
ਭਾਰਤੀ ਰਾਜਦੂਤ ਸੰਜੀਵ ਕੋਹਲੀ ਨੇ ਟਵਿੱਟਰ ’ਤੇ ਕੀਤੀ ਪੁਸ਼ਟੀ
ਨਵੀਂ ਦਿੱਲੀ : ਹਾਲ ਹੀ ਵਿਚ ਨਿਊਜ਼ੀਲੈਂਡ ਵਿਚ ਹੋਏ ਮਸਜਿਦ ’ਤੇ ਨਸਲੀ ਹਮਲੇ ਵਿਚ ਭਾਰਤੀ ਮੂਲ ਦੇ 9 ਵਿਅਕਤੀ ਲਾਪਤਾ ਹਨ। ਇਹ ਗੱਲ ਨਿਊਜ਼ੀਲੈਂਡ ’ਚ ਭਾਰਤੀ ਰਾਜਦੂਤ ਸੰਜੀਵ ਕੋਹਲੀ ਨੇ ਟਵਿੱਟਰ ’ਤੇ ਟਵੀਟ ਕੀਤੀ। ਜ਼ਿਕਰਯੋਗ ਹੈ ਕਿ ਜੁੰਮੇ ਦੀ ਨਮਾਜ਼ ਦੌਰਾਨ ਇਕ ਹਥਿਆਰਬੰਦ ਹਮਲਾਵਰ ਚਰਚ ਸਟ੍ਰੀਟ ਨਿਊਜ਼ੀਲੈਂਡ ਵਿਖੇ ਸਥਿਤ ਮਸਜਿਦ ਵਿਚ ਮੌਜੂਦ ਲੋਕਾਂ ਉਤੇ ਅੰਨ੍ਹੇਵਾਹ ਗੋਲੀਬਾਰੀ ਕਰਦਿਆਂ ਦਾਖ਼ਲ ਹੋਇਆ।
As per updates received from multiple sources there are 9 missing persons of indian nationality/ origin. Official confirmation still awaited. Huge crime against humanity. Our prayers with their families
— sanjiv kohli (@kohli_sanjiv) March 15, 2019
ਇਸ ਹਮਲੇ ਵਿਚ ਹੁਣ ਤੱਕ 49 ਲੋਕਾਂ ਦੇ ਮਾਰੇ ਜਾਣ ਦੀ ਖ਼ਬਰ ਆ ਚੁੱਕੀ ਹੈ ਅਤੇ 20 ਹੋਰ ਜ਼ਖ਼ਮੀ ਹਨ। ਏਆਈਐਮਆਈਐਮ ਦੇ ਪ੍ਰਧਾਨ ਅਸਦਉੱਦੀਨ ਓਵੈਸੀ ਨੇ ਇਕ ਲਾਪਤਾ ਭਾਰਤੀ ਦੀ ਪਛਾਣ ਕਰਦਿਆਂ ਭਾਰਤ ਦੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੂੰ ਟਵੀਟ ਕੀਤਾ ਅਤੇ ਕਿਹਾ ਕਿ ਗੋਲੀਬਾਰੀ ਦੀ ਵੀਡੀਓ ਵਿਚ ਇਕ ਅਹਿਮਦ ਜਹਾਂਗੀਰ ਦੀ ਸ਼ਨਾਖ਼ਤ ਹੋਈ ਹੈ ਅਤੇ ਉਸ ਦਾ ਪਰਵਾਰ ਹੈਦਰਾਬਾਦ ਰਹਿੰਦਾ ਹੈ।