Paytm News : ਪੇਟੀਐੱਮ ਪੇਮੈਂਟਸ ਬੈਂਕ ’ਤੇ ਲਗਾਈਆਂ ਪਾਬੰਦੀਆਂ ਅੱਜ ਤੋਂ ਹੋਣਗੀਆਂ ਲਾਗੂ

By : BALJINDERK

Published : Mar 15, 2024, 2:38 pm IST
Updated : Mar 15, 2024, 3:14 pm IST
SHARE ARTICLE
Paytm Payments Bank
Paytm Payments Bank

Paytm News : ਜਾਣੋ ਕੀ ਹੋਵੇਗਾ ਬੰਦ ਕਿਹੜੀਆਂ ਸੇਵਾਵਾਂ ਰਹਿਣਗੀਆਂ ਜਾਰੀ

Paytm News : ਭਾਰਤੀ ਰਿਜ਼ਰਵ ਬੈਂਕ ਵਲੋਂ ਪੇਟੀਐੱਮ ਪੇਮੈਂਟਸ ਬੈਂਕ ’ਤੇ ਲਗਾਈਆਂ ਗਈਆਂ ਪਾਬੰਦੀਆਂ 15 ਮਾਰਚ, 2024 ਅੱਜ ਤੋਂ ਲਾਗੂ ਹੋ ਜਾਣਗੀਆਂ। ਆਰਬੀਆਈ ਦੇ ਨਿਰਦੇਸ਼ਾਂ ਅਨੁਸਾਰ 15 ਮਾਰਚ 2024 ਅੱਜ ਤੋਂ ਬਾਅਦ ਪੇਟੀਐੱਮ ਪੇਮੈਂਟ ਬੈਂਕ ’ਤੇ ਕੋਈ ਲੈਣ-ਦੇਣ ਸਵੀਕਾਰ ਨਹੀਂ ਕੀਤਾ ਜਾਵੇਗਾ। ਅਜਿਹੀ ਸਥਿਤੀ ਵਿੱਚ ਬੈਂਕ ਨੇ ਆਪਣੇ ਗਾਹਕਾਂ ਨੂੰ ਸਲਾਹ ਦਿੱਤੀ ਹੈ ਕਿ ਉਹ ਪੇਟੀਐੱਮ ਪੇਮੈਂਟ ਬੈਂਕ ਵਿੱਚ ਮੌਜੂਦ ਰਕਮ ਨੂੰ ਜਲਦੀ ਕਿਸੇ ਹੋਰ ਬੈਂਕ ਖਾਤੇ ਵਿੱਚ ਟਰਾਂਸਫਰ ਕਰ ਲੈਣ। ਐੱਨਐੱਚਏਆਈ ਨੇ ਪੇਟੀਐੱਮ ਫਾਸਟੈਗ ਨੂੰ ਲੈ ਕੇ ਐਡਵਾਈਜ਼ਰੀ ਜਾਰੀ ਕੀਤੀ ਹੈ। ਐੱਨਐੱਚਏਆਈ ਨੇ ਲੋਕਾਂ ਨੂੰ ਆਪਣਾ ਪੇਟੀਐੱਮ ਫਾਸਟੈਗ ਬਦਲਣ ਲਈ ਕਿਹਾ ਹੈ। 

ਇਹ ਵੀ ਪੜੋ:Gold and Sliver News: ਸੋਨੇ ਅਤੇ ਚਾਂਦੀ ਕੀਮਤਾਂ ’ਚ ਮੁੜ ਹੋਇਆ ਵਾਧਾ, ਸਰਾਫ਼ਾ ਬਾਜ਼ਾਰ ’ਚ ਆਇਆ ਉਛਾਲ


ਇਹ ਸੇਵਾ ਹੋਵੇਗੀ ਬੰਦ

-15 ਮਾਰਚ ਅੱਜ ਤੋਂ ਬਾਅਦ, ਉਪਭੋਗਤਾ ਪੇਟੀਐਮ ਪੇਮੈਂਟਸ ਬੈਂਕ ਤੋਂ ਆਪਣੇ ਖਾਤੇ, ਫਾਸਟੈਗ ਜਾਂ ਵਾਲਿਟ ਨੂੰ ਟਾਪ-ਅੱਪ ਨਹੀਂ ਕਰ ਸਕਣਗੇ। ਇਹ ਸੇਵਾ 15 ਮਾਰਚ ਅੱਜ ਤੋਂ ਬਾਅਦ ਬੰਦ ਹੋ ਜਾਵੇਗੀ।
-15 ਮਾਰਚ ਅੱਜ ਤੋਂ ਬਾਅਦ, ਉਪਭੋਗਤਾ ਪੇਟੀਐਮ ਪੇਮੈਂਟ ਬੈਂਕ ’ਤੇ ਕੋਈ ਭੁਗਤਾਨ ਪ੍ਰਾਪਤ ਨਹੀਂ ਕਰ ਸਕਣਗੇ।
-ਜੇਕਰ ਉਪਭੋਗਤਾ ਨੂੰ ਪੇਟੀਐੱਮ ਪੇਮੈਂਟਸ ਬੈਂਕ ’ਤੇ ਤਨਖਾਹ ਜਾਂ ਕੋਈ ਹੋਰ ਪੈਸਾ ਲਾਭ ਮਿਲ ਰਿਹਾ ਹੈ, ਤਾਂ ਉਸਨੂੰ 15 ਮਾਰਚ ਅੱਜ ਤੋਂ ਬਾਅਦ ਇਹ ਲਾਭ ਨਹੀਂ ਮਿਲੇਗਾ।
-15 ਮਾਰਚ ਅੱਜ ਤੋਂ ਬਾਅਦ, ਪੇਟੀਐਮ ਫਾਸਟੈਗ ਵਿੱਚ ਬਕਾਇਆ ਕਿਸੇ ਹੋਰ ਫਾਸਟੈਗ ਵਿੱਚ ਟਰਾਂਸਫਰ ਨਹੀਂ ਕੀਤਾ ਜਾ ਸਕਦਾ ਹੈ।
-ਯੂਪੀਆਈ ਜਾਂ ਆਈਐੱਮਪੀਐੱਸ ਰਾਹੀਂ ਪੇਟੀਐੱਮ ਪੇਮੈਂਟ ਬੈਂਕ ਖਾਤੇ ਵਿੱਚ ਕੋਈ ਪੈਸਾ ਟਰਾਂਸਫਰ ਨਹੀਂ ਕੀਤਾ ਜਾਵੇਗਾ।

ਇਹ ਵੀ ਪੜੋ:Canada Road Accident News : ਕੈਨੇਡਾ ’ਚ ਸੜਕ ਹਾਦਸੇ ’ਚ ਪੰਜਾਬੀ ਨੌਜਵਾਨ ਦੀ ਹੋਈ ਮੌਤ  

15 ਮਾਰਚ ਅੱਜ ਤੋਂ ਬਾਅਦ ਇਹ ਸੇਵਾਵਾਂ ਜਾਰੀ ਰਹਿਣਗੀਆਂ

-ਪੇਟੀਐੱਮ ਪੇਮੈਂਟਸ ਬੈਂਕ ਦੇ ਉਪਭੋਗਤਾ ਆਪਣੇ ਖਾਤੇ ਜਾਂ ਵਾਲੇਟ ਤੋਂ ਮੌਜੂਦਾ ਰਕਮ ਕਢਵਾ ਸਕਦੇ ਹਨ। 
-ਪੇਟੀਐੱਮ ਪੇਮੈਂਟਸ ਬੈਂਕ ਵਾਲੇਟ ਦਾ ਵਰਤੋਂ ਵਪਾਰੀ ਭੁਗਤਾਨ ਕਰਨ ਲਈ ਕੀਤਾ ਜਾ ਸਕਦਾ ਹੈ।
-ਪਾਰਟਨਰ ਬੈਂਕਾਂ ਤੋਂ ਰਿਫੰਡ, ਕੈਸ਼ਬੈਕ ਅਤੇ ਸਵੀਪ-ਇਨ ਦੇ ਨਾਲ-ਨਾਲ ਪੇਟੀਐੱਮ ਪੇਮੈਂਟਸ ਬੈਂਕ ਖਾਤੇ ਤੋਂ ਵਿਆਜ ਮਿਲਦਾ ਰਹੇਗਾ।
-ਜਦੋਂ ਤੱਕ ਬਕਾਇਆ ਰਕਮ ਉਪਲਬਧ ਹੈ, ਉਦੋਂ ਤੱਕ ਪੇਟੀਐੱਮ ਪੇਮੈਂਟ ਬੈਂਕ ਖਾਤੇ ਤੋਂ ਨਿਕਾਸੀ ਜਾਂ ਡੈਬਿਟ (ਜਿਵੇਂ ਐਨਏਸੀਐੱਚ ਆਦੇਸ਼) ਕੀਤਾ ਜਾ ਸਕਦਾ ਹੈ।
-ਉਪਭੋਗਤਾਵਾਂ ਕੋਲ ਵਾਲੇਟ ਬੰਦ ਕਰਨ ਅਤੇ ਬਕਾਇਆ ਰਕਮ ਨੂੰ ਕਿਸੇ ਹੋਰ ਬੈਂਕ ਖਾਤੇ ਵਿੱਚ ਟਰਾਂਸਫਰ ਕਰਨ ਦਾ ਵਿਕਲਪ ਹੋਵੇਗਾ।
-ਫਾਸਟੈਗ ਦੀ ਸਹੂਲਤ ਮਿਲੇਗਾ ਪਰ ਬੈਲੇਂਸ ਹੋਣ ਤੱਕ। 15 ਮਾਰਚ ਅੱਜ ਤੋਂ ਬਾਅਦ ਉਪਭੋਗਤਾ ਹੋਰ ਰਕਮ ਨਹੀਂ ਜੋੜ ਸਕਣਗੇ।
-ਉਪਭੋਗਤਾਵਾਂ ਕੋਲ ਯੂਪੀਆਈ ਜਾਂ ਆਈਐੱਮਪੀਐੱਸ ਦੀ ਵਰਤੋਂ ਕਰਕੇ ਆਪਣੇ ਪੇਟੀਐੱਮ ਬੈਂਕ ਖਾਤੇ ਤੋਂ ਪੈਸੇ ਕਢਵਾਉਣ ਦਾ ਵਿਕਲਪ ਵੀ ਹੋਵੇਗਾ।

ਇਹ ਵੀ ਪੜੋ:Karnataka News : ਪੁਲਿਸ ਨੇ ਸਾਬਕਾ CM ਬੀਐਸ ਯੇਦੀਯੁਰੱਪਾ ਖਿਲਾਫ਼ ਜਿਨਸੀ ਸ਼ੋਸ਼ਣ ਦਾ ਮਾਮਲਾ ਦਰਜ ਕੀਤਾ  

 (For more news apart from Restrictions imposed on Paytm Payments Bank will be applicable from today News in Punjabi, stay tuned to Rozana Spokesman)

Location: India, Delhi, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement