
ਕਿਹਾ ਮੋਦੀ ਸਰਕਾਰ ਵਲੋਂ ਲਿਆਂਦੇ ਖੇਤੀ ਵਿਰੋਧੀ ਕਾਲੇ ਕਾਨੂੰਨਾਂ ਦੇ ਲਾਗੂ ਹੋਣ ਨਾਲ ਜਨਤਕ ਵੰਡ ਪ੍ਣਾਲੀ ਤਹਿਤ ਮਿਲਦਾ ਨਿਗੂਣਾ ਰਾਸਨ ਖਤਮ ਹੋਵੇਗਾ
ਮੋਗਾ-ਅੱਜ ਸੂਬਾ ਕਮੇਟੀ ਦੇ ਸੱਦੇ ਦੀ ਲੜੀ ਤਹਿਤ ਕਾਲੇ ਕਾਨੂੰਨਾਂ, ਦਲਿਤਾਂ ਤੇ ਜਬਰ ਖਿਲਾਫ਼,ਮਜਦੂਰ ਮੰਗਾਂ ਬਾਰੇ,ਦਿਲੀ ਮੋਰਚਿਆਂ ਤੇ ਹੋ ਰਹੇ ਫਿਰਕੂ ਫਾਸ਼ੀ ਹਮਲਿਆਂ ਖਿਲਾਫ਼ ਪਿੰਡ ਤਖਤੂਪੁਰਾ ਵਿਖੇ ਪੰਜਾਬ ਖੇਤ ਮਜਦੂਰ ਯੂਨੀਅਨ ਜਿਲ੍ਹਾ ਮੋਗਾ ਵਲੋਂ ਜ਼ਿਲ੍ਹਾ ਪੱਧਰੀ ਕਾਨਫਰੰਸ ਕੀਤੀ ਗਈ । ਜਿਸ ਵਿੱਚ ਜਿਲ੍ਹੇ ਦੇ ਵੱਡੀ ਗਿਣਤੀ ਪਿੰਡਾਂ ਚੋਂ ਹਜਾਰਾਂ ਮਜਦੂਰ ਮਰਦ/ ਔਰਤਾਂ ਅਤੇ ਕਿਸਾਨ ਇਕੱਠੇ ਹੋਏ । ਇਕੱਠ ਨੂੰ ਮਜਦੂਰ ਨੇ ਸੰਬੋਧਨ ਕਰਦਿਆਂ ਦੱਸਿਆ ਹੈ ਕਿ ਮੋਦੀ ਸਰਕਾਰ ਵਲੋਂ ਲਿਆਂਦੇ ਖੇਤੀ ਵਿਰੋਧੀ ਕਾਲੇ ਕਾਨੂੰਨਾਂ ਦੇ ਲਾਗੂ ਹੋਣ ਨਾਲ ਜਨਤਕ ਵੰਡ ਪ੍ਣਾਲੀ ਤਹਿਤ ਮਿਲਦਾ ਨਿਗੂਣਾ ਰਾਸਨ ਖਤਮ ਹੋਵੇਗਾ,ਮੰਡੀ ਢਾਚਾ ਵੀ ਤਬਾਹ ਹੋ ਜਾਵੇਗਾ,ਐਫ ਸੀ ਆਈ ਅਦਾਰੇ ਦਾ ਭੋਗ ਪਾਕੇ ਗੁਦਾਮ ਵੀ ਖਤਮ ਕਰ ਦਿੱਤੇ ਜਾਣਗੇ। ਇਹਨਾਂ ਚ ਕੰਮ ਕਰਦੇ ਲੱਖਾਂ ਲੋਕਾਂ ਦਾ ਰੁਜਗਾਰ ਉਜਾੜਾ ਹੋਵੇਗਾ।
photoਜਰੂਰੀ ਵਸਤਾਂ ਸੋਧ ਕਾਨੂੰਨ ਰਾਹੀਂ ਜਮਾਂਖੋਰਾਂ,ਜਖੀਰੇਬਾਜਾਂ ਨੂੰ ਕਾਲਾਬਜਾਰੀ ਕਰਨ ਦੀ ਖੁੱਲ ਮਿਲੇਗੀ ਜਿਸ ਰਾਹੀਂ ਦਾਲਾਂ,ਸਬਜੀਆਂ,ਫਲਾਂ,ਖੰਡ, ਚਾਹਪੱਤੀ,ਤੇਲ,ਘਿਉ ਆਦਿ ਹੋਰ ਜਰੂਰੀ ਵਸਤਾਂ ਦੇ ਭਾਅ ਹਰੇਕ ਗਰੀਬ ਦੀ ਪਹੁੰਚ ਤੋਂ ਦੂਰ ਹੋ ਜਾਣਗੇ।ਠੇਕਾ ਖੇਤੀ ਕਾਨੂੰਨ ਲਾਗੂ ਹੋਣ ਨਾਲ ਖੇਤ ਮਜਦੂਰਾਂ,ਬੇਜਮੀਨੇ ਤੇ ਥੁੜ ਜਮੀਨੇ ਕਿਸਾਨਾਂ ਦਾ ਠੇਕੇ ਹਿੱਸੇ ਤੇ ਜਮੀਨਾਂ ਲੈਣ ਦਾ ਹੱਕ ਕਾਰਪੋਰੇਟ ਘਰਾਣਿਆਂ ਵਲੋਂ ਵੱਡੇ ਫਾਰਮਾ ਦੀ ਨੀਤੀ ਤਹਿਤ ਖਤਮ ਕਰ ਦਿੱਤਾ ਜਾਵੇਗਾ।
BKU leaderਨਾਲ ਹੀ ਸਾਗ, ਬਾਲਣ ਅਤੇ ਕੱਖ ਪੱਠਾ ਲਿਆਉਣਾ ਵੀ ਮਨਾਹੀ ਹੋ ਜਾਵੇਗਾ।ਸਦੀਆਂ ਤੋਂ ਐਸੀ/ਬੀਸੀ ਦਲਿਤ ਭਾਈ ਚਾਰਿਆਂ ਨਾਲ ਹੁੰਦਾ ਜਬਰ ਅਤੇ ਵਿਤਕਰਾ ਹੋਰ ਵਧੇਗਾ ਕਿਉਂਕਿ ਕੇਂਦਰ ਦੀ ਮੋਦੀ ਸਰਕਾਰ ਅਤੇ ਇਸਦੇ ਪਿਛੇ ਕੰਮ ਕਰਦੀ ਆਰ ਐਸ ਐਸ ਦਾ ਮੁੱਖ ਏਜੰਡਾ ਮੰਨੂੰਵਾਦੀ ਵਿਚਾਰਧਾਰਾ ਨੂੰ ਲਾਗੂ ਕਰਨਾ ਹੈ। ਜਿਸ ਦਾ ਮੁੱਖ ਨਿਸਾਨਾ ਦਲਿਤ ਭਾਈਚਾਰਾ ਸਦੀਆਂ ਤੋਂ ਬਣਦਾ ਆ ਰਿਹਾ ਹੈ।ਪਿਛਲੇ ਦਿਨੀਁ ਹਾਥਰਸ (ਯੂ ਪੀ) ਚ ਦਲਿਤ ਮਜਦੂਰ ਬੱਚੀ ਨਾਲ ਵਾਪਰੀ ਘਟਨਾ,ਊਨਾਉ ਚ ਦਲਿਤ ਵਿਆਕਤੀਆਂ ਤੇ ਜਬਰ,ਨੌਦੀਪ ਕੌਰ ਗੰਧੜ ਗਿ੍ਫ਼ਤਾਰੀ ਅਤੇ ਅਣਮਨੁੱਖੀ ਤਸੱਦਦ ਵਰਗੀਆਂ ਘਟਨਾਵਾਂ ਦਿਲ ਦਿਹਲਾਉਣ ਵਾਲੀਆਂ ਹਨ।
BKUਸੰਨ 2015 ਤੋਂ ਮੋਦੀ ਰਾਜ ਚ ਹੀ ਦਲਿਤਾਂ ਤੇ 38670 ਕੇਸ ਦਰਜ ਹੋਏ ਜੋ ਸੰਨ 2019 ਚ ਵਧਕੇ 45935 ਹੋ ਗਏ। ਤੁਛ ਰਾਆਇਤਾਂ ਵੱਲ ਦੇਖਣ ਦੀ ਬਜਾਏ ਦਲਿਤ ਮਜਦੂਰ ਭਾਈਚਾਰੇ ਨੂੰ ਇਧਰ ਵੀ ਧਿਆਨ ਦੇਣ ਦੀ ਜਰੂਰਤ ਹੈ।ਸਗੋਂ ਸਾਨੂੰ ਤਾਂ ਸਾਡੀਆਂ ਹਕੀਕੀ ਮੰਗਾਂ ਖੇਤੀ ਕਾਲੇ ਕਾਨੂੰਨ ਰੱਦ ਕਰਨ,ਕਿਰਤ ਕਨੂੰਨਾਂ ਚ ਕੀਤੀਆਂ ਸੋਧਾਂ ਵਾਪਸ ਲੈਣ,ਜਨਤਕ ਵੰਡ ਪ੍ਣਾਲੀ ਨੂੰ ਮਜ਼ਬੂਤ ਕਰਕੇ ਸਾਰੀਆਂ ਜਰੂਰੀ ਵਸਤਾਂ ਡੀਪੂਆਂ ਰਾਹੀਂ ਲੈਣ,ਮਾਈਕਰੋ ਫਾਈਨਾਂਸ ਕੰਪਨੀਆਂ ਸਮੇਤ ਮਜਦੂਰਾਂ ਸਿਰ ਚੜੇ ਸਰਕਾਰੀ ਤੇ ਗੈਰ ਸਰਕਾਰੀ ਕਰਜੇ ਖਤਮ ਕਰਨ,ਪੱਕੇ ਰੁਜਗਾਰ ਦਾ ਪ੍ਬੰਧ ਕਰਨ,ਜੇਲੀਂ ਡੱਕੇ ਲੋਕ ਪੱਖੀ ਬੁੱਧੀਜੀਵੀਆਂ ਨੂੰ ਬਿਨਾ ਸਰਤ ਰਿਹਾ ਕਰਨ, ਮਜਦੂਰ ਆਗੂ ਨੌਦੀਪ ਕੌਰ ਗੰਧੜ ਸਮੇਤ ਗਿ੍ਫ਼ਤਾਰ ਕਿਸਾਨਾਂ ਨੂੰ ਤੁਰੰਤ ਰਿਹਾ ਕਰਨ ਆਦਿ ਮੰਗਾਂ ਲਾਗੂ ਕਰਨ ਦੀ ਜੋਰਦਾਰ ਮੰਗ ਕੀਤੀ ਗਈ