
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੱਲ੍ਹ ਹੀ ਦੇਸ਼ ਵਿਚ ਲਾਕਡਾਊਨ...
ਨਵੀਂ ਦਿੱਲੀ: ਦੇਸ਼ ਵਿਚ ਕੋਰੋਨਾ ਮਹਾਂਮਾਰੀ ਦੇ ਚਲਦੇ ਲਾਕਡਾਊਨ 3 ਮਈ ਤਕ ਵਧਾ ਦਿੱਤਾ ਗਿਆ ਹੈ ਯਾਨੀ ਪਾਬੰਦੀਆਂ 19 ਦਿਨ ਹੋਰ ਜਾਰੀ ਰਹਿਣਗੀਆਂ। ਅੱਜ ਸ਼ਾਮ ਨੂੰ ਕੇਂਦਰ ਕੈਬਿਨਟ ਦੀ ਬੈਠਕ ਹੋਵੇਗੀ। ਅੱਜ ਹੀ ਲਾਕਡਾਊਨ ਨੂੰ ਲੈ ਕੇ ਨਵੀਆਂ ਗਾਈਡਲਾਈਨ ਜਾਰੀ ਕੀਤੀਆਂ ਜਾਣਗੀਆਂ। ਦੇਸ਼ ਵਿਚ ਕੋਰੋਨਾ ਦੇ ਕੁੱਲ ਮਾਮਲੇ 11 ਹਜ਼ਾਰ ਤੋਂ ਪਾਰ ਹੋ ਚੁੱਕੇ ਹਨ ਅਤੇ 377 ਲੋਕ ਅਪਣੀ ਜਾਨ ਗੁਆ ਚੁੱਕੇ ਹਨ।
PM Modi
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੱਲ੍ਹ ਹੀ ਦੇਸ਼ ਵਿਚ ਲਾਕਡਾਊਨ ਵਧਾਉਣਾ ਦਾ ਐਲਾਨ ਕੀਤਾ ਸੀ। ਉਹਨਾਂ ਕਿਹਾ ਸੀ ਕਿ ਕੇਂਦਰ ਸਰਕਾਰ ਅਤੇ ਰਾਜ ਸਰਕਾਰਾਂ ਮਿਲ ਕੇ ਯਤਨ ਕਰ ਰਹੀਆਂ ਹਨ ਕਿ ਕਿਸਾਨਾਂ ਨੂੰ ਘਟ ਤੋਂ ਘਟ ਦਿੱਕਤ ਹੋਵੇ। ਸਰਕਾਰ ਵੱਲੋਂ ਅੱਜ ਗਾਈਡਲਾਈਨ ਜਾਰੀ ਕੀਤੀਆਂ ਜਾਣਗੀਆਂ। ਇਸ ਗਾਈਡਲਾਈਨ ਵਿਚ ਕੁੱਝ ਸੈਕਟਰ ਨੂੰ ਸ਼ਰਤਾਂ ਮੁਤਾਬਕ ਛੋਟ ਦਿੱਤੀ ਜਾ ਸਕਦੀ ਹੈ। ਮੋਦੀ ਕੈਬਿਨਟ ਦੀ ਬੈਠਕ ਅੱਜ ਯਾਨੀ ਬੁੱਧਵਾਰ ਨੂੰ 5.30 ਵਜੇ ਹੋਵੇਗੀ।
Patient
ਪਿਛਲੀ ਵਾਰ ਦੀ ਤਰ੍ਹਾਂ ਇਸ ਵਾਰ ਵੀ ਕੈਬਨਿਟ ਬੈਠਕ ਵੀਡੀਉ ਕਾਨਫਰੰਸਿੰਗ ਦੁਆਰਾ ਹੋ ਸਕਦੀ ਹੈ। ਮੰਨਿਆ ਜਾ ਰਿਹਾ ਹੈ ਕਿ ਬੈਠਕ ਵਿਚ ਕੁੱਝ ਸੈਕਟਰ ਨੂੰ ਛੋਟ ਦੇਣ ਤੇ ਸਹਿਮਤੀ ਜਤਾਈ ਜਾ ਸਕਦੀ ਹੈ। ਨਾਲ ਹੀ ਕੋਰੋਨਾ ਨਾਲ ਨਿਪਟਣ ਦੇ ਮੇਗਾ ਪਲਾਨ ਤੇ ਚਰਚਾ ਹੋਵੇਗੀ। ਇਸ ਦੇ ਚਲਦੇ ਕੋਰੋਨਾ ਵਾਇਰਸ ਦੇ ਖਿਲਾਫ ਜੰਗ ਦਾ ਦੂਜਾ ਪੜਾਅ ਸ਼ੁਰੂ ਹੋ ਚੁੱਕਿਆ ਹੈ। 21 ਦਿਨ ਦੇ ਲਾਕਡਾਊਨ ਤੋਂ ਬਾਅਦ ਅੱਜ ਤੋਂ 19 ਦਿਨਾਂ ਦਾ ਲਾਕਡਾਊਨ ਸ਼ੁਰੂ ਹੋ ਚੁੱਕਾ ਹੈ।
Corona Virus
21 ਦਿਨ ਦੇ ਲਾਕਡਾਊਨ ਵਿਚ ਦੁਨੀਆ ਦੇ ਦੂਜੇ ਦੇਸ਼ਾਂ ਦੀ ਤੁਲਨਾ ਵਿਚ ਕੋਰੋਨਾ ਦੀ ਰਫਤਾਰ ਤਾਂ ਘਟ ਹੈ ਪਰ ਜਿਸ ਕਾਮਯਾਬੀ ਦੀ ਉਮੀਦ ਕੀਤੀ ਜਾ ਰਹੀ ਸੀ ਉਹ ਨਹੀਂ ਹੋਇਆ। ਜੇ ਅੰਕੜੇ ਦੇਖੇ ਜਾਣ ਤਾਂ ਲਾਕਡਾਊਨ ਦੇ ਪਹਿਲੇ 21 ਦਿਨਾਂ ਵਿਚ ਕੋਰੋਨਾ ਕਿੰਨੀ ਤੇਜ਼ੀ ਨਾਲ ਵਧਿਆ ਹੈ।
PM Narendra Modi
24 ਮਾਰਚ ਨੂੰ ਜਦੋਂ ਲਾਕਡਾਊਨ ਦਾ ਐਲਾਨ ਹੋਇਆ ਸੀ ਤਾਂ ਦੇਸ਼ ਵਿਚ ਕੋਰੋਨਾ ਦੇ 560 ਮਾਮਲੇ ਸਨ। 14 ਅਪ੍ਰੈਲ ਨੂੰ ਲਾਕਡਾਊਨ ਦਾ ਪਹਿਲਾ ਪੜਾਅ ਖਤਮ ਹੋਣ ਤੋਂ ਬਾਅਦ ਮਰੀਜ਼ਾਂ ਦੀ ਗਿਣਤੀ 10815 ਪਹੁੰਚ ਗਈ ਯਾਨੀ 21 ਦਿਨਾਂ ਦੌਰਾਨ ਕੋਰੋਨਾ ਦੇ 10255 ਕੇਸ ਵਧੇ ਸਨ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।