
ਨਿਊਜ਼ੀਲੈਂਡ ਦੀਆਂ 2 ਮਸਜਿਦਾਂ ‘ਚ ਗੋਲੀਬਾਰੀ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ‘ਚ ਕਈ ਲੋਕਾਂ ਦੇ ਜ਼ਖਮੀ ਅਤੇ ਕਈ ਲੋਕਾਂ ਦੇ ਮਾਰੇ ਜਾਣ ਦੀ ਖ਼ਬਰ ਸਾਹਮਣੇ ਆਈ ਹੈ।
ਨਿਊਜ਼ੀਲੈਂਡ : ਨਿਊਜ਼ੀਲੈਂਡ ਦੇ ਸ਼ਹਿਰ ਕ੍ਰਾਈਸਟਚਰਚ ਵਿਖੇ ਇਕ ਮਸਜਿਦ ਵਿਚ ਉਸ ਸਮੇਂ ਚੀਕ ਚਿਹਾੜਾ ਮਚ ਗਿਆ ਜਦੋਂ ਕੁੱਝ ਹਥਿਆਰਬੰਦ ਹਮਲਾਵਰਾਂ ਨੇ ਮਸਜਿਦ ਵਿਚ ਅੰਨ੍ਹੇਵਾਹ ਫਾਈਰਿੰਗ ਕਰਨੀ ਸ਼ੁਰੂ ਕਰ ਦਿਤੀ। ਇਸ ਫਾਈਰਿੰਗ ਦੌਰਾਨ ਕਈ ਲੋਕਾਂ ਦੇ ਮਾਰੇ ਜਾਣ ਦੀ ਖ਼ਬਰ ਹੈ, ਦੱਸਿਆ ਜਾ ਰਿਹਾ ਹੈ ਕਿ ਪਹਿਲਾ ਹਮਲਾ ਅਲ-ਨੂਰ ਮਸਜਿਦ ਵਿਚ ਹੋਇਆ ਸੀ।
ਸੂਤਰਾਂ ਤੋਂ ਮਿਲੀ ਜਾਣਕਰੀ ਮੁਤਾਬਕ ਇਸ ਹਾਦਸੇ ਦੌਰਾਨ ਉਥੇ ਬੰਗਲਾਦੇਸ਼ ਕ੍ਰਿਕਟ ਟੀਮ ਦੇ ਖਿਡਾਰੀ ਵੀ ਮੌਜੂਦ ਸਨ। ਬੰਗਲਾਦੇਸ਼ ਕ੍ਰਿਕਟ ਟੀਮ ਦੇ ਖਿਡਾਰੀ ਤਮੀਮ ਇਕਬਾਲ ਨੇ ਟਵੀਟ ਕਰ ਕਿਹਾ ਕਿ “ਗੋਲੀਬਾਰੀ ‘ਚ ਪੂਰੀ ਟੀਮ ਵਾਲ-ਵਾਲ ਬਚ ਗਈ, ਬੇਹੱਦ ਡਰਾਵਣਾ ਅਨੁਭਵ ਸੀ”
ਇਸ ਘਟਨਾ ਨੂੰ ਲੈ ਕੇ ਬੰਗਲਾਦੇਸ਼ ਕ੍ਰਿਕਟ ਟੀਮ ਦੇ ਇਕ ਖਿਡਾਰੀ ਮੁਹੰਮਦ ਇਸਲਾਮ ਨੇ ਟਵੀਟ ਕੀਤਾ ਹੈ। ਇਸਲਾਮ ਨੇ ਲਿਖਿਆ,”ਬੰਗਲਾਦੇਸ਼ ਦੀ ਟੀਮ ਹੇਗਲੇ ਪਾਰਕ ਨੇੜੇ ਮਸਜਿਦ ਤੋਂ ਬਾਹਰ ਨਿਕਲ ਆਈ, ਜਿੱਥੇ ਸਰਗਰਮ ਬੰਦੂਕਧਾਰੀ ਮੌਜੂਦ ਸੀ।
ਪੁਲਿਸ ਕਮਿਸ਼ਨਰ ਮਾਈਕ ਬੁਸ਼ ਦੇ ਮੁਤਾਬਕ ਸ਼ਹਿਰ ਦੇ ਸਾਰੇ ਸਕੂਲਾਂ ਨੂੰ ਬੰਦ ਕਰਵਾ ਦਿੱਤਾ ਗਿਆ ਹੈ। ਪੁਲਿਸ ਨੇ ਇਲਾਕੇ ‘ਚ ਸੁਰੱਖਿਆ ਦੇ ਪ੍ਰਬੰਧ ਕੀਤੇ ਹਨ। ਉਹਨਾਂ ਦਾ ਕਹਿਣਾ ਹੈ ਕਿ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਨਿਊਜ਼ੀਲੈਂਡ ਦੀ ਪੀਐਮ ਜੇੈਸਿੰਡਾ ਅਡਾਰਨਰ ਨੇ ਇਸ ਦਿਨ ਨੂੰ ਕਾਲਾ ਦਿਨ ਕਰਾਰ ਦਿੱਤਾ ਹੈ।