ਪਿਛਲੇ ਸਾਲ ਸੜਕੀ ਟੋਇਆਂ ਨੇ ਲਈਆਂ 3597 ਜਾਨਾਂ,
Published : Jul 15, 2018, 5:46 pm IST
Updated : Jul 15, 2018, 5:46 pm IST
SHARE ARTICLE
Road crashes last year killed 3597 people,
Road crashes last year killed 3597 people,

ਸਾਰੇ ਦੇਸ਼ ਵਿਚ ਸੜਕ ਉੱਤੇ ਟੋਏ ਬਹੁਤ ਖ਼ਤਰਨਾਕ ਹੁੰਦੇ ਜਾ ਰਹੇ ਹਨ। ਬੀਤੇ ਸਾਲ (2017 ਵਿਚ) ਇਨ੍ਹਾਂ ਖੱਡਿਆਂ ਕਾਰਨ 3597 ਜਾਨਾਂ ਚਲੀਆਂ ਗਈਆਂ

ਨਵੀ ਦਿੱਲੀ, ਸਾਰੇ ਦੇਸ਼ ਵਿਚ ਸੜਕ ਉੱਤੇ ਟੋਏ ਬਹੁਤ ਖ਼ਤਰਨਾਕ ਹੁੰਦੇ ਜਾ ਰਹੇ ਹਨ। ਬੀਤੇ ਸਾਲ (2017 ਵਿਚ) ਇਨ੍ਹਾਂ ਖੱਡਿਆਂ ਕਾਰਨ 3597 ਜਾਨਾਂ ਚਲੀਆਂ ਗਈਆਂ। ਯਾਨੀ ਦੇਸ਼ ਭਰ ਵਿਚ ਖੱਡਿਆਂ ਦੇ ਚਲਦੇ ਔਸਤਨ ਨਿਤ 10 ਜਾਨਾਂ ਜਾ ਰਹੀਆਂ ਹਨ। ਸਾਲ 2016 ਤੋਂ ਇਸਦੀ ਤੁਲਨਾ ਕਰੀਏ, ਤਾਂ ਇੱਕ ਸਾਲ ਵਿਚ ਇਹ ਸੰਖਿਆ 50 ਫੀਸਦੀ ਤੱਕ ਵੱਧ ਗਈ ਹੈ। ਸਾਲ 2017 ਵਿਚ ਮਹਾਰਾਸ਼ਟਰ ਵਿਚ ਸਭ ਤੋਂ ਜ਼ਿਆਦਾ 726 ਲੋਕਾਂ ਨੂੰ ਸੜਕ ਉੱਤੇ ਖੱਡੇ ਹੋਣ ਦੀ ਵਜ੍ਹਾ ਨਾਲ ਆਪਣੀ ਜਾਨ ਗਵਾਉਣੀ ਪਈ। 2016 ਦੇ ਮੁਕਾਬਲੇ ਵਿਚ ਮਹਾਰਾਸ਼ਟਰ ਵਿਚ ਟੋਇਆਂ ਕਾਰਨ ਹੋਣ ਵਾਲੀਆਂ ਮੌਤਾਂ ਦੀ ਗਿਣਤੀ ਦੁੱਗਣੀ ਹੈ।

Road crashes last year killed 3597 people,Road crashes last year killed 3597 people,ਸੜਕ ਉੱਤੇ ਟੋਇਆਂ ਕਾਰਨ ਹੋਣ ਵਾਲੀਆਂ ਦੁਰਘਟਨਾਵਾਂ ਅਤੇ ਉਨ੍ਹਾਂ ਨਾਲ ਹੋਣ ਵਾਲੀਆਂ ਮੌਤਾਂ ਇਸ ਗੱਲ ਦਾ ਨਿਰਾਸ਼ਾਜਨਕ ਸੰਕੇਤ ਹਨ ਕਿ ਸੜਕ ਦੁਰਘਟਨਾਵਾਂ ਤੋਂ ਦੇਸ਼ ਨੂੰ ਜਾਨ ਮਾਲ ਦਾ ਭਾਰੀ ਨੁਕਸਾਨ ਹੋ ਰਿਹਾ ਹੈ ਅਤੇ ਇਸ ਦੇ ਬਾਵਜੂਦ ਅਸੀ ਸੜਕ ਸੁਰੱਖਿਆ ਦੇ ਪ੍ਰਤੀ ਗੰਭੀਰ ਨਹੀਂ ਹਾਂ। ਸੜਕ ਦੁਰਘਟਨਾਵਾਂ ਦੇ ਕਾਰਨ ਹੋਣ ਵਾਲੀਆਂ ਮੌਤਾਂ ਦੀ ਗੰਭੀਰਤਾ ਨੂੰ ਇਸ ਤੁਲਣਾ ਨਾਲ ਸਮਝਿਆ ਜਾ ਸਕਦਾ ਹੈ ਕਿ ਸਾਲ 2017 ਵਿਚ ਦੇਸ਼ ਵਿਚ ਨਕਸਲਵਾਦੀ ਅਤੇ ਅਤਿਵਾਦੀ ਹਮਲਿਆਂ ਵਿਚ 803 ਜਾਨਾਂ ਗਈਆਂ, ਇਹਨਾਂ ਵਿਚ ਅਤਿਵਾਦੀ, ਸੁਰੱਖਿਆਕਰਮੀ ਅਤੇ ਆਮ ਨਾਗਰਿਕ ਤਿੰਨੋ ਸ਼ਾਮਿਲ ਹਨ।

Road crashes last year killed 3597 people,Road crashes last year killed 3597 people,ਸੜਕ ਉੱਤੇ ਟੋਇਆਂ ਦੇ ਚਲਦੇ ਹੋਣ ਵਾਲੀਆਂ ਮੌਤਾਂ ਨੇ ਇੱਕ ਵਾਰ ਫਿਰ ਇਸ ਬਹਿਸ ਨੂੰ ਛੇੜ ਦਿੱਤਾ ਹੈ ਕਿ ਮਿਉਨਿਸਿਪਲ ਬਾਡੀਜ਼ ਅਤੇ ਸੜਕ ਨਿਰਮਾਣ ਵਿਭਾਗਾਂ ਵਿਚ ਭ੍ਰਿਸ਼ਟਾਚਾਰ ਵੀ ਇਨ੍ਹਾਂ ਟੋਇਆਂ ਦੇ ਹੋਣ ਦੀ ਇੱਕ ਵੱਡੀ ਵਜ੍ਹਾ ਹੈ। ਇਸ ਤੋਂ ਇਲਾਵਾ ਸੜਕ ਉੱਤੇ ਆਵਾਜਾਈ ਨਿਯਮਾਂ ਦਾ ਪਾਲਣ ਨਾ ਕਰਨ ਦਾ ਲੋਕਾਂ ਦਾ ਰਵੱਈਆ ਅਤੇ ਦੋਪਹੀਆ ਚਾਲਕਾਂ ਦਾ ਹੈਲਮਟ ਦੀ ਵਰਤੋ ਨਾ ਕਰਨਾ ਵੀ ਇਨ੍ਹਾਂ ਮੌਤਾਂ ਦਾ ਪ੍ਰਮੁੱਖ ਕਾਰਨ ਹੈ। ਸੜਕ ਦੁਰਘਟਨਾਵਾਂ ਦੌਰਾਨ ਹੋਈਆਂ ਮੌਤਾਂ ਦੇ ਇਸ ਡੇਟਾ ਨੂੰ ਸਾਰੇ ਰਾਜਾਂ ਨੇ ਕੇਂਦਰ ਸਰਕਾਰ ਦੇ ਨਾਲ ਸਾਂਝਾ ਕੀਤਾ ਹੈ।

Road crashes last year killed 3597 people,Road crashes last year killed 3597 people,ਇਨ੍ਹਾਂ ਆਂਕੜੀਆਂ ਤੋਂ ਪ੍ਰਗਟ ਹੋਇਆ ਹੈ ਕਿ ਟੋਇਆਂ ਦੇ ਚਲਦੇ ਸਭ ਤੋਂ ਜ਼ਿਆਦਾ ਮੌਤਾਂ ਉੱਤਰ ਪ੍ਰਦੇਸ਼ (987) ਵਿਚ ਹੋਈਆਂ। ਇਸ ਮਾਮਲੇ ਵਿਚ ਯੂਪੀ ਤੋਂ ਬਾਅਦ ਸਭ ਤੋਂ ਜ਼ਿਆਦਾ ਖ਼ਰਾਬ ਰਿਕਾਰਡ ਹਰਿਆਣਾ ਅਤੇ ਗੁਜਰਾਤ ਦਾ ਹੈ। ਦਿੱਲੀ ਵਿਚ ਸਾਲ 2017 ਵਿਚ ਟੋਇਆਂ ਕਾਰਨ 8 ਲੋਕਾਂ ਦੀ ਜਾਨ ਗਈ, ਜਦੋਂ ਕਿ ਸਾਲ 2016 ਵਿਚ ਟੋਇਆਂ ਕਾਰਨ ਇੱਥੇ ਇੱਕ ਵੀ ਮਾਮਲਾ ਅਜਿਹਾ ਨਹੀਂ ਸੀ।

Road crashes last year killed 3597 people,Road crashes last year killed 3597 people,ਸੜਕ ਦੁਰਘਟਨਾਵਾਂ ਦੀ ਇਸ ਹਾਲਤ ਉੱਤੇ ਰੋਡ ਸੇਫਟੀ ਐਕਸਪਰਟ ਰੋਹਿਤ ਬਲੁਜਾ ਕਹਿੰਦੇ ਹਨ ਕਿ ਇਨ੍ਹਾਂ ਦੁਰਘਟਨਾਵਾਂ ਲਈ ਜਿੰਮੇਵਾਰ ਅਧਿਕਾਰੀਆਂ ਉੱਤੇ ਆਈਪੀਸੀ ਦੇ ਤਹਿਤ ਲੋਕਾਂ ਦੀ ਹੱਤਿਆ ਦੇ ਆਪਰਾਧਿਕ ਮੁਕੱਦਮੇ ਦਰਜ ਹੋਣੇ ਚਾਹੀਦੇ ਹਨ। ਕਈ ਰਿਪੋਰਟਸ ਵਿਚ ਅਜਿਹਾ ਸਾਹਮਣੇ ਆਇਆ ਹੈ ਕਿ ਸੜਕ ਦੁਰਘਟਨਾਵਾਂ ਵਿਚ ਹੋਣ ਵਾਲੀਆਂ ਮੌਤਾਂ ਦੀ ਸਭ ਤੋਂ ਵੱਡੀ ਵਜ੍ਹਾ ਰੋੜ ਦਾ ਗਲਤ ਡਿਜ਼ਾਈਨ, ਮਾੜੀ ਸਾਂਭ ਸੰਭਾਲ ਅਤੇ ਸੜਕ ਸਮੱਸਿਆਵਾਂ ਨੂੰ ਸੁਲਝਾਉਣ ਨੂੰ ਅਣਗੌਲਿਆ ਕਰਨ ਵੀ ਹੈ। 

Location: India, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement