20 ਦੀ ਜਗ੍ਹਾ 14 ਨਵੰਬਰ ਨੂੰ ਕਿਉਂ ਮਨਾਇਆ ਜਾਣ ਲਗਿਆ ਬਾਲ ਦਿਵਸ ?
Published : Nov 14, 2018, 11:00 am IST
Updated : Nov 14, 2018, 11:00 am IST
SHARE ARTICLE
Children Day
Children Day

ਚਿਲਡਰੰਨ ਡੇ ਮਤਲਬ ਅੱਜ ਦੇ ਦਿਨ ਨੂੰ ਬਾਲ ਦਿਨ ਦੇ ਰੂਪ ਵਿਚ ਮਨਾਇਆ ਜਾਂਦਾ ਹੈ। ਭਾਰਤ ਵਿਚ ਹਰ ਸਾਲ 14 ਨਵੰਬਰ ਨੂੰ ਬਾਲ ਦਿਵਸ ਮਨਾਇਆ ਜਾਂਦਾ ਹੈ। ਭਾਰਤ ਦੇ ...

ਨਵੀਂ ਦਿੱਲੀ (ਪੀਟੀਆਈ) : ਚਿਲਡਰੰਨ ਡੇ ਮਤਲਬ ਅੱਜ ਦੇ ਦਿਨ ਨੂੰ ਬਾਲ ਦਿਨ ਦੇ ਰੂਪ ਵਿਚ ਮਨਾਇਆ ਜਾਂਦਾ ਹੈ। ਭਾਰਤ ਵਿਚ ਹਰ ਸਾਲ 14 ਨਵੰਬਰ ਨੂੰ ਬਾਲ ਦਿਵਸ ਮਨਾਇਆ ਜਾਂਦਾ ਹੈ। ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਤ ਜਵਾਹਰ ਲਾਲ ਦੀ ਜਯੰਤੀ ਨੂੰ ਹੀ ਬਾਲ ਦਿਨ ਦੇ ਰੂਪ ਵਿਚ ਮਨਾਇਆ ਜਾਂਦਾ ਹੈ। ਇਸ ਦਿਨ ਬੱਚਿਆਂ ਦੇ ਅਧਿਕਾਰ, ਦੇਖਭਾਲ ਅਤੇ ਸਿੱਖਿਆ ਦੇ ਬਾਰੇ ਵਿਚ ਲੋਕਾਂ ਨੂੰ ਜਾਗਰੂਕ ਕੀਤਾ ਜਾਂਦਾ ਹੈ ਪਰ ਕੀ ਤੁਸੀਂ ਜਾਣਦੇ ਹੋ ਇਕ ਸਮੇਂ ਵਿਚ ਭਾਰਤ ਵਿਚ ਵੀ ਕਈ ਹੋਰ ਦੇਸ਼ਾਂ ਦੀ ਤਰ੍ਹਾਂ 14 ਨਵੰਬਰ ਦੇ ਬਜਾਏ 20 ਨਵੰਬਰ ਨੂੰ ਬਾਲ ਦਿਵਸ ਮਨਾਇਆ ਜਾਂਦਾ ਸੀ।

Jawaharlal Nehru Former Prime Minister of IndiaJawaharlal Nehru Former Prime Minister of India

ਭਾਰਤ ਤੋਂ ਇਲਾਵਾ ਬਾਲ ਦਿਵਸ ਦੁਨੀਆ ਭਰ ਵਿਚ ਵੱਖ  - ਵੱਖ ਤਾਰੀਖਾਂ ਉੱਤੇ ਮਨਾਇਆ ਜਾਂਦਾ ਹੈ। ਪੰਡਤ ਨਹਿਰੂ ਨੇ ਭਾਰਤ ਦੀ ਆਜ਼ਾਦੀ ਤੋਂ ਬਾਅਦ ਬੱਚਿਆਂ ਦੀ ਸਿੱਖਿਆ, ਤਰੱਕੀ ਅਤੇ ਕਲਿਆਣ ਲਈ ਬਹੁਤ ਕੰਮ ਕੀਤੇ ਅਤੇ ਇਸ ਵਜ੍ਹਾ ਨਾਲ ਬਾਲ ਦਿਵਸ ਨਹਿਰੂ ਦੇ ਨਾਮ 'ਤੇ ਮਨਾਇਆ ਜਾਂਦਾ ਹੈ। ਸਾਲ 1925 ਤੋਂ ਬਾਲ ਦਿਵਸ ਮਨਾਇਆ ਜਾਣ ਲਗਾ ਅਤੇ 1953 ਵਿਚ ਦੁਨੀਆ ਭਰ ਵਿਚ ਇਸ ਨੂੰ ਮਾਨਤਾ ਮਿਲੀ। ਸੰਯੁਕਤ ਰਾਸ਼ਟਰ ਸੰਘ ਨੇ 20 ਨਵਬੰਰ ਨੂੰ ਬਾਲ ਦਿਵਸ ਦੇ ਰੂਪ ਵਿਚ ਮਨਾਉਣ ਦਾ ਐਲਾਨ ਕੀਤਾ।

Children DayChildren Day

ਭਾਰਤ ਵਿਚ ਵੀ ਪਹਿਲਾਂ ਇਹ 20 ਨਵੰਬਰ ਨੂੰ ਹੀ ਮਨਾਇਆ ਜਾਂਦਾ ਸੀ ਪਰ 1964 ਵਿੱ=ਚ ਪ੍ਰਧਾਨ ਮੰਤਰੀ ਜਵਾਹਿਰਲਾਲ ਨਹਿਰੂ ਦੇ ਨਿਧਨ ਤੋਂ ਬਾਅਦ ਸਰਵਸਹਿਮਤੀ ਨਾਲ ਇਹ ਫੈਸਲਾ ਲਿਆ ਗਿਆ ਕਿ ਜਵਾਹਿਰਲਾਲ ਨਹਿਰੂ ਦੇ ਜਨਮਦਿਨ ਨੂੰ ਬਾਲ ਦਿਵਸ ਦੇ ਤੌਰ 'ਤੇ ਮੰਨਿਆ ਜਾਵੇ। ਅੰਤਰਰਾਸ਼ਟਰੀ ਬਾਲ ਦਿਵਸ ਦਾ ਉਦੇਸ਼ ਦੁਨੀਆ ਭਰ ਵਿਚ ਬੱਚਿਆਂ ਦੀ ਚੰਗੀ ਪਰਵਰਿਸ਼ ਨੂੰ ਬੜਾਵਾ ਦੇਣਾ ਹੈ।

Children DayChildren Day

ਭਾਰਤ ਵਿਚ 14 ਨਵੰਬਰ ਨੂੰ ਖਾਸ ਤੌਰ 'ਤੇ ਸਕੂਲਾਂ ਵਿਚ ਤਰ੍ਹਾਂ - ਤਰ੍ਹਾਂ ਦੀ ਮਜੇਦਾਰ ਗਤੀਵਿਧੀਆਂ, ਫੈਂਸੀ ਡਰੈਸ ਮੁਕਾਬਲੇ ਅਤੇ ਮੇਲਿਆਂ ਦਾ ਪ੍ਰਬੰਧ ਹੁੰਦਾ ਹੈ। ਬਾਲ ਦਿਵਸ ਬੱਚਿਆਂ ਨੂੰ ਸਮਰਪਤ ਭਾਰਤ ਦਾ ਇਕ ਰਾਸ਼ਟਰੀ ਤਿਉਹਾਰ ਹੈ। ਦੱਸ ਦਈਏ ਕਿ ਕਈ ਦੇਸ਼ ਬਾਲ ਸੁਰੱਖਿਆ ਦਿਵਸ 1 ਜੂਨ ਨੂੰ ਬਾਲ ਦਿਵਸ ਮਨਾਉਂਦੇ ਹਨ। 1964 ਦੇ ਪਹਿਲੇ ਤੱਕ ਹਰ ਸਾਲ 20 ਨਵੰਬਰ ਨੂੰ ਬਾਲ ਦਿਵਸ ਮਨਾਇਆ ਜਾਂਦਾ ਸੀ

Children DayChildren Day

ਕਿਉਂਕਿ ਇਸ ਦਿਨ ਸੰਯੁਕਤ ਰਾਸ਼ਟਰ ਦੁਆਰਾ ਗਲੋਬਲ ਬਾਲ ਦਿਵਸ ਮਨਾਇਆ ਗਿਆ ਸੀ। 1964 ਵਿਚ ਜਵਾਹਰ ਲਾਲ ਨਹਿਰੂ ਦੇ ਨਿਧਨ ਤੋਂ ਬਾਅਦ ਉਨ੍ਹਾਂ ਦੇ ਜਨਮਦਿਨ ਨੂੰ ਬਾਲ ਦਿਵਸ ਦੇ ਤੌਰ ਉੱਤੇ ਮਨਾਉਣ ਲਈ ਫੈਸਲਾ ਲਿਆ ਗਿਆ। ਇਸ ਫੈਸਲੇ ਦਾ ਕਾਰਨ ਜਵਾਹਰ ਲਾਲ ਨਹਿਰੂ ਦਾ ਬੱਚਿਆਂ ਨਾਲ ਬਹੁਤ ਪਿਆਰ ਸੀ। ਬੱਚਿਆਂ ਨਾਲ ਪਿਆਰ ਦੇ ਕਾਰਨ ਹੀ ਉਨ੍ਹਾਂ ਨੂੰ ਚਾਚਾ ਨਹਿਰੂ ਵੀ ਕਿਹਾ ਜਾਂਦਾ ਸੀ।  
 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Raja Warring ਨੇ ਜਿੱਤਣ ਸਾਰ ਕਰ'ਤਾ ਕੰਮ ਸ਼ੁਰੂ, ਵੱਡੇ ਐਲਾਨਾਂ ਨਾਲ ਖਿੱਚ ਲਈ ਤਿਆਰੀ ! Live

14 Jun 2024 4:52 PM

ਦੇਖੋ ਕਿਵੇਂ ਸਾਫ਼ ਸੁਥਰੇ ਪਾਣੀ ਨੂੰ ਕਰ ਰਹੇ Polluted, ਤਰਕਸ਼ੀਲ ਵਿਭਾਗ ਦੇ ਦਿੱਤੇ ਤਰਕਾਂ ਦਾ ਵੀ ਕੋਈ ਅਸਰ ਨਹੀਂ |

14 Jun 2024 4:46 PM

Amritsar News: 16 ਜੂਨ ਨੂੰ ਰੱਖਿਆ ਧੀ ਦਾ Marriage, ਪਰ ਗ਼ਰੀਬੀ ਕਰਕੇ ਨਹੀਂ ਕੋਈ ਤਿਆਰੀ, ਰੋਂਦੇ ਮਾਪੇ ਸਮਾਜ..

14 Jun 2024 2:59 PM

Ravneet Bittu ਨੂੰ ਮੰਤਰੀ ਬਣਾ ਕੇ ਵੱਡਾ ਦਾਅ ਖੇਡ ਗਈ BJP, ਕਿਸਾਨਾਂ ਤੋਂ ਲੈ ਕੇ Kangana ਤੱਕ ਤੇ ਬਦਲੇ ਸੁਰ !

14 Jun 2024 2:42 PM

"ਪੰਜਾਬ ਪੁਲਿਸ ਦੇ ਇਨ੍ਹਾਂ ਮੁਲਾਜ਼ਮਾਂ ਦੀ ਤਰੀਫ਼ ਕਰਨੀ ਤਾਂ ਬਣਦੀ ਆ ਯਾਰ, ਗੱਡੀ ਚੋਰ ਨੂੰ ਕੁਝ ਘੰਟਿਆਂ 'ਚ ਹੀ ਕਰ

14 Jun 2024 12:33 PM
Advertisement