਚ 'ਤੇ ਘੁੰਮਣ ਦੇ ਦੌਰਾਨ ਸਿਰਫ਼ ਧਾਗੇ ਦੇ ਵਰਗੀ ਦਿਖਣ ਵਾਲੀ ਬਿਕਨੀ ਪਹਿਨੀ ਹੋਈ ਸੀ।....
ਨਵੀਂ ਦਿੱਲੀ : ਇੱਕ ਮਹਿਲਾ ਨੇ ਟੂਰਿਸਟ ਬੀਚ 'ਤੇ ਘੁੰਮਣ ਦੇ ਦੌਰਾਨ ਸਿਰਫ਼ ਧਾਗੇ ਦੇ ਵਰਗੀ ਦਿਖਣ ਵਾਲੀ ਬਿਕਨੀ ਪਹਿਨੀ ਹੋਈ ਸੀ। ਸੋਸ਼ਲ ਮੀਡਿਆ 'ਤੇ ਫੋਟੋਆਂ ਸਾਹਮਣੇ ਆਉਣ ਤੋਂ ਬਾਅਦ ਪੁਲਿਸ ਨੇ ਮਹਿਲਾ ਨੂੰ ਗ੍ਰਿਫ਼ਤਾਰ ਕਰ ਲਿਆ ਅਤੇ ਉਨ੍ਹਾਂ 'ਤੇ ਜੁਰਮਾਨਾ ਲਗਾਇਆ ਗਿਆ। ਇਹ ਮਾਮਲਾ ਫਿਲੀਪੀਂਨਜ਼ ਦੇ ਬੋਰਾਕੇ ਆਇਲੈਂਡ ਦਾ ਹੈ।
Fined Wearing Bikini
ਸਥਾਨਕ ਲੋਕਾਂ ਨੇ ਟੂਰਿਸਟ ਦੀ ਫੋਟੋ ਖਿੱਚਕੇ ਸੋਸ਼ਲ ਮੀਡੀਆ 'ਤੇ ਸ਼ੇਅਰ ਕਰ ਦਿੱਤੀ ਸੀ। ਇਸ ਤੋਂ ਬਾਅਦ ਪੁਲਿਸ ਨੇ 26 ਸਾਲ ਦੀ ਲਿਨ ਜੂ ਤਿੰਗ ਦੇ ਉੱਤੇ ਕਾਰਵਾਈ ਕੀਤੀ। ਲਿਨ ਤਾਇਵਾਨ ਦੀ ਰਹਿਣ ਵਾਲੀ ਹਨ। ਪੁਲਿਸ ਨੇ ਲਿਨ ਨੂੰ ਗ੍ਰਿਫ਼ਤਾਰ ਕਰਨ ਤੋਂ ਬਾਅਦ ਕਿਹਾ ਕਿ ਉਹ ਜਦੋਂ ਤੱਕ 3400 ਰੁਪਏ ਜੁਰਮਾਨੇ ਦੇ ਰੂਪ 'ਚ ਨਹੀਂ ਚੁਕਾਉਂਦੀ, ਉਨ੍ਹਾਂ ਨੂੰ ਛੱਡਿਆ ਨਹੀਂ ਜਾਵੇਗਾ। ਲਿਨ ਆਪਣੇ ਬੁਆਏਫ੍ਰੈਂਡ ਦੇ ਨਾਲ ਫਿਲੀਪੀਂਨਜ਼ ਘੁੰਮਣ ਆਈ ਹੋਈ ਸੀ।
Fined Wearing Bikini
ਜਾਣਕਾਰੀ ਮੁਤਾਬਕ ਲਿਨ ਬਿਕਨੀ ਪਹਿਨ ਕੇ ਦੋ ਵਾਰ ਪੁਕਾ ਬੀਚ 'ਤੇ ਵੀ ਗਈ ਸੀ। ਹਾਲਾਂਕਿ ਇਹ ਸਾਹਮਣੇ ਨਹੀਂ ਆਇਆ ਹੈ ਕਿ ਮਹਿਲਾ 'ਤੇ ਕਿਸ ਕਨੂੰਨ ਦੇ ਤਹਿਤ ਕਾਰਵਾਈ ਕੀਤੀ ਗਈ। ਸੰਭਵ ਹੈ ਕਿ ਤਾਇਵਾਨ ਦੇ ਅਸ਼ਲੀਲਤਾ ਸਬੰਧੀ ਕਨੂੰਨ ਦੇ ਤਹਿਤ ਗ੍ਰਿਫ਼ਤਾਰੀ ਕੀਤੀ ਗਈ ਹੋਵੇ। ਸਥਾਨਕ ਪੁਲਿਸ ਮੁਖੀ ਜੇਸ ਬੇਲਾਨ ਨੇ ਕਿਹਾ - ਮਹਿਲਾ ਦੇ ਕੱਪੜਿਆਂ ਦੀ ਵਜ੍ਹਾ ਨਾਲ ਬੁੱਧਵਾਰ ਅਤੇ ਵੀਰਵਾਰ ਨੂੰ ਕਾਫ਼ੀ ਗਿਣਤੀ 'ਚ ਸਥਾਨਕ ਲੋਕਾਂ ਅਤੇ ਟੂਰਿਸਟਸ ਨੇ ਤਸਵੀਰਾਂ ਖਿੱਚੀਆਂ। ਉਹ ਸਿਰਫ਼ ਧਾਗੇ ਦੇ ਬਰਾਬਰ ਸੀ। ਸਾਡੇ ਕੰਜਰਵੇਟਿਵ ਕਲਚਰ ਵਿੱਚ ਇਹ ਅਸਵੀਕਾਰ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।