ਦਿੱਲੀ ਦੰਗੇ:ਪਿੰਜਰਾਤੋੜ ਵਰਕਰਾਂ ਨੂੰ ਮਿਲੀ ਜ਼ਮਾਨਤ, HC ਨੇ ਕਿਹਾ ਵਿਰੋਧ ਪ੍ਰਦਰਸ਼ਨ ਕਰਨਾ ਅੱਤਵਾਦ ਨਹੀਂ
Published : Jun 15, 2021, 1:00 pm IST
Updated : Jun 17, 2021, 9:58 am IST
SHARE ARTICLE
Delhi HC grants bail to Devangana Kalita, Natasha Narwal, Asif Iqbal Tanha
Delhi HC grants bail to Devangana Kalita, Natasha Narwal, Asif Iqbal Tanha

ਦਿੱਲੀ ਦੰਗਿਆਂ ਦੇ ਮਾਮਲੇ ਵਿਚ Delhi High Court ਨੇ ਦੇਵੰਗਾਨਾ ਕਾਲਿਤਾ, ਨਤਾਸ਼ਾ ਨਾਰਵਾਲ ਅਤੇ ਜਾਮੀਆ ਦੇ ਵਿਦਿਆਰਥੀ ਆਸਿਫ਼ ਇਕਬਾਲ ਤਨਹਾ ਨੂੰ ਜ਼ਮਾਨਤ ਦੇ ਦਿੱਤੀ ਹੈ।

ਨਵੀਂ ਦਿੱਲੀ: ਰਾਸ਼ਟਰੀ ਰਾਜਧਾਨੀ ਦਿੱਲੀ (Delhi) ਵਿਚ ਬੀਤੇ ਸਾਲ ਹੋਏ ਦੰਗਿਆਂ ਦੇ ਮਾਮਲੇ ਵਿਚ ਦਿੱਲੀ ਹਾਈ ਕੋਰਟ (Delhi High Court) ਨੇ ਦੇਵੰਗਾਨਾ ਕਾਲਿਤਾ (Devangana Kalita), ਨਤਾਸ਼ਾ ਨਾਰਵਾਲ (Natasha Narwal) ਅਤੇ ਜਾਮੀਆ ਦੇ ਵਿਦਿਆਰਥੀ ਆਸਿਫ਼ ਇਕਬਾਲ ਤਨਹਾ (Asif Iqbal Tanha) ਨੂੰ ਜ਼ਮਾਨਤ ਦੇ ਦਿੱਤੀ ਹੈ। ਇਹਨਾਂ ਤਿੰਨਾਂ ਨੂੰ ਉੱਤਰ-ਪੂਰਬੀ ਦਿੱਲੀ ਹਿੰਸਾ ਮਾਮਲੇ ਵਿਚ ਯੂਏਪੀਏ ਐਕਟ (UAPA Act) ਤਹਿਤ ਗ੍ਰਿਫ਼ਤਾਰ ਕੀਤਾ ਗਿਆ ਸੀ। 

Delhi HCDelhi HC

ਹੋਰ ਪੜ੍ਹੋ: ਅੱਜ ਤੋਂ ਬਦਲ ਗਿਆ ਹੈ ਸੋਨੇ ਦੇ ਗਹਿਣਿਆਂ ਨਾਲ ਜੁੜਿਆ ਇਹ ਨਿਯਮ, ਮਿਲਣਗੇ ਸੋਨੇ ਦੇ ਸ਼ੁੱਧ ਗਹਿਣੇ

ਇਹਨਾਂ ਨੂੰ ਜ਼ਮਾਨਤ ਦਿੰਦੇ ਹੋਏ ਹਾਈ ਕੋਰਟ ਨੇ ਕਿਹਾ ਕਿ, ‘ਵਿਰੋਧ ਪ੍ਰਦਰਸ਼ਨ ਕਰਨਾ ਅੱਤਵਾਦ ਨਹੀਂ ਹੈ’। ਕੋਰਟ ਵੱਲੋਂ ਜ਼ਮਾਨਤ ਇਸ ਅਧਾਰ ’ਤੇ ਦਿੱਤੀ ਗਈ ਹੈ ਕਿ ਉਹ ਅਪਣਾ ਪਾਸਪੋਰਟ ਸਰੰਡਰ ਕਰਨਗੇ ਅਤੇ ਅਜਿਹੀ ਕਿਸੀ ਵੀ ਗੈਰਕਾਨੂੰਨੀ ਗਤੀਵਿਧੀ ਵਿਚ ਸ਼ਾਮਲ ਨਹੀਂ ਹੋਣਗੇ, ਜਿਸ ਨਾਲ ਜਾਂਚ ਕਿਸੇ ਵੀ ਤਰ੍ਹਾਂ ਪ੍ਰਭਾਵਿਤ ਹੁੰਦੀ ਹੋਵੇ।

Delhi HC grants bail to Devangana Kalita, Natasha Narwal, Asif Iqbal TanhaDelhi HC grants bail to Devangana Kalita, Natasha Narwal, Asif Iqbal Tanha

ਹੋਰ ਪੜ੍ਹੋ: ਕੈਨੇਡਾ: ਟਰੱਕ ਵਿਚ ਕੋਕੀਨ ਲਿਜਾਉਣ ਦੇ ਦੋਸ਼ ਵਿਚ ਗ੍ਰਿਫ਼ਤਾਰ ਪੰਜਾਬੀ ਡਰਾਈਵਰ ਨੇ ਕਬੂਲੇ ਦੋਸ਼

ਜ਼ਿਕਰਯੋਗ ਹੈ ਕਿ ਨਤਾਸ਼ਾ ਨਾਰਵਾਲ ਅਤੇ ਦੇਵੰਗਾਨਾ ਕਾਲਿਤਾ, ਦਿੱਲੀ ਸਥਿਤ ਮਹਿਲਾ ਅਧਿਕਾਰ ਗਰੁੱਪ ‘ਪਿੰਜਰਾ ਤੋੜ’ ਦੇ ਮੈਂਬਰ (Pinjra Tod activists) ਹਨ ਜਦਕਿ ਆਸਿਫ ਜਾਮੀਆ ਮਿਲਿਆ ਇਸਲਾਮੀਆ ਦਾ ਵਿਦਿਆਰਥੀ ਹੈ। ਇਹਨਾਂ ਨੂੰ ਨਾਗਰਿਕਤਾ ਸੋਧ ਕਾਨੂੰਨ ਨੂੰ ਲੈ ਕੇ ਹੋਈ ਹਿੰਸਾ ਦੇ ਮਾਮਲੇ ਵਿਚ ਗ੍ਰਿਫ਼ਤਾਰ ਕੀਤਾ ਗਿਆ ਸੀ।

Delhi high courtDelhi high court

ਹੋਰ ਪੜ੍ਹੋ: ਫ਼ੌਜ ਦੀ ਸਿਖਲਾਈ ਦੌਰਾਨ ਮਾਈਨਿੰਗ ਧਮਾਕੇ 'ਚ ਗੰਭੀਰ ਜ਼ਖਮੀ ਫ਼ੌਜੀ ਹੋਇਆ ਸ਼ਹੀਦ

ਨਤਾਸ਼ਾ ਨਾਰਵਾਲ ਨੂੰ ਪਿਛਲੇ ਮਹੀਨੇ ਅਪਣੇ ਪਿਤਾ ਮਹਾਵੀਰ ਨਾਰਵਾਲ ਦੇ ਅੰਤਿਮ ਸਸਕਾਰ ਮੌਕੇ ਅੰਤਰਿਮ ਜ਼ਮਾਨਤ ਦਿੱਤੀ ਗਈ ਸੀ। ਉਹਨਾਂ ਦੇ ਪਿਤਾ ਕਮਿਊਨਿਸਟ ਪਾਰਟੀ ਦੇ ਸੀਨੀਅਰ ਮੈਂਬਰ ਸਨ ਅਤੇ ਉਹਨਾਂ ਦੀ ਕੋਰੋਨਾ ਵਾਇਰਸ ਕਾਰਨ ਮੌਤ ਹੋ ਗਈ ਸੀ। ਨਤਾਸ਼ਾ ਅਤੇ ਦੇਵੰਗਾਨਾ ਨੂੰ ਦੰਗਿਆਂ ਨਾਲ ਜੁੜੀ ਸਾਜ਼ਿਸ਼ ਦੇ ਮਾਮਲੇ ਵਿਚ ਪਿਛਲੇ ਸਾਲ ਫਰਵਰੀ ਮਹੀਨੇ ਵਿਚ ਗ੍ਰਿਫ਼ਤਾਰ ਕੀਤਾ ਗਿਆ ਸੀ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement