
Indigo Flight Fight: ਕਿਹਾ ਚਲਾਉਣਾ ਤਾਂ ਚਲਾਓ, ਨਹੀਂ ਗੇਟ ਖੋਲ੍ਹ ਦਿਓ
Indigo Flight Fight news in punjabi: ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ (IGIA) 'ਤੇ ਐਤਵਾਰ ਨੂੰ ਇਕ ਯਾਤਰੀ ਨੇ ਇੰਡੀਗੋ ਦੀ ਫਲਾਈਟ ਦੇ ਪਾਇਲਟ ਨੂੰ ਥੱਪੜ ਮਾਰ ਦਿੱਤਾ। ਫਲਾਈਟ ਦੀ 13 ਘੰਟੇ ਦੀ ਦੇਰੀ 'ਤੇ ਯਾਤਰੀ ਗੁੱਸੇ 'ਚ ਸੀ। ਇਹ ਘਟਨਾ ਦਿੱਲੀ ਤੋਂ ਗੋਆ ਜਾ ਰਹੀ ਇੰਡੀਗੋ ਦੀ ਫਲਾਈਟ (6E-2175) ਵਿੱਚ ਵਾਪਰੀ। ਇਸ ਨੇ ਸਵੇਰੇ 7.40 ਵਜੇ ਉਡਾਣ ਭਰਨੀ ਸੀ, ਜੋ ਧੁੰਦ ਕਾਰਨ ਲੇਟ ਹੋ ਗਈ।
ਇਹ ਵੀ ਪੜ੍ਹੋ: Punjab News: ਕੂੜੇ ਦੇ ਢੇਰ ਜਾਂ ਝਾੜੀਆਂ ਵਿਚ ਕਿਸਮਤ ਲੱਭਦੇ ਬੱਚਿਆਂ ਨੂੰ ਮਿਲਿਆ ਮਾਪਿਆਂ ਦਾ ਪਿਆਰ; ਵਿਦੇਸ਼ੀ ਪ੍ਰਵਾਰਾਂ ਨੇ ਵੀ ਲਿਆ ਗੋਦ
ਘਟਨਾ ਦੀ ਇਕ ਵੀਡੀਓ ਸਾਹਮਣੇ ਆਈ ਹੈ। ਇਸ 'ਚ ਪੀਲੇ ਰੰਗ ਦੀ ਹੁਡੀ ਪਹਿਨਿਆ ਯਾਤਰੀ ਸੀਟ ਤੋਂ ਉੱਠ ਕੇ ਪਾਇਲਟ ਕੋਲ ਗਿਆ ਅਤੇ ਥੱਪੜ ਮਾਰਨ ਤੋਂ ਬਾਅਦ ਕਹਿੰਦਾ- ਜਹਾਜ਼ ਚਲਾਉਣਾ ਤਾਂ ਚਲਾਓ ਨਹੀਂ ਤਾਂ ਗੇਟ ਖੋਲ੍ਹ ਦਿਓ। ਯਾਤਰੀ ਦੀ ਹਰਕਤ 'ਤੇ ਏਅਰ ਹੋਸਟੈੱਸ ਨੇ ਕਿਹਾ- ਸਰ, ਇਹ ਗਲਤ ਹੈ। ਤੁਸੀਂ ਇਹ ਨਹੀਂ ਕਰ ਸਕਦੇ। ਇਸ 'ਤੇ ਯਾਤਰੀ ਨੇ ਕਿਹਾ- ਮੈਂ ਅਜਿਹਾ ਕਿਉਂ ਨਹੀਂ ਕਰ ਸਕਦਾ?
ਇਹ ਵੀ ਪੜ੍ਹੋ: Haryana News: ਹਰਿਆਣਾ 'ਚ ਇਸ ਦਿਨ ਸ਼ਰਾਬ ਦੀਆਂ ਦੁਕਾਨਾਂ ਰਹਿਣਗੀਆਂ ਬੰਦ, CM ਖੱਟਰ ਨੇ ਕੀਤਾ ਐਲਾਨ
ਘਟਨਾ ਤੋਂ ਬਾਅਦ ਫਲਾਈਟ 'ਚ ਮੌਜੂਦ ਲੋਕਾਂ ਨੇ ਯਾਤਰੀ ਦੀ ਇਸ ਹਰਕਤ ਦਾ ਵਿਰੋਧ ਵੀ ਕੀਤਾ। ਇਸ ਤੋਂ ਬਾਅਦ ਉਸ ਨੂੰ ਜਹਾਜ਼ ਤੋਂ ਬਾਹਰ ਕੱਢ ਕੇ ਸੁਰੱਖਿਆ ਬਲਾਂ ਦੇ ਹਵਾਲੇ ਕਰ ਦਿਤਾ ਗਿਆ। ਯਾਤਰੀ ਦੀ ਪਛਾਣ ਸਾਹਿਲ ਕਟਾਰੀਆ ਵਜੋਂ ਹੋਈ ਹੈ। ਇੰਡੀਗੋ ਨੇ ਉਸ ਦੇ ਖਿਲਾਫ ਐੱਫ.ਆਈ.ਆਰ. ਦਰਜ ਕਰਵਾਈ ਹੈ। ਉਹ ਦਿੱਲੀ ਪੁਲਿਸ ਦੀ ਹਿਰਾਸਤ ਵਿੱਚ ਹੈ।
ਇਹ ਵੀ ਪੜ੍ਹੋ: Punjab News: ਕੂੜੇ ਦੇ ਢੇਰ ਜਾਂ ਝਾੜੀਆਂ ਵਿਚ ਕਿਸਮਤ ਲੱਭਦੇ ਬੱਚਿਆਂ ਨੂੰ ਮਿਲਿਆ ਮਾਪਿਆਂ ਦਾ ਪਿਆਰ; ਵਿਦੇਸ਼ੀ ਪ੍ਰਵਾਰਾਂ ਨੇ ਵੀ ਲਿਆ ਗੋਦ
ਟ੍ਰੈਕਿੰਗ ਵੈੱਬਸਾਈਟ ਫਲਾਈਟ ਅਵੇਅਰ ਦੇ ਮੁਤਾਬਕ, ਇੰਡੀਗੋ ਦੀ ਫਲਾਈਟ ਨੇ ਆਖਿਰਕਾਰ ਸ਼ਾਮ 5.33 ਵਜੇ ਗੋਆ ਲਈ ਉਡਾਣ ਭਰੀ। ਇਹ ਸ਼ਾਮ 7:58 'ਤੇ ਦਾਬੋਲਿਮ 'ਚ ਉਤਰਿਆ। ਉਡਾਣ ਦਾ ਸਮਾਂ 145 ਮਿੰਟ ਸੀ। ਦਿੱਲੀ ਵਿੱਚ ਸੰਘਣੀ ਧੁੰਦ ਕਾਰਨ ਇੰਡੀਗੋ ਦੀਆਂ ਉਡਾਣਾਂ ਵਿੱਚ ਲਗਾਤਾਰ ਦੇਰੀ ਹੋ ਰਹੀ ਹੈ। ਫਲਾਈਟ ਦੀ ਦੇਰੀ ਦਾ ਸਮਾਂ ਸਵੇਰੇ ਤੋਂ ਦੁਪਹਿਰ ਤੱਕ ਐਲਾਨਿਆ ਜਾਂਦਾ ਰਿਹਾ।
ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।
ਪਾਇਲਟ ਬਦਲਣ ਕਾਰਨ ਫਲਾਈਟ 'ਚ ਕੁਝ ਦੇਰੀ ਵੀ ਹੋਈ। ਦਰਅਸਲ, ਫਲਾਈਟ ਡਿਊਟੀ ਟਾਈਮ ਲਿਮਿਟੇਸ਼ਨ (FDTL) ਦਾ ਨਿਯਮ ਫਲਾਈਟਾਂ ਵਿੱਚ ਲਾਗੂ ਹੁੰਦਾ ਹੈ, ਯਾਨੀ ਪਾਇਲਟਾਂ ਨੂੰ ਇੱਕ ਨਿਸ਼ਚਿਤ ਸਮੇਂ ਤੋਂ ਬਾਅਦ ਉਡਾਣ ਭਰਨ ਦੀ ਇਜਾਜ਼ਤ ਨਹੀਂ ਹੁੰਦੀ।
(For more Punjabi news apart from Indigo Flight Fight news in punjabi , stay tuned to Rozana Spokesman)