
ਵਿਆਹ ਤੋਂ ਪਹਿਲਾਂ ਹੁਣ ਕੁੜੀਆਂ ਅਪਣੇ ਹੋਣ ਵਾਲੇ ਜੀਵਨਸਾਥੀ ਦੇ ਬਾਰੇ ਵਿਚ ਜਾਣਨ ਲਈ ਆਰਟੀਆਈ ਦੀ ਮਦਦ ਲੈ ਰਹੀਆਂ ਹਨ। ਰਿਸ਼ਤੇ ਦੀ ਗੱਲ ਚਲਣ ਜਾਂ ਕੁੜਮਾਈ ...
ਗਾਜ਼ੀਆਬਾਦ (ਭਾਸ਼ਾ) :- ਵਿਆਹ ਤੋਂ ਪਹਿਲਾਂ ਹੁਣ ਕੁੜੀਆਂ ਅਪਣੇ ਹੋਣ ਵਾਲੇ ਜੀਵਨਸਾਥੀ ਦੇ ਬਾਰੇ ਵਿਚ ਜਾਣਨ ਲਈ ਆਰਟੀਆਈ ਦੀ ਮਦਦ ਲੈ ਰਹੀਆਂ ਹਨ। ਰਿਸ਼ਤੇ ਦੀ ਗੱਲ ਚਲਣ ਜਾਂ ਕੁੜਮਾਈ ਤੋਂ ਬਾਅਦ ਹਲਕਾ ਜਿਹਾ ਵੀ ਸ਼ੱਕ ਹੁੰਦਾ ਹੈ ਕਿ ਹੋਣ ਵਾਲਾ ਜੀਵਨਸਾਥੀ ਅਪਰਾਧਿਕ ਗਤੀਵਿਧੀਆਂ ਵਿਚ ਸ਼ਾਮਿਲ ਹੈ ਤਾਂ ਕੁੜੀਆਂ ਤੁਰਤ ਆਰਟੀਆਈ ਲਗਾ ਕੇ ਉਨ੍ਹਾਂ ਦੇ ਵਿਰੁੱਧ ਥਾਣੇ ਵਿਚ ਪਹਿਲਾਂ ਤੋਂ ਦਰਜ਼ ਕਿਸੇ ਮਾਮਲੇ, ਮੋਬਾਈਲ ਨੰਬਰ ਦੀ ਸੀਡੀਆਰ ਤੋਂ ਲੈ ਕੇ ਚੱਲ - ਅਚਲ ਜਾਇਦਾਦ ਦੀ ਜਾਣਕਾਰੀ ਲੈਣ ਦੀ ਕੋਸ਼ਿਸ਼ ਕਰ ਰਹੀਆਂ ਹਨ।
RTI
ਅਜਿਹੀ ਆਰਟੀਆਈ ਦੇ ਜਵਾਬ ਵਿਚ ਪੁਲਿਸ ਵਿਭਾਗ ਨਾਲ ਜੁੜੀ ਜਾਣਕਾਰੀ ਹੀ ਦਿਤੀ ਜਾ ਰਹੀ ਹੈ। ਇੰਦਰਾਪੁਰਮ ਥਾਣੇ ਵਿਚ ਤਿੰਨ ਮਹੀਨੇ ਵਿਚ ਅਜਿਹੇ ਹੀ ਸਵਾਲਾਂ ਨਾਲ ਜੁੜੀਆਂ 10 ਤੋਂ ਜ਼ਿਆਦਾ ਆਰਟੀਆਈ ਆ ਚੁੱਕੀਆਂ ਹਨ। ਸਾਹਿਬਾਬਾਦ ਵਿਚ ਵੀ ਵਿਅਕਤੀ ਵਿਸ਼ੇਸ਼ 'ਤੇ ਦਰਜ ਪੁਲਿਸ ਕੇਸ ਦੀ ਜਾਣਕਾਰੀ ਲਈ ਆਰਟੀਆਈ ਮਿਲੀ ਹੈ। ਅਪਰਾਧਿਕ ਇਤਿਹਾਸ ਪੁੱਛਣ ਦੇ ਨਾਲ ਹੀ ਆਰਟੀਆਈ ਲਗਾ ਕੇ ਕੁੜੀਆਂ ਨੌਜਵਾਨਾਂ ਦੀ ਪ੍ਰਾਪਰਟੀ ਦੇ ਬਾਰੇ ਵਿਚ ਵੀ ਸਵਾਲ ਕਰ ਰਹੀਆਂ ਹਨ।
RTI
ਨੌਜਵਾਨ ਜਿਸ ਫਲੈਟ ਵਿਚ ਰਹਿੰਦਾ ਹੈ, ਉਹ ਕਿਰਾਏ ਦਾ ਹੈ ਜਾਂ ਖੁਦ ਦਾ, ਫਲੈਟ 'ਤੇ ਲੋਨ ਹੈ ਜਾਂ ਨਹੀਂ ਆਦਿ ਸਵਾਲ ਵੀ ਪੁੱਛੇ ਜਾ ਰਹੇ ਹਨ ਪਰ ਪੁਲਿਸ ਸਿਰਫ ਅਪਣੇ ਵਿਭਾਗ ਨਾਲ ਜੁੜੀ ਜਾਣਕਾਰੀ ਹੀ ਦੇ ਰਿਹਾ ਹੈ। ਇੰਦਰਾਪੁਰਮ ਥਾਣੇ ਵਿਚ ਹਰ ਮਹੀਨੇ 50 ਤੋਂ 65 ਆਰਟੀਆਈ ਆਉਂਦੀਆਂ ਹਨ। ਇਹਨਾਂ ਵਿਚ 60 ਫ਼ੀਸਦੀ ਥਾਣੇ ਵਿਚ ਦਰਜ਼ ਵੱਖ -ਵੱਖ ਮੁਕੱਦਮਿਆਂ ਨਾਲ ਜੁੜੀਆਂ ਹੁੰਦੀਆਂ ਹਨ, ਜਦੋਂ ਕਿ ਕਰੀਬ 20 ਫ਼ੀਸਦੀ ਹੋਰ ਤਰ੍ਹਾਂ ਦੇ ਅਪਰਾਧਿਕ ਅੰਕੜਿਆਂ ਨਾਲ ਜੁੜੀਆਂ ਹੁੰਦੀਆਂ ਹਨ। 10 ਤੋਂ 15 ਫੀਸਦੀ ਆਰਟੀਆਈ ਵਿਚ ਵਿਸ਼ੇਸ਼ ਵਿਅਕਤੀ ਨਾਲ ਜੁੜੀ ਜਾਣਕਾਰੀ ਮੰਗੀ ਜਾ ਰਹੀ ਹੈ।