
ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਕੱਲੇ ਸ਼ੁਕਰਵਾਰ ਨੂੰ ਕਰੀਬ 3 ਲੱਖ ਅਤੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ 17 ਹਜ਼ਾਰ ਫ਼ਾਲੋਅਰਜ਼ ਗਵਾ ਦਿਤੇ ਹਨ...........
ਚੰਡੀਗੜ੍ਹ : ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਕੱਲੇ ਸ਼ੁਕਰਵਾਰ ਨੂੰ ਕਰੀਬ 3 ਲੱਖ ਅਤੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ 17 ਹਜ਼ਾਰ ਫ਼ਾਲੋਅਰਜ਼ ਗਵਾ ਦਿਤੇ ਹਨ। ਅਜਿਹੇ ਵਿਚ ਪੰਜਾਬ ਦੇ ਸਿਆਸਤਦਾਨਾਂ ਬਾਰੇ ਭਾਵੇਂ ਕੋਈ ਅਧਿਕਾਰਤ ਅੰਕੜਾ ਤਾਂ ਸਾਹਮਣੇ ਨਹੀਂ ਆਇਆ ਪਰ ਇਕ ਤਕਨੀਕੀ ਜਾਣਕਾਰੀ ਮੁਤਾਬਕ ਪਿਛਲੇ ਕੁੱਝ ਸਮੇਂ ਅੰਦਰ ਸ਼੍ਰੋਮਣੀ ਅਕਾਲੀ ਦਲ ਨਾਲ ਸਬੰਧਤ ਅਹਿਮ ਨੇਤਾਵਾਂ ਖ਼ਾਸਕਰ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ, ਲੋਕ ਸਭਾ ਮੈਂਬਰ ਹਰਸਿਮਰਤ ਕੌਰ ਬਾਦਲ, ਬਿਕਰਮ ਸਿੰਘ ਮਜੀਠੀਆ, ਦਿੱਲੀ ਤੋਂ ਪਾਰਟੀ ਆਗੂ ਮਨਜਿੰਦਰ ਸਿੰਘ ਸਿਰਸਾ ਦੇ ਟਵਿਟਰ ਫ਼ਾਲੋਅਰਜ਼ ਦੀ ਗਿਣਤੀ
ਲਗਾਤਾਰ ਡਿੱਗੀ ਹੈ। ਸੂਚਨਾ ਤਕਨਾਲੋਜੀ ਨਾਲ ਸਬੰਧਤ ਇਕ ਅੰਕੜਾ ਬੈਂਕ ਦੇ ਹਵਾਲੇ ਨਾਲ ਇਨ੍ਹਾਂ ਚਾਰਾਂ ਅਕਾਲੀ ਆਗੂਆਂ ਦੇ 26 ਅਪ੍ਰੈਲ 2018 ਦੇ ਟਵਿਟਰ ਫ਼ਾਲੋਅਰਜ਼ ਦੀ ਗਿਣਤੀ ਦੇ ਮੁਕਾਬਲੇ ਅੱਜ ਦੀ ਸਥਿਤੀ ਕਾਫ਼ੀ ਵਖਰੀ ਹੈ। 26 ਅਪ੍ਰੈਲ ਨੂੰ ਸੁਖਬੀਰ ਸਿੰਘ ਬਾਦਲ ਦੇ ਟਵਿੱਟਰ ਫ਼ਾਲੋਅਰਜ਼ ਦੀ ਗਿਣਤੀ 4,88,257 ਰਹੀ ਜੋ ਹੁਣ 3,32,000 ਦੇ ਕਰੀਬ (ਹੇਠ ਦਿਤੇ ਜਾ ਰਹੇ ਬਾਕੀ ਕੇਸਾਂ ਵਿਚ ਵੀ ਤਾਜ਼ਾ ਅੰਕੜਾ ਗਤੀਸ਼ੀਲ ਹੈ) ਵਿਖਾਈ ਦੇ ਰਹੀ ਹੈ। ਹਰਸਿਮਰਤ ਕੌਰ ਬਾਦਲ ਦੇ ਟਵਿਟਰ ਫ਼ਾਲੋਅਰਜ਼ ਦੀ ਗਿਣਤੀ 26 ਅਪ੍ਰੈਲ ਨੂੰ 1,68106 ਰਹੀ ਜੋ ਹੁਣ 1,3700 ਦੇ ਕਰੀਬ ਹੈ।
Sukhbir Singh Badal
ਬਿਕਰਮ ਸਿੰਘ ਮਜੀਠੀਆ ਦੇ ਮਾਮਲੇ ਵਿਚ ਇਹ ਅੰਕੜਾ 26 ਅਪ੍ਰੈਲ ਨੂੰ 1, 25, 103 ਸੀ ਜੋ ਇਸ ਵੇਲੇ ਮਹਿਜ 61 ਹਜ਼ਾਰ ਵੇਖਣ ਨੂੰ ਮਿਲ ਰਿਹਾ ਹੈ ਅਤੇ ਇਸੇ ਤਰ੍ਹਾਂ ਮਨਜਿੰਦਰ ਸਿੰਘ ਸਿਰਸਾ ਦਾ ਟਵਿੱਟਰ ਫ਼ਾਲੋਅਰਜ਼ ਅੰਕੜਾ 26 ਅਪ੍ਰੈਲ 2018 ਨੂੰ 69,617 ਸੀ ਜੋ ਹੁਣ 42 ਹਜ਼ਾਰ ਦੇ ਕਰੀਬ ਵੇਖਣ ਨੂੰ ਮਿਲ ਰਿਹਾ ਹੈ। ਪਰ ਦੂਜੇ ਪਾਸੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਟਵਿੱਟਰ ਫ਼ਾਲੋਅਰਜ਼ 26 ਅਪ੍ਰੈਲ ਨੂੰ (ਪਹਿਲਾਂ 4, 01,667 ਰਹੇ ਜੋ ਹੁਣ 17 ਹਜ਼ਾਰ ਦੇ ਕਰੀਬ ਵੱਧ ਚੁਕੇ ਹਨ), ਨੇਤਾ ਵਿਰੋਧੀ ਧਿਰ ਸੁਖਪਾਲ ਸਿੰਘ (ਪਹਿਲਾਂ 26, 109- ਹੁਣ ਸਾਢੇ 29 ਹਜ਼ਾਰ ਦੇ ਕਰੀਬ),
Bikram Singh Majithia
ਲੋਕ ਸਭਾ ਮੈਂਬਰ ਅਤੇ ਆਮ ਆਦਮੀ ਪਾਰਟੀ ਆਗੂ ਤੇ ਸਾਬਕਾ ਕਾਮੇਡੀਅਨ ਭਗਵੰਤ ਮਾਨ (ਪਹਿਲਾਂ 2, 65, 845- ਹੁਣ ਰਤਾ 2 ਕੁ ਹਜ਼ਾਰ ਦਾ ਵਾਧਾ) ਅਤੇ ਇਕ ਹੋਰ ਕਾਂਗਰਸੀ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ (ਪਹਿਲਾਂ 1,46, 207-ਹੁਣ 10 ਕੁ ਹਜ਼ਾਰ ਦਾ ਇਜ਼ਾਫ਼ਾ) ਦੇ ਵਾਧੇ ਦੇ ਰੁਝਾਨ ਵਲ ਹਨ।