Maharashtra News : ਮਹਾਰਾਸ਼ਟਰ ’ਚ ਸਿੱਖ ਨੁਮਾਇੰਦਗੀ ਕਮੇਟੀ ਅਤੇ ਪੰਜਾਬੀ ਸਾਹਿਤ ਅਕਾਦਮੀ ਦੀ ਹੋਈ ਸਥਾਪਨਾ

By : BALJINDERK

Published : Oct 14, 2024, 8:18 pm IST
Updated : Oct 14, 2024, 8:18 pm IST
SHARE ARTICLE
ਲਕੀਤ ਸਿੰਘ ਬੱਲ ਨੂੰ ਪੰਜਾਬੀ ਸਾਹਿਤ ਅਕਾਦਮੀ ਦਾ ਪ੍ਰਧਾਨ ਨਿਯੁਕਤ ਕੀਤਾ
ਲਕੀਤ ਸਿੰਘ ਬੱਲ ਨੂੰ ਪੰਜਾਬੀ ਸਾਹਿਤ ਅਕਾਦਮੀ ਦਾ ਪ੍ਰਧਾਨ ਨਿਯੁਕਤ ਕੀਤਾ

Maharashtra News :ਮਲਕੀਤ ਸਿੰਘ ਬੱਲ ਨੂੰ ਪੰਜਾਬੀ ਸਾਹਿਤ ਅਕਾਦਮੀ ਦਾ ਪ੍ਰਧਾਨ ਨਿਯੁਕਤ ਕੀਤਾ, ਸਰਕਾਰ ਨੇ 11 ਮੈਂਬਰੀ ਸਿੱਖ ਪ੍ਰਤੀਨਿਧ ਕਮੇਟੀ ਦਾ ਕੀਤਾ ਗਿਆ ਗਠਨ

Maharashtra News :ਮਹਾਰਾਸ਼ਟਰ ਸਰਕਾਰ ਨੇ ਸਿੱਖ ਭਾਈਚਾਰੇ ਦੀਆਂ ਕਈ ਮੁੱਖ ਮੰਗਾਂ ਨੂੰ ਮੰਨ ਲਿਆ ਹੈ ਅਤੇ ਉਨ੍ਹਾਂ ਦੀ ਸਫਲ ਪੂਰੀ ਹੋਣ ਦੀ ਸੂਚਨਾ ਆਧਿਕਾਰਕ ਤੌਰ ’ਤੇ ਘੋਸ਼ਿਤ ਕੀਤੀ ਹੈ। ਇਸ ਸਭ ਉਪਰਾਲੇ ਪਿਛੇ ਸੰਤ ਗਿਆਨੀ ਹਰਨਾਮ ਸਿੰਘ ਜੀ ਖਾਲਸਾ ਮੁਖੀ (ਦਮਦਮੀ ਟਕਸਾਲ), ਸੰਤ ਬਾਬਾ ਘੋਲਾ ਸਿੰਘ ਜੀ, ਬਾਬਾ ਰਣਜੀਤ ਸਿੰਘ ਜੀ, ਅਤੇ ਬਾਬਾ ਧੀਰ ਸਿੰਘ ਜੀ ਦਾ ਵਿਸ਼ੇਸ਼ ਹੱਥ ਹੈ ਜਿੰਨ੍ਹਾਂ ਨੇ ਭਾਈਚਾਰੇ ਨੂੰ ਇੱਕਜੁੱਟ ਕੀਤਾ। ਇਹ ਮਹੱਤਵਪੂਰਨ ਪ੍ਰਾਪਤੀ ਸਿੱਖ ਸੰਗਤ, ਗੁਰਦੁਆਰਾ ਕਮੇਟੀਆਂ, ਸੇਵਕ ਜਥਿਆਂ ਅਤੇ ਸੇਵਕਾਂ ਦੀ ਨਿਰੰਤਰ ਸੇਵਾ ਅਤੇ ਸਮਰਪਣ ਤੋਂ ਬਿਨਾਂ ਸੰਭਵ ਨਹੀਂ ਸੀ।

ਸਰਕਾਰ ਵੱਲੋਂ ਪੰਜਾਬੀ ਸਾਹਿਤ ਅਕਾਦਮੀ ਦੀ ਸਥਾਪਨਾ ਕਰਦੇ ਹੋਏ ਮਹਾਰਾਸ਼ਟਰ ਦੇ ਪ੍ਰਮੁੱਖ ਚਿਹਰੇ ਬਲ ਮਲਕੀਤ ਸਿੰਘ ਨੂੰ ਇਸਦਾ ਮੁੱਖੀ ਨਿਯੁੱਕਤ ਕੀਤਾ ਹੈ।ਇਸਦੇ ਨਾਲ ਹੀ ਚਰਨਦੀਪ ਸਿੰਘ (ਹੈਪੀ ਸਿੰਘ) ਨੂੰ ਮਹਾਰਾਸ਼ਟਰ ਰਾਜ ਘੱਟ ਗਿਣਤੀ ਵਿਕਾਸ ਕਮਿਸ਼ਨ ਵਿੱਚ ਭਾਈਚਾਰੇ ਦਾ ਪ੍ਰਤੀਨਿਧੀ ਨਿਯੁਕਤ ਕੀਤਾ ਗਿਆ ਹੈ।

ਇਸ ਤੋਂ ਇਲਾਵਾ ਜਸਪਾਲ ਸਿੰਘ ਸਿੱਧੂ ਨੂੰ 11 ਮੈਂਬਰੀ ਸਿੱਖ ਪ੍ਰਤੀਨਿਧ ਕਮੇਟੀ ਦੀ ਅਗਵਾਈ ਕਰਨਗੇ।ਕਮੇਟੀ ਵਿੱਚ 11 ਮੈਂਬਰਾਂ ਵਿੱਚ ਜਸਪਾਲ ਸਿੰਘ ਸਿੱਧੂ, ਗੁਰਮੀਤ ਸਿੰਘ ਰੱਟੂ, ਗੁਰਮੀਤ ਸਿੰਘ ਕੋਕਰ,ਰਣਜੀਤ ਸਿੰਘ ਗਿੱਲ, ਅਮਰਜੀਤ ਸਿੰਘ ਕੁੰਜੀਵਾਲੇ, ਗੁਰਮੁੱਖ ਸਿੰਘ ਸੰਧੂ,ਬਲਬੀਰ ਸਿੰਘ ਟਾਕ,ਹਰਪ੍ਰੀਤ ਸਿੰਘ ਪੱਲਾ,ਸਰਬਜੀਤ ਸਿੰਘ ਸੈਣੀ, ਚਰਨਦੀਪ ਸਿੰਘ, ਭੁਪਿੰਦਰ ਸਿੰਘ ਆਨੰਦ, ਰਮੇਸ਼ਵਰ ਨਾਇਕ ਸ਼ਾਮਲ ਹਨ।

ਇਸ ਮੌਕੇ ਬਲ ਨੇ ਅਪਣੀ ਨਿਯੁੱਕਤੀ ਲਈ ਪ੍ਰਮਾਤਮਾ,ਸਮੂਹ ਸੰਗਤਾਂ,ਕਮੇਟੀਆਂ ਅਤੇ ਆਗੂਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਅਸੀਂ ਭਾਈਚਾਰੇ ਦੀ ਤਰੱਕੀ ਲਈ ਇੱਕਜੁੱਟ ਹੋ ਕੇ ਕੰਮ ਜਾਰੀ ਰੱਖਾਂਗੇ।

ਇਹ ਸਿਰਫ ਇੱਕ ਸ਼ੁਰੂਆਤ ਹੈ, ਇੱਕ ਰੌਸ਼ਨ ਭਵਿੱਖ ਦੀ।ਉਨ੍ਹਾਂ ਕਿਹਾ ਕਿ ਦੇਵੇਂਦਰ ਫੜਨਵੀਸ ਨੇ ਸੰਬੰਧਿਤ ਅਧਿਕਾਰੀਆਂ ਨੂੰ ਸਾਡੀਆਂ ਸਾਰੀਆਂ ਮੰਗਾਂ ਜਿਸ ਵਿੱਚ ਨੰਦੇੜ ਲਈ ਵੰਦੇ ਭਾਰਤ ਟ੍ਰੇਨ ਦੀ ਕਨੈਕਟੀਵਿਟੀ,ਵਾਸੀ ਵਿਖੇ ਪੰਜਾਬ ਭਵਨ ਪਲਾਟ ਦਾ ਮਾਮਲਾ ਹੱਲ,ਪਨਵੇਲ ਤੋਂ ਉੱਤਰੀ ਭਾਰਤ ਲਈ ਟ੍ਰੇਨ ਦੀ ਬਿਹਤਰ ਕਨੈਕਟੀਵਿਟੀ,ਉਲਵੇ, ਨਵੀ ਮੁੰਬਈ ਵਿੱਚ ਸੱਭਿਆਚਾਰਕ ਅਤੇ ਧਾਰਮਿਕ ਪ੍ਰੋਗਰਾਮਾਂ ਲਈ ਜਮੀਨ ਦੀ ਅਲਾਟਮੈਂਟ ਆਦਿ ਦੇ ਹੱਲ ਲਈ ਸਿਫਾਰਸ਼ੀ ਪੱਤਰ ਜਾਰੀ ਕੀਤਾ ਗਿਆ ਹੈ।

(For more news apart from  Sikh Representative Committee and Punjabi Sahitya Akademi established in Maharashtra News in Punjabi, stay tuned to Rozana Spokesman)

 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement