ਪੀਐਮਓ ਨੇ ਆਰਟੀਆਈ ਦੇ ਤਹਿਤ ਪੁੱਛੇ ਗਏ ਵਾਹਨਾਂ ਦੇ ਵੇਰਵੇ ਸਬੰਧੀ ਜਾਣਕਾਰੀ ਦੇਣ ਤੋਂ ਕੀਤਾ ਇਨਕਾਰ
Published : Oct 18, 2018, 8:48 pm IST
Updated : Oct 18, 2018, 8:48 pm IST
SHARE ARTICLE
The PMO refuses to disclose the details of vehicles under RTI
The PMO refuses to disclose the details of vehicles under RTI

ਸੂਚਨਾ ਦੇ ਅਧਿਕਾਰ ਦੇ ਤਹਿਤ ਜਾਣਕਾਰੀ ਮੰਗਣਾ ਹਰ ਵਿਅਕਤੀ ਦਾ ਹੱਕ ਹੈ ਪਰ ਪੀਐਮਓ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਜੁੜੀ ਇਕ ਜਾਣਕਾਰੀ ਦੇਣ ਤੋਂ

ਨਵੀਂ ਦਿੱਲੀ (ਭਾਸ਼ਾ) : ਸੂਚਨਾ  ਦੇ ਅਧਿਕਾਰ  ਦੇ ਤਹਿਤ ਜਾਣਕਾਰੀ ਮੰਗਣਾ ਹਰ ਵਿਅਕਤੀ ਦਾ ਹੱਕ ਹੈ ਪਰ ਪੀਐਮਓ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਜੁੜੀ ਇਕ ਜਾਣਕਾਰੀ ਦੇਣ ਤੋਂ ਸਾਫ਼ ਇਨਕਾਰ ਕਰ ਦਿਤਾ ਹੈ। ਅਸਲ ਵਿਚ, ਆਰਟੀਆਈ ਦੇ ਤਹਿਤ ਪ੍ਰਧਾਨ ਮੰਤਰੀ ਦੇ ਕਾਫ਼ਿਲੇ ਵਿਚ ਵਾਹਨਾਂ ਦੀ ਗਿਣਤੀ ਦੇ ਸਬੰਧ ਵਿਚ ਮੰਗੀ ਗਈ ਜਾਣਕਾਰੀ ਦੀ ਸੂਚਨਾ ਦੇਣ ਤੋਂ ਪ੍ਰਧਾਨ ਮੰਤਰੀ ਦਫ਼ਤਰ (ਪੀਐਮਓ) ਨੇ ਸਾਫ਼ ਮਨ੍ਹਾ ਕਰ ਦਿਤਾ ਹੈ।

ਧਿਆਨ ਯੋਗ ਹੈ ਕਿ ਲਖਨਊ ਦੀ ਆਰਟੀਆਈ ਐਕਟੀਵਿਸਟ ਡਾ ਨੂਤਨ ਠਾਕੁਰ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਕਾਫ਼ਿਲੇ ਵਿਚ ਇਸਤੇਮਾਲ ਕੀਤੇ ਜਾ ਰਹੇ ਵਾਹਨਾਂ ਦੇ ਸਬੰਧ ਵਿਚ ਆਰਟੀਆਈ ਦੇ ਤਹਿਤ ਜਾਣਕਾਰੀ ਮੰਗੀ ਸੀ। ਡਾ. ਨੂਤਨ ਠਾਕੁਰ ਨੇ ਵਾਹਨਾਂ ਦੀ ਗਿਣਤੀ ਦੀ ਸੂਚਨਾ ਦੇ ਨਾਲ ਇਨ੍ਹਾਂ ਵਾਹਨਾਂ ਦੀ ਕਿਸਮ, ਵਾਹਨਾਂ ਦੀ ਖਰੀਦ ਦੇ ਸਾਲ ਅਤੇ ਵਾਹਨਾਂ ਦੇ ਮੁੱਲ ਨਾਲ ਜੁੜੀ ਜਾਣਕਾਰੀ ਵੀ ਮੰਗੀ ਸੀ। ਨਾਲ ਹੀ ਨੂਤਨ ਨੇ ਆਰਟੀਆਈ ਵਿਚ ਪ੍ਰਧਾਨ ਮੰਤਰੀ ਦੀ ਸੁਰੱਖਿਆ ਵਿਚ ਲੱਗੇ ਵਾਹਨਾਂ ਉਤੇ 2014 ਤੋਂ ਲੈ ਕੇ ਸਾਲ 2017 ਤੱਕ ਬਾਲਣ ਉਤੇ ਹੋਣ ਵਾਲੇ ਖਰਚ ਨਾਲ ਜੁੜੀ ਜਾਣਕਾਰੀ ਵੀ ਮੰਗੀ ਸੀ

ਪਰ ਨੂਤਨ ਨੂੰ ਇਹ ਤਮਾਮ ਜਾਣਕਾਰੀਆਂ ਦੇਣ ਤੋਂ ਸਾਫ਼ ਮਨ੍ਹਾ ਕਰ ਦਿਤਾ ਗਿਆ। ਪੀਐਮਓ  ਦੇ ਵਿਅਕਤੀ ਸੂਚਨਾ ਅਧਿਕਾਰੀ ਪ੍ਰਵੀਣ ਕੁਮਾਰ ਨੇ ਇਹ ਕਹਿੰਦੇ ਹੋਏ ਸੂਚਨਾ ਦੇਣ ਤੋਂ ਮਨਾ ਕਰ ਦਿਤਾ ਕਿ ਇਹ ਮਾਮਲਾ ਸਪੈਸ਼ਲ ਪ੍ਰੋਟੈਕਸ਼ਨ ਗਰੁੱਪ (ਐਸਪੀਜੀ) ਨਾਲ ਜੁੜਿਆ ਹੈ ਜੋ ਆਰਟੀਆਈ ਐਕਟ ਦੀ ਧਾਰਾ 24 ਵਿਚ ਪਾਬੰਦੀ ਨੂੰ ਦਰਸਾਉਂਦਾ ਹੈ ਪਰ ਅਜਿਹਾ ਨਹੀਂ ਹੈ ਕਿ ਸਰਕਾਰ ਦੇ ਸਪੈਸ਼ਲ ਪ੍ਰੋਟੈਕਸ਼ਨ ਗਰੁੱਪ ਨਾਲ ਜੁੜੇ ਮਾਮਲਿਆਂ ਵਿਚ ਆਰਟੀਆਈ ਦੇ ਤਹਿਤ ਜਾਣਕਾਰੀ ਨਹੀਂ ਦਿਤੀ ਜਾਂਦੀ ਹੈ।

ਇਸ ਤੋਂ ਪਹਿਲਾਂ ਵੀ ਅਜਿਹੀ ਜਾਣਕਾਰੀ ਦਿਤੀ ਗਈ ਹੈ। ਉਪ-ਰਾਸ਼ਟਰਪਤੀ ਸਕੱਤਰੇਤ ਨੇ ਆਰਟੀਆਈ ਉਤੇ ਜਵਾਬ ਦਿੰਦੇ ਹੋਏ ਦੱਸਿਆ ਸੀ ਕਿ ਉਪ-ਰਾਸ਼ਟਰਪਤੀ ਦਫ਼ਤਰ  ਦੇ ਕੋਲ ਕੁੱਲ 9 ਵਾਹਨ ਹਨ। ਉਨ੍ਹਾਂ ਨੇ ਇਨ੍ਹਾਂ ਵਾਹਨਾਂ ਦੇ ਮੁੱਲ ਅਤੇ ਪਿਛਲੇ 4 ਸਾਲਾਂ ਵਿਚ ਤੇਲ ਦੇ ਵਰਤੋਂ ਦੀ ਵੀ ਸੂਚਨਾ ਦਿਤੀ ਸੀ ਪਰ ਪੀਐਮਓ ਸ਼ਾਇਦ ਇਸ ਦੇ ਲਈ ਰਾਜੀ ਨਹੀਂ ਹੈ ਇਥੇ ਕਾਰਨ ਇਹ ਬਣਦਾ ਹੈ ਕਿ ਅਧਿਕਾਰੀ ਇਸ ਮਾਮਲੇ ਵਿਚ ਜਾਣਕਾਰੀ ਸਾਂਝੀ ਕਰਨਾ ਨਹੀਂ ਚਾਹੁੰਦੇ ਹਨ।

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement