
ਪੰਜਾਬ ਸਰਕਾਰ ਵਿਚ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੂੰ ਰੋਡਰੇਜ਼ ਮਾਮਲੇ ਵਿਚ ਸੁਪਰੀਮ ਕੋਰਟ ਨੇ ਰਾਹਤ ਦੇ ਦਿਤੀ ਹੈ। ਸੁਪਰੀਮ ਕੋਰਟ ਨੇ ...
ਨਵੀਂ ਦਿੱਲੀ : ਸੁਪਰੀਮ ਕੋਰਟ ਨੇ ਪੰਜਾਬ ਦੇ ਸੈਰ ਸਪਾਟਾ ਮੰਤਰੀ ਨਵਜੋਤ ਸਿੰਘ ਸਿੱਧੂ ਨੂੰ ਸਾਲ 1998 ਦੇ ਰੋਡ ਰੇਜ ਮਾਮਲੇ ਵਿਚ ਇਕ 65 ਸਾਲਾ ਵਿਅਕਤੀ ਨੂੰ ਜਾਣਬੁੱਝ ਕੇ ਸੱਟ ਮਾਰਨ ਦਾ ਦੋਸ਼ੀ ਠਹਿਰਾਇਆ। ਹਾਲਾਂਕਿ ਸਿੱਧੂ ਨੂੰ ਅਦਾਲਤ ਨੇ ਇਸ ਮਾਮਲੇ ਵਿਚ ਜੇਲ੍ਹ ਜਾਣ ਦੀ ਸਜ਼ਾ ਤੋਂ ਬ਼ਖਸ਼ ਦਿਤਾ। ਜਸਟਿਸ ਜੇ ਚੇਲਾਮੇਸ਼ਵਰ ਅਤੇ ਜਸਟਿਸ ਸੰਜੇ ਕਿਸ਼ਨ ਕੌਲ ਦੀ ਬੈਂਚ ਨੇ ਕਿਹਾ ਕਿ ਸਿੱਧੂ ਭਾਰਤੀ ਦੰਡ ਵਿਧਾਨ ਦੀ ਧਾਰਾ 323 (ਜਾਣਬੁੱਝ ਕੇ ਸੱਟ ਮਾਰਨਾ) ਦੇ ਤਹਿਤ ਦੋਸ਼ੀ ਹਨ ਅਤੇ ਉਨ੍ਹਾਂ 'ਤੇ 1000 ਰੁਪਏ ਦਾ ਜੁਰਮਾਨਾ ਲਗਾਇਆ ਜਾਂਦਾ ਹੈ। ਸੁਪਰੀਮ ਕੋਰਟ ਦੇ ਫ਼ੈਸਲੇ ਨਾਲ ਸਿੱਧੂ ਜੇਲ੍ਹ ਜਾਣ ਤੋਂ ਬਚ ਗਏ ਹਨ। ਜਦਕਿ ਰੁਪਿੰਦਰ ਸਿੰਘ ਸੰਧੂ ਨੂੰ ਇਸ ਮਾਮਲੇ ਵਿਚ ਬਰੀ ਕਰ ਦਿਤਾ ਗਿਆ ਸੀ। ਰੁਪਿੰਦਰ ਸਿੰਘ ਸੰਧੂ ਸਿੱਧੂ ਦੇ ਸਹਾਇਕ ਸਨ।
Navjot Singh Sidhu relief from SC
ਦਸ ਦਈਏ ਕਿ ਰੋਡਰੇਜ਼ ਮਾਮਲੇ ਵਿਚ ਨਵਜੋਤ ਸਿੰਘ ਸਿੱਧੂ ਨੇ ਅਪਣੇ ਖ਼ਿਲਾਫ਼ ਚੱਲ ਰਹੇ 30 ਸਾਲ ਪੁਰਾਣੇ ਰੋਡਰੇਜ ਮਾਮਲੇ ਵਿਚ ਸੁਪਰੀਮ ਕੋਰਟ ਵਿਚ ਲਿਖਤੀ ਰਿਪੋਰਟ ਦਾਇਰ ਕਰਕੇ ਜਵਾਬ ਦਿਤਾ ਸੀ। ਸਿੱਧੂ ਨੇ ਕਿਹਾ ਸੀ ਕਿ ਇਸ ਮਾਮਲੇ ਵਿਚ ਪੀੜਤ ਦੀ ਮੌਤ ਸੱਟ ਲੱਗਣ ਕਾਰਨ ਨਹੀਂ ਸਗੋਂ ਹਾਰਟ ਅਟੈਕ ਕਰਕੇ ਹੋਈ ਸੀ। ਸਿੱਧੂ ਨੇ ਕਿਹਾ ਸੀ ਕਿ ਇਸ ਸੰਬੰਧੀ ਮੈਡੀਕਲ ਰਿਪੋਰਟ ਉਹ ਕੋਰਟ ਵਿਚ ਪੇਸ਼ ਕਰ ਚੁੱਕੇ ਹਨ।
Navjot Singh Sidhu relief from SC
ਦੱਸਣਯੋਗ ਹੈ ਕਿ ਸੁਪਰੀਮ ਕੋਰਟ ਵਿਚ ਰੋਡ ਰੇਜ ਮਾਮਲੇ ‘ਤੇ ਸੁਣਵਾਈ ਪੂਰੀ ਹੋ ਚੁੱਕੀ ਸੀ ਅਤੇ ਸੁਪਰੀਮ ਕੋਰਟ ਨੇ ਸਿੱਧੂ ‘ਤੇ ਫੈਸਲਾ ਸੁਰੱਖਿਅਤ ਰੱਖਿਆ ਹੋਇਆ ਸੀ, ਜਿਸ ਦਾ ਫ਼ੈਸਲਾ ਅੱਜ ਸੁਣਾ ਦਿਤਾ ਗਿਆ ਹੈ। ਸੁਪਰੀਮ ਕੋਰਟ ਨੇ ਨਵਜੋਤ ਸਿੱਧੂ ਨੂੰ 24 ਅਪ੍ਰੈਲ ਤਕ ਅਦਾਲਤ ਵਿਚ ਲਿਖਤੀ ਰਿਪੋਰਟ ਦਾਇਰ ਕਰਨ ਲਈ ਕਿਹਾ ਸੀ।
Navjot Singh Sidhu relief from SC
ਦੱਸਣਯੋਗ ਹੈ ਕਿ 1988 ਵਿਚ ਵਾਪਰੇ ਇਸ ਰੋਡਰੇਜ ਕੇਸ ਵਿਚ ਹਾਈਕੋਰਟ ਨੇ ਨਵਜੋਤ ਸਿੱਧੂ ਨੂੰ 3 ਸਾਲ ਦੀ ਸਜ਼ਾ ਦਾ ਐਲਾਨ ਕੀਤਾ ਸੀ।
ਜਿਸ ਤੋਂ ਬਾਅਦ ਸਿੱਧੂ ਵਲੋਂ ਹਾਈਕੋਰਟ ਦੇ ਫੈਸਲੇ ਨੂੰ ਸੁਪਰੀਮ ਕੋਰਟ ਵਿਚ ਚੁਣੌਤੀ ਦਿਤੀ ਗਈ ਸੀ।