
ਦੱਖਣ ਭਾਰਤ ਦੇ ਤਾਮਿਲਨਾਡੂ ਵਿਚ ਪੈਂਦੇ ਕੋਇੰਬਟੂਰ ਸਥਿਤ ਸ੍ਰੀ ਮੁਥਮਾਰਿਮਨ ਮੰਦਰ ਦੀ ਸਜ਼ਾਵਟ 5 ਕਰੋੜ ਰੁਪਏ ਦੇ ਨੋਟਾਂ ਨਾਲ ਕੀਤੀ ਗਈ ਹੈ।
ਤਾਮਿਲਨਾਡੂ: ਦੱਖਣ ਭਾਰਤ ਦੇ ਤਾਮਿਲਨਾਡੂ ਵਿਚ ਪੈਂਦੇ ਕੋਇੰਬਟੂਰ ਸਥਿਤ ਸ੍ਰੀ ਮੁਥਮਾਰਿਮਨ ਮੰਦਰ ਦੀ ਸਜ਼ਾਵਟ ਅਜਿਹੇ ਤਰੀਕੇ ਨਾਲ ਕੀਤੀ ਗਈ ਹੈ, ਜਿਸ ਨੂੰ ਸੁਣ ਕੇ ਤੁਹਾਡੇ ਵੀ ਹੋਸ਼ ਉਡ ਜਾਣਗੇ। ਜੀ ਹਾਂ, ਇਸ ਮੰਦਰ ਨੂੰ 5 ਕਰੋੜ ਰੁਪਏ ਦੇ ਨੋਟਾਂ ਨਾਲ ਸਜਾਇਆ ਗਿਆ ਹੈ। ਸਿਰਫ ਇਹੀ ਨਹੀਂ, ਨੋਟਾਂ ਤੋਂ ਇਲਾਵਾ ਇਸ ਨੂੰ ਸਜਾਉਣ ਲਈ ਕੀਮਤੀ ਹੀਰੇ ਵੀ ਲਗਾਏ ਗਏ ਹਨ।
Muthumariamman temple
ਕੋਇੰਬਟੂਰ ਦਾ ਇਹ ਸ੍ਰੀ ਮੁਥੁਮਾਰਿਮਨ ਮੰਦਰ ਇਸ ਖਾਸ ਤਰ੍ਹਾਂ ਦੀ ਸਜ਼ਾਵਟ ਨਾਲ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਮੰਦਰ ਵਿਚ ਫੁੱਲਾਂ ਦੀ ਜਗ੍ਹਾ ਦੋ ਹਜ਼ਾਰ ਅਤੇ ਪੰਜ-ਪੰਜ ਸੌ ਦੇ ਨੋਟਾਂ ਦੀ ਵਰਤੋਂ ਕੀਤੀ ਗਈ ਹੈ। ਇਸ ਤੋਂ ਇਲਾਵਾ ਮੰਦਰ ਵਿਚ ਚੜ੍ਹਾਵੇ ਦੇ ਰੂਪ ਵਿਚ 100 ਅਤੇ 50 ਦੇ ਨੋਟਾਂ ਦੀਆਂ ਗੱਦੀਆਂ ਵੀ ਚੜ੍ਹਾਈਆਂ ਹੋਈਆਂ ਨਜ਼ਰ ਆ ਰਹੀਆਂ ਹਨ।
Muthumariamman temple
ਦਸ ਦਈਏ ਕਿ ਸਾਲ ਦੇ ਹਰੇਕ 14 ਅਪ੍ਰੈਲ ਨੂੰ ਤਾਮਿਲਨਾਡੂ ਵਿਚ ਨਵਾਂ ਸਾਲ ਮਨਾਇਆ ਜਾਂਦਾ ਹੈ। ਇਸ ਦੇ ਨਾਲ ਹੀ ਸੂਬੇ ਵਿਚ ਪੁਥਾਂਡੂ ਨਾਂਅ ਦਾ ਤਿਓਹਾਰ ਵੀ ਮਨਾਇਆ ਜਾਂਦਾ ਹੈ, ਜੋ ਤਾਮਿਲਨਾਡੂ ਦਾ ਮਹੱਤਵਪੂਰਨ ਤਿਓਹਾਰ ਮੰਨਿਆਂ ਜਾਂਦਾ ਹੈ। ਇਸ ਦਿਨ ਲੋਕ ਅਪਣੇ ਘਰਾਂ ਅਤੇ ਮੰਦਰਾਂ ਦੀ ਖ਼ੂਬ ਸਜ਼ਾਵਟ ਕਰਦੇ ਹਨ।