ਡਾ: ਭੀਮਰਾਓ ਅੰਬੇਦਕਰ ਵੀ ਕਰਦੇ ਸਨ ਧਾਰਾ 370 ਦਾ ਵਿਰੋਧ
Published : Apr 15, 2019, 10:23 am IST
Updated : Apr 15, 2019, 10:23 am IST
SHARE ARTICLE
Dr. BheemRao Ambedkar
Dr. BheemRao Ambedkar

ਸਕੂਲ ਚ ਉਨ੍ਹਾਂ ਨੂੰ ਕਾਫੀ ਭੇਦਭਾਵ ਝੱਲਣਾ ਪਿਆ

ਨਵੀਂ ਦਿੱਲੀ- ਭਾਰਤ ਦੇ ਸੰਵਿਧਾਨ ਨਿਰਮਾਤਾ, ਚਿੰਤਕ, ਸਮਾਜ ਸੁਧਾਰਕ ਡਾ. ਭੀਮਰਾਓ ਅੰਬੇਦਕਰ ਦਾ ਜਨਮ ਮੱਧ ਪ੍ਰਦੇਸ਼ ਦੇ ਮਹੂ ਚ 14 ਅਪ੍ਰੈਲ 1891 ਚ ਹੋਇਆ ਸੀ। ਉਨ੍ਹਾਂ ਦੇ ਪਿਤਾ ਦਾ ਨਾਂ ਰਾਮਜੀ ਮਾਲੋਜੀ ਸਕਪਾਲ ਅਤੇ ਮਾਤਾ ਦਾ ਨਾਂ ਭੀਮਾਬਾਈ ਸੀ। ਉਹ ਆਪਣੇ ਮਾਪਿਆਂ ਦੀ 14ਵੀਂ ਅਤੇ ਆਖਰੀ ਔਲਾਦ ਸਨ। ਡਾ: ਅੰਬੇਦਕਰ ਨੇ ਆਪਣਾ ਪੂਰਾ ਜੀਵਨ ਸਮਾਜਿਕ ਬੁਰਾਈਆਂ ਜਿਵੇਂ ਛੂਤ–ਛਾਤ ਅਤੇ ਜਾਤਵਾਦ ਖਿਲਾਫ਼ ਸੰਘਰਸ਼ ਚ ਲਗਾ ਦਿੱਤਾ। ਇਸ ਦੌਰਾਨ ਡਾ: ਅੰਬੇਦਕਰ ਗ਼ਰੀਬ, ਦਲਿਤਾਂ ਅਤੇ ਪੀੜਤਾਂ ਦੇ ਅਧਿਕਾਰਾਂ ਲਈ ਸੰਘਰਸ਼ ਕਰਦੇ ਰਹੇ।

ਉਨ੍ਹਾਂ ਦੇ ਜਨਮ ਦਿਹਾੜੇ ਤੇ ਉਨ੍ਹਾਂ ਦੇ ਜੀਵਨ ਨਾਲ ਜੁੜੀਆਂ ਕੁਝ ਖ਼ਾਸ ਗੱਲਾਂ ਨੂੰ ਲੈ ਕੇ ਡਾ: ਅੰਬੇਦਕਰ ਦਾ ਪਰਿਵਾਰ ਮਹਾਰ ਜਾਤ (ਦਲਿਤ) ਨਾਲ ਸਬੰਧ ਰੱਖਦਾ ਸੀ, ਜਿਸ ਨੂੰ ਅਛੂਤ ਮੰਨਿਆ ਜਾਂਦਾ ਸੀ। ਉਨ੍ਹਾਂ ਦੇ ਵੱਡ–ਵਡੇਰੇ ਲੰਬੇ ਸਮੇਂ ਤਕ ਬ੍ਰਿਟਿਸ਼ ਇੰਡੀਆ ਕੰਪਨੀ ਦੀ ਫ਼ੌਜ ਚ ਕੰਮ ਕਰਦੇ ਸਨ। ਉਨ੍ਹਾਂ ਦੇ ਪਿਤਾ ਬ੍ਰਿਟਿਸ ਫ਼ੌਜ ਦੀ ਮਹੂ ਛਾਊਣੀ ਚ ਸੂਬੇਦਾਰ ਸਨ। ਬਚਪਨ ਤੋਂ ਹੀ ਆਰਥਿਕ ਅਤੇ ਸਮਾਜਿਕ ਭੇਦਭਾਵ ਦੇਖਣ ਵਾਲੇ ਅੰਬੇਦਕਰ ਨੇ ਮੁ਼ਸ਼ਕਲ ਹਾਲਾਤਾਂ ਚ ਪੜ੍ਹਾਈ ਸ਼ੁਰੂ ਕੀਤੀ। ਸਕੂਲ ਚ ਉਨ੍ਹਾਂ ਨੂੰ ਕਾਫੀ ਭੇਦਭਾਵ ਝੱਲਣਾ ਪਿਆ।

Dr. BheemRao AmbedkarDr. BheemRao Ambedkar

ਉਨ੍ਹਾਂ ਨੂੰ ਅਤੇ ਹੋਰਨਾਂ ਅਛੂਤ ਬੱਚਿਆਂ ਨੂੰ ਸਕੂਲ ਚ ਵੱਖ ਬਿਠਾਇਆ ਜਾਂਦਾ ਸੀ। ਉਹ ਖੁਦ ਪਾਣੀ ਵੀ ਨਹੀਂ ਪੀ ਸਕਦੇ ਸਨ। ਉੱਚੀ ਜਾਤ ਦੇ ਬੱਚੇ ਉਚਾਈ ਤੋਂ ਉਨ੍ਹਾਂ ਦੇ ਹੱਥਾਂ ਤੇ ਪਾਣੀ ਪਾਉਂਦੇ ਸਨ, ਤਾਂ ਹੀ ਉਹ ਪਾਣੀ ਪੀ ਪਾਉਂਦੇ ਸਨ। ਅੰਬੇਦਕਰ ਦਾ ਅਸਲ ਨਾਂ ਅੰਬਾਵਾਦਕਰ ਸੀ। ਇਹੀ ਨਾਂ ਉਨ੍ਹਾਂ ਦੇ ਪਿਤਾ ਨੇ ਸਕੂਲ ਚ ਦਰਜ ਕਰਵਾਇਆ ਸੀ ਪਰ ਉਨ੍ਹਾਂ ਦੇ ਇਕ ਅਧਿਆਪਕ ਨੇ ਉਨ੍ਹਾਂ ਦਾ ਨਾਂ ਬਦਲ ਕੇ ਆਪਣਾ ਸਰਨੇਮ ‘ਅੰਬੇਦਕਰ’ ਉਨ੍ਹਾਂ ਨੂੰ ਦੇ ਦਿੱਤਾ। ਇਸ ਤਰ੍ਹਾਂ ਸਕੂਲ ਰਿਕਾਰਡ ਚ ਉਨ੍ਹਾਂ ਦਾ ਨਾਂ ਅੰਬੇਦਕਰ ਦਰਜ ਹੋਇਆ।

1906 ਚ ਅੰਬੇਡਕਰ ਦਾ ਵਿਆਹ 9 ਸਾਲ ਦੀ ਕੁੜੀ ਰਮਾਬਾਈ ਨਾਲ ਹੋਇਆ। ਉਸ ਸਮੇਂ ਅੰਬੇਦਕਰ ਦੀ ਉਮਰ ਸਿਰਫ 15 ਸਾਲ ਦੀ ਸੀ। ਸਾਲ 1907 ਚ ਉਨ੍ਹਾਂ ਨੇ ਦਸਵੀਂ ਪਾਸ ਕੀਤੀ ਤੇ ਫਿਰ 1908 ਚ ਉਨ੍ਹਾਂ ਨੇ ਐਲਫ਼ਿੰਸਟਨ ਕਾਲਜ ਚ ਦਾਖਲਾ ਲਿਆ। ਇਸ ਕਾਲਜ ਚ ਦਾਖਲਾ ਲੈਣ ਵਾਲੇ ਉਹ ਪਹਿਲੇ ਦਲਿਤ ਵਿਦਿਆਰਥੀ ਸਨ। ਸਾਲ 1912 ਚ ਉਨ੍ਹਾਂ ਨੇ ਬੰਬੇ ਯੂਨੀਵਰਸਿਟੀ ਤੋਂ ਇਕਨਾਮਿਕਸ ਤੇ ਪੌਲੀਟੀਕਲ ਸਾਇੰਸ ਤੋਂ ਡਿਗਰੀ ਪ੍ਰਾਪਤ ਕੀਤੀ। 22 ਸਾਲਾ ਅੰਬੇਦਕਰ 1913 ਚ ਐਮਏ ਕਰਨ ਲਈ ਅਮਰੀਕਾ ਚਲੇ ਗਏ।

Mumbhai UnivercityMumbhai Univercity

ਅਮਰੀਕਾ ਪੜ੍ਹਨ ਲਈ ਜਾਣਾ ਗੁਜਰਾਤ ਦੇ ਵੜੋਦਾ ਚੋਂ ਮਿਲੀ ਸਕਾਲਰਸ਼ਿਪ ਕਾਰਨ ਸੰਭਵ ਹੋ ਸਕਿਆ ਸੀ। ਇਸ ਤੋਂ ਬਾਅਦ ਸਾਲ 1921 ਚ ਉਨ੍ਹਾਂ ਨੇ ਲੰਡਨ ਸਕੂਲ ਆਫ਼ ਇਕਨੌਮਿਕਸ ਤੋਂ ਐਮ ਏ ਦੀ ਡਿਗਰੀ ਹਾਸਲ ਕੀਤੀ। ਅੰਬੇਦਕਰ ਨੇ ਦਲਿਤਾਂ ਤੇ ਹੋ ਰਹੇ ਜ਼ੁਲਮਾਂ ਖਿਲਾਫ਼ ਆਵਾਜ਼ ਬੁਲੰਦ ਕਰਨ ਲਈ ਬਹਿਸ਼ਕ੍ਰਿਤ ਭਾਰਤ, ਮੂਕ ਨਾਇਕ, ਜਨਤਾ ਨਾਂ ਦੇ ਅਖ਼ਬਾਰ ਕੱਢਣੇ ਸ਼ੁਰੂ ਕੀਤੇ। ਸਾਲ 1927 ਤੋਂ ਉਨ੍ਹਾਂ ਨੇ ਛੂਤ–ਅਛੂਤ ਜਾਤੀਵਾਦ ਖਿਲਾਫ਼ ਆਪਣਾ ਅੰਦੋਲਨ ਤੇਜ਼ ਕੀਤਾ। ਮਹਾਰਾਸ਼ਟਰ ਚ ਰਾਏਗੜ੍ਹ ਦੇ ਮਹਾਡ ਚ ਉਨ੍ਹਾਂ ਨੇ ਸਤਿਆਗ੍ਰਹਿ ਵੀ ਸ਼ੁਰੂ ਕੀਤਾ।

ਸਾਲ 1935 ਚ ਅੰਬੇਦਕਰ ਨੂੰ ਸਰਕਾਰੀ ਲਾਅ ਕਾਲਜ, ਬੰਬੇ ਦਾ ਪ੍ਰਿੰਸੀਪਲ ਬਣਾਇਆ ਗਿਆ ਤੇ ਉਹ 2 ਸਾਲ ਤਕ ਇਸ ਅਹੁਦੇ ਤੇ ਰਹੇ। ਅੰਬੇਦਕਰ ਨੇ ਸਾਲ 1936 ਚ ਲੇਬਰ ਪਾਰਟੀ ਦਾ ਗਠਨ ਕੀਤਾ। ਅੰਬੇਦਕਰ ਨੂੰ ਸੰਵਿਧਾਨ ਦੀ ਮਸੌਦਾ ਕਮੇਟੀ ਦਾ ਪ੍ਰਧਾਨ ਬਣਾਇਆ ਗਿਆ। ਭਾਰਤ ਦੀ ਆਜ਼ਾਦੀ ਮਗਰੋਂ ਉਨ੍ਹਾਂ ਨੂੰ ਕਾਨੂੰਨ ਮੰਤਰੀ ਬਣਾਇਆ ਗਿਆ। ਅੰਬੇਦਕਰ ਨੇ ਸਾਲ 1952 ਚ ਬੰਬੇ ਨਾਰਥ ਸੀਟ ਤੋਂ ਦੇਸ਼ ਦੀ ਪਹਿਲੀ ਚੋਣ ਲੜੀ ਸੀ ਪਰ ਹਾਰ ਗਏ ਸਨ। ਉਹ ਰਾਜ ਸਭਾ ਤੋਂ ਦੋ ਵਾਰ ਸੰਸਦ ਮੈਂਬਰ ਰਹੇ। ਸੰਸਦ ਚ ਆਪਣੇ ਹਿੰਦੂ ਕੋਡ ਬਿੱਲ ਮਸੌਦੇ ਨੂੰ ਰੋਕੇ ਜਾਣ ਮਗਰੋਂ ਅੰਬੇਦਕਰ ਨੇ ਮੰਤਰੀ ਮੰਡਲ ਤੋਂ ਅਸਤੀਫ਼ਾ ਦੇ ਦਿੱਤਾ। 

Artical 370Artical 370

ਇਸ ਮਸੌਦੇ ਤੇ ਵਾਰਸ, ਵਿਹਾਰ ਅਤੇ ਅਰਥਵਿਵਸਥਾ ਦੇ ਕਾਨੂੰਨਾਂ ਚ ਲਿੰਗ ਸਮਾਨਤਾ ਦੀ ਗੱਲ ਕਹੀ ਗਈ ਸੀ। ਅੰਬੇਦਕਰ ਭਾਰਤੀ ਸੰਵਿਧਾਨ ਦੀ ਧਾਰਾ 370 ਦੇ ਵੀ ਖਿਲਾਫ਼ ਸਨ। ਜਿਹੜੀ ਜੰਮੂ ਅਤੇ ਕਸ਼ਮੀਰ ਨੂੰ ਵਿਸ਼ੇਸ਼ ਸੂਬੇ ਦਾ ਦਰਜਾ ਦਿੰਦੀ ਹੈ। 14 ਅਕਤੂਬਰ 1956 ਨੂੰ ਅੰਬੇਦਕਰ ਅਤੇ ਉਨ੍ਹਾਂ ਦੇ ਹਮਾਇਤੀਆਂ ਨੇ ਪੰਚਸ਼ੀਲ ਨੂੰ ਅਪਣਾਉਂਦਿਆਂ ਹੋਇਆਂ ਬੁੱਧ ਧਰਮ ਕਬੂਲ ਲਿਆ। 6 ਦਸੰਬਰ 1956 ਨੂੰ ਅੰਬੇਦਕਰ ਦੀ ਮੌਤ ਹੋ ਗਈ। ਸਾਲ 1990 ਚ ਉਨ੍ਹਾਂ ਦੇ ਦਿਹਾਂਤ ਮਗਰੋਂ ਉਹਨਾਂ ਨੂੰ ਭਾਰਤ ਦਾ ਸਰਵਉੱਚ ਸਨਮਾਨ ਭਾਰਤ ਰਤਨ ਦਿੱਤਾ ਗਿਆ।

ਦੱਸ ਦਈਏ ਕਿ ਧਾਰਾ 370 ਭਾਰਤੀ ਸੰਵਿਧਾਨ ਦੀ ਇੱਕ ਵਿਸ਼ੇਸ਼ ਧਾਰਾ ਹੈ ਜਿਸ ਨੂੰ ਅੰਗਰੇਜ਼ੀ ਵਿੱਚ ਆਰਟੀਕਲ 370 ਕਿਹਾ ਜਾਂਦਾ ਹੈ। ਇਸ ਧਾਰਾ ਦੇ ਤਹਿਤ ਜੰਮੂ ਅਤੇ ਕਸ਼ਮੀਰ ਰਾਜ ਨੂੰ ਸੰਪੂਰਣ ਭਾਰਤ ਵਿੱਚ ਹੋਰ ਰਾਜਾਂ ਦੇ ਮੁਕਾਬਲੇ ਵਿਸ਼ੇਸ਼ ਅਧਿਕਾਰ ਅਤੇ (ਵਿਸ਼ੇਸ਼ ਦਰਜਾ) ਪ੍ਰਾਪਤ ਹੈ। ਦੇਸ਼ ਨੂੰ ਆਜ਼ਾਦੀ ਮਿਲਣ ਦੇ ਬਾਅਦ ਤੋਂ ਲੈ ਕੇ ਹੁਣ ਤੱਕ ਇਹ ਧਾਰਾ ਭਾਰਤੀ ਰਾਜਨੀਤੀ ਵਿੱਚ ਬਹੁਤ ਵਿਵਾਦਿਤ ਰਹੀ ਹੈ। ਭਾਰਤੀ ਜਨਤਾ ਪਾਰਟੀ ਇਸਨੂੰ ਖ਼ਤਮ ਕਰਨ ਦੀ ਮੰਗ ਕਰਦੀ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Punjab Flood News : Sutlej River ਦੇ ਪਾਣੀ ਨੇ ਡੋਬੇ ਸੈਂਕੜੇ ਪਿੰਡ, 'ਕੋਠੀਆਂ ਟੁੱਟ-ਟੁੱਟ ਪਾਣੀ 'ਚ ਡਿੱਗ ਰਹੀਆਂ'

01 Sep 2025 3:21 PM

Punjab Flood : ਮਿੰਟਾਂ-ਸਕਿੰਟਾਂ 'ਚ ਤੋੜ ਦਿੱਤਾ ਧੁੱਸੀ ਬੰਨ੍ਹ, ਹੜ੍ਹ ਦੀ ਤਬਾਹੀ ਦੇਖ ਕੇ ਬਜ਼ੁਰਗ ਫੁੱਟ-ਫੁੱਟ ਰੋਇਆ

01 Sep 2025 3:20 PM

Punjab Flood Emotional Video : ਮੀਂਹ ਨਾਲ ਚੋਂਦੀ ਛੱਤ ਥੱਲੇ ਬੈਠੀ ਬਜ਼ੁਰਗ ਮਾਤਾ, ਹਾਲਾਤ ਦੱਸਦਿਆਂ ਰੋ ਪਈ

29 Aug 2025 3:12 PM

Flood News : Madhopur ਹੈੱਡ ਵਰਕਸ ਦੇ ਕਿਉਂ ਟੁੱਟੇ Flood Gate? ਹੁਣ ਕਿੰਝ ਕਾਬੂ ਹੋਵੇਗਾ Ravi River ਦਾ ਪਾਣੀ ?

29 Aug 2025 3:11 PM

kartik baggan murder Case : ਦੇਖੋ ਕਿਵੇਂ ਕੀਤਾ ਗਿਆ Ludhiana Influencer Kartik Baggan ਦਾ murder

28 Aug 2025 2:56 PM
Advertisement