
ਇਸ ਤੋਂ ਪਹਿਲਾਂ 16 ਮਾਰਚ ਨੂੰ ਅਮਰੀਕੀ ਫ਼ੈਡਰਲ ਰਿਜ਼ਰਵ ਵਿਆਜ ਦਰ ਨੂੰ ਲੈ ਕੇ ਵੱਡਾ ਫ਼ੈਸਲਾ ਲੈ ਸਕਦਾ ਹੈ।
ਨਵੀਂ ਦਿੱਲੀ : ਥੋਕ ਮਹਿੰਗਾਈ ਜਨਵਰੀ ਦੇ 12.96 ਫ਼ੀ ਸਦੀ ਤੋਂ ਫ਼ਰਵਰੀ ’ਚ ਵਧ ਕੇ 13.11 ਫ਼ੀ ਸਦੀ ’ਤੇ ਪਹੁੰਚ ਗਈ। ਫ਼ਰਵਰੀ 2021 ਵਿਚ, ਥੋਕ ਮਹਿੰਗਾਈ ਦਰ ਸਿਰਫ਼ 4.83 ਫ਼ੀ ਸਦੀ ਸੀ। ਵਧਦੀ ਮਹਿੰਗਾਈ ਸਰਕਾਰ, ਅਰਥਚਾਰੇ ਅਤੇ ਭਾਰਤੀ ਰਿਜ਼ਰਵ ਬੈਂਕ ਲਈ ਗੰਭੀਰ ਚਿੰਤਾ ਦਾ ਵਿਸ਼ਾ ਹੈ। ਰਿਜ਼ਰਵ ਬੈਂਕ ਦੀ ਮੁਦਰਾ ਨੀਤੀ ਕਮੇਟੀ ਦੀ ਬੈਠਕ ਅਗਲੇ ਮਹੀਨੇ ਹੋਣ ਜਾ ਰਹੀ ਹੈ। ਇਸ ਤੋਂ ਪਹਿਲਾਂ 16 ਮਾਰਚ ਨੂੰ ਅਮਰੀਕੀ ਫ਼ੈਡਰਲ ਰਿਜ਼ਰਵ ਵਿਆਜ ਦਰ ਨੂੰ ਲੈ ਕੇ ਵੱਡਾ ਫ਼ੈਸਲਾ ਲੈ ਸਕਦਾ ਹੈ।
ਮਹਿੰਗਾਈ ਵਧਣ ਕਾਰਨ ਰਿਜ਼ਰਵ ਬੈਂਕ ’ਤੇ ਨੀਤੀ ’ਚ ਬਦਲਾਅ ਦਾ ਦਬਾਅ ਵਧੇਗਾ। ਜਨਵਰੀ ’ਚ ਥੋਕ ਮਹਿੰਗਾਈ ਦਰ 12.96 ਫ਼ੀ ਸਦੀ ਅਤੇ ਦਸੰਬਰ 2021 ’ਚ 13.56 ਫ਼ੀ ਸਦੀ ਸੀ। ਨਵੰਬਰ ’ਚ ਇਹ ਮਹਿੰਗਾਈ ਦਰ 14.23 ਫ਼ੀ ਸਦੀ ਸੀ। ਇਹ ਲਗਾਤਾਰ 11ਵਾਂ ਮਹੀਨਾ ਹੈ ਜਦੋਂ ਥੋਕ ਮਹਿੰਗਾਈ ਦਰ ਦੋਹਰੇ ਅੰਕਾਂ ਵਿਚ ਰਹੀ ਹੈ।